FacebookTwitterg+Mail

ਸ਼ਬਾਨਾ ਆਜ਼ਾਮੀ ਨੇ ਸ਼ਾਹਰੁਖ ਦੀ ਬੇਟੀ ਲਈ ਕਹੀ ਇਹ ਵੱਡੀ ਗੱਲ!

shabana azmi praises suhana khan  s acting skills
29 May, 2017 12:32:19 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੂੰ ਲੈ ਕੇ ਇੱਕ ਭੱਵਿਖਵਾਣੀ ਕੀਤੀ ਹੈ। ਅਭਿਨੇਤਰੀ ਸ਼ਬਾਨਾ ਨੇ ਐਤਵਾਰ ਨੂੰ ਟਵੀਟ ਸ਼ਾਹਰੁਖ ਖਾਨ ਨੂੰ ਟੈਗ ਕਰਦੇ ਹੋਏ ਕਿਹਾ, ''ਮੇਰੀ ਗੱਲ ਨੂੰ ਗੱਠ ਬੰਧ ਕੇ ਰੱਖ ਲੈਣਾ, ਸੁਹਾਨਾ ਇੱਕ ਬੇਹਤਰੀਨ ਅਭਿਨੇਤਰੀ ਬਣਨ ਜਾ ਰਹੀ ਹੈ। ਮੈਂ ਉਸ ਦੀ ਅਦਾਕਾਰੀ ਦਾ ਵੀਡੀਓ ਦੇਖਿਆ ਹੈ। ਉਹ ਬੇਹਤਰੀਨ ਹੈ, ਉਸ ਨੂੰ ਮੇਰੀਆਂ ਦੁਆਵਾਂ ਦੇਣਾ।'' ਸ਼ਬਾਨਾ ਆਜ਼ਮੀ ਨੇ ਇਹ ਟਵੀਟ ਸ਼ਾਹਰੁਖ ਦੇ ਬੇਟੇ ਅਬਰਾਮ ਅਤੇ ਬੇਟੀ ਦੀ ਨਾਲ ਇੱਕ ਤਸਵੀਰ ਦੇਖਣ ਤੋਂ ਬਾਅਦ ਕੀਤਾ ਹੈ।

ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸ਼ਾਹਰੁਖ ਨੇ ਕਿਹਾ, ''ਪ੍ਰਸ਼ੰਸਾ ਲਈ ਤੁਹਾਡਾ ਧੰਨਵਾਦ, ਤੁਹਾਡਾ ਇਹ ਕਹਿਣਾ ਸੁਹਾਨਾ ਨੂੰ ਬਹੁਤ ਉਤਸਾਹ ਦੇਵੇਗਾ।''


ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਸੁਹਾਨਾ ਦੇ ਸਕੂਲ 'ਚ ਕੀਤੇ ਗਏ ਪਲੇਅ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਸੁਹਾਨਾ ਨੇ ਬੇਹਤਰੀਨ ਐਕਟਿੰਗ ਕੀਤੀ ਸੀ। ਸ਼ਬਾਨਾ ਨੇ ਇਸ ਟਵੀਟ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਸ਼ਾਇਦ ਉਨ੍ਹਾਂ ਨੇ ਸੁਹਾਨਾ ਦਾ ਉਹ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਟਵੀਟ ਕੀਤਾ ਹੈ।


Tags: Shabana AzmiSuhana KhanShah Rukh Khanਸ਼ਬਾਨਾ ਆਜ਼ਮੀਸ਼ਾਹਰੁਖ ਖਾਨਸੁਹਾਨਾ ਖਾਨ