FacebookTwitterg+Mail

ਮਰਾਠੀ ਫਿਲਮ ਦਾ ਟਾਈਟਲ ਲਾਂਚ ਕਰਨਗੇ ਸ਼ਾਹਰੁਖ, ਡਿਜ਼ਾਈਨਰ ਨੇ ਭੇਜਿਆ ਸੱਦਾ

shah rukh khan
10 December, 2016 01:37:22 PM
ਮੁੰਬਈ— ਫੈਸ਼ਨ ਡਿਜ਼ਾਈਨਰ ਵਿਕਰਮ ਫਰਨਾਡੀਜ਼ ਫਿਰ ਤੋਂ ਫਿਲਮਾਂ 'ਚ ਹੱਥ ਅਜਮਾਉਣ ਜਾ ਰਹੇ ਹਨ। ਵਿਕਰਮ ਨੇ ਪਹਿਲੀ ਵਾਰ ਬਿਪਾਸ਼ਾ ਬਾਸੂ ਅਤੇ ਰਾਣਾ ਦਗੁਪੱਤੀ ਦੇ ਨਾਲ ਫਿਲਮ ਬਣਾਈ ਸੀ ਪਰ ਇਹ ਫਿਲਮ ਨਹੀਂ ਚਲ ਚੱਲੀ ਅਤੇ ਹੁਣ ਵਿਕਰਮ ਇਸ ਵਾਰ ਇਕ ਮਰਾਠੀ ਫਿਲਮ 'ਹਰਦਅੰਤਰਾਂ' ਲੈ ਕੇ ਆ ਰਹੇ ਹਨ। ਜਿਸ ਦਾ ਮੁੰਬਈ 'ਚ ਅੱਜ ਟਾਈਟਲ ਲਾਂਚ ਹੋਵੇਗਾ। ਖਾਸ ਗੱਲ ਇਹ ਹੈ ਕਿ ਫਿਲਮ ਵਿਕਰਮ ਨੇ ਆਪਣੀ ਇਸ ਮਰਾਠੀ ਫਿਲਮ ਦੇ ਟਾਈਟਲ ਲਾਂਚ ਲਈ ਸ਼ਾਹਰੁਖ ਖ਼ਾਨ ਨੂੰ ਬੁਲਾਇਆ ਹੈ ਅਤੇ ਸ਼ਾਹਰੁਖ ਨੇ ਵੀ ਫਿਲਮ ਦੇ ਮਹੂਰਤ ਲਈ ਟਾਈਮ ਵੀ ਦਿੱਤਾ ਹੈ।
ਵਿਕਰਮ ਨੇ ਦੱਸਿਆ, 'ਮੈਂ ਪਿਛਲੇ 25 ਸਾਲਾਂ ਤੋਂ ਫੈਸ਼ਨ ਇੰਡਸਟਰੀ 'ਚ ਕੰਮ ਕਰ ਰਿਹਾ ਹਾਂ। ਮੈਨੂੰ ਫਿਲਮਾਂ 'ਚ ਕੰਮ ਕਰਨ ਦੀ ਕਾਫੀ ਦਿਲਚਸਪੀ ਹੈ ਅਤੇ ਮੈਂ ਪਿਛਲੇ 11 ਸਾਲਾਂ ਤੋਂ ਫਿਲਮ ਬਣਾਉਣਾ ਦਾ ਸੁਪਨਾ ਦੇਖ ਰਿਹਾ ਹਾਂ। ਅੱਜ ਮੈਂ ਆਪਣੀ ਪਹਿਲੀ ਸਕਰਿਪਟ ਪੂਰੀ ਕਰ ਲਈ ਹੈ।''

Tags: ਸ਼ਾਹਰੁਖਵਿਕਰਮ ਫਰਨਾਡੀਜ਼ਡਿਜ਼ਾਈਨਰ ਬਿਪਾਸ਼ਾ ਬਾਸੂShah Rukh Khan Vikram Fernandez designer Bipasha Basu