FacebookTwitterg+Mail

'ਧੂਮ 4' 'ਚ ਇਹ ਅਭਿਨੇਤਾ ਸਿਲਵਰ ਸਕ੍ਰੀਨ 'ਤੇ ਮਚਾਵੇਗਾ ਤਹਿਲਕਾ

shah rukh khan
18 January, 2017 03:50:29 PM
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਸਿਲਵਰ ਸਕ੍ਰੀਨ 'ਤੇ ਧੂਮ ਮਚਾਉਂਦਾ ਨਜ਼ਰ ਆ ਸਕਦਾ ਹੈ। ਬਾਲੀਵੁੱਡ ਫਿਲਮਕਾਰ ਆਦਿਤਿਆ ਚੋਪੜਾ ਨੇ ਆਪਣੀ ਸੁਪਰਹਿੱਟ ਫਿਲਮ 'ਧੂਮ' ਦਾ ਚੌਥਾ ਭਾਗ ਬਣਾਉਣ ਜਾ ਰਿਹਾ ਹੈ। 'ਧੂਮ' ਸੀਰੀਜ਼ ਦੀਆਂ ਫਿਲਮਾਂ 'ਚ ਖਲਨਾਇਕ ਦੀ ਮੁੱਖ ਭੂਮਿਕਾ ਹੁੰਦੀ ਹੈ। 'ਧੂਮ' 'ਚ ਜਾਨ ਅਬਰਾਹਿਮ, 'ਧੂਮ 2' 'ਚ ਰਿਤਿਕ ਰੋਸ਼ਨ, 'ਧੂਮ 3' 'ਚ ਆਮਿਰ ਖਾਨ ਨੇ ਕੰਮ ਕੀਤਾ ਸੀ। ਚਰਚਾ ਸੀ ਕਿ 'ਧੂਮ 4' 'ਚ ਸਲਮਾਨ ਖਾਨ ਖਲਨਾਇਕ ਦਾ ਕਿਰਦਾਰ ਨਿਭਾਅ ਸਕਦਾ ਹੈ। ਹੁਣ ਚਰਚਾ ਹੋ ਰਹੀ ਹੈ ਕਿ 'ਧੂਮ 4' 'ਚ ਸ਼ਾਹਰੁਖ ਖਲਨਾਇਕ ਦੀ ਭੂਮਿਕਾ ਨਿਭਾਏਗਾ।
ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਇਸ ਵਾਰ ਆਦਿਤਿਆ ਚੋਪੜਾ ਆਪ ਕਰੇਗਾ। ਇਸ ਤੋਂ ਪਹਿਲਾਂ ਧੂਮ ਸੀਰੀਜ਼ ਦੀਆਂ ਫਿਲਮਾਂ ਦਾ ਨਿਰਦੇਸ਼ਨ ਆਦਿਤਿਆ ਚੋਪੜਾ ਨੇ ਨਹੀਂ ਕੀਤਾ ਸੀ। ਹਾਲੀਆ 'ਚ ਆਦਿਤਿਆ ਨੇ 'ਬੇਫਿਕਰੇ' ਨਾਲ ਨਿਰਦੇਸ਼ਨ ਦੇ ਖੇਤਰ 'ਚ ਅੱਠ ਸਾਲ ਬਾਅਦ ਵਾਪਸੀ ਕੀਤੀ ਹੈ। ਆਦਿਤਿਆ ਇਸ ਤੋਂ ਪਹਿਲਾਂ 'ਦਿਲਵਾਲੇ ਦੁਲਹਨੀਆ ਲੈ ਜਾਏਗੇ', 'ਮੁਹੱਬਤੇਂ', 'ਰੱਬ ਨੇ ਬਨਾ ਦੀ ਜੋੜੀ' ਵਰਗੀਆਂ ਤਿੰਨ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ।

Tags: ਸ਼ਾਹਰੁਖ ਖਾਨਧੂਮ 4ਆਦਿਤਿਆ ਚੋਪੜਾShah Rukh Khan Dhoom 4 Aditya Chopra