FacebookTwitterg+Mail

ਸ਼ਾਹਰੁਖ ਖਾਨ ਨੂੰ ਰੇਖਾ ਹੱਥੋਂ ਮਿਲੇਗਾ ਚੌਥਾ ਯਸ਼ ਚੋਪੜਾ ਯਾਦਗਾਰੀ ਪੁਰਸਕਾਰ

shah rukh khan
16 February, 2017 09:23:51 AM
ਮੁੰਬਈ— ਮਸ਼ਹੂਰ ਫਿਲਮ ਅਦਾਕਾਰਾ ਰੇਖਾ ਇਸ ਮਹੀਨੇ ਦੇ ਅਖੀਰ 'ਚ ਇਕ ਸਮਾਰੋਹ ਦੌਰਾਨ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਚੌਥੇ ਯਸ਼ ਚੋਪੜਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰੇਗੀ। ਸਮਾਰੋਹ ਦੇ ਆਯੋਜਕਾਂ ਵਲੋਂ ਜਾਰੀ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਕਿ ਰੇਖਾ ਮਹਾਰਾਸ਼ਟਰ ਦੇ ਰਾਜਪਾਲ ਸੀ ਵਿਦਿਆਸਾਗਰ ਰਾਵ ਨਾਲ 25 ਫਰਵਰੀ ਨੂੰ 'ਫੈਨ' ਦੇ ਸਟਾਰ ਅਦਾਕਾਰ ਨੂੰ ਇਹ ਪੁਰਸਕਾਰ ਦੇਵੇਗੀ। ਇਹ ਪੁਰਸਕਾਰ ਬਾਲੀਵੁੱਡ ਦੇ ਸਵ. ਫਿਲਮਕਾਰ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ, ਸ਼ਾਹਰੁਖ ਖਾਨ ਯਸ਼ ਚੋਪੜਾ ਵੱਲੋਂ ਨਿਰਦੇਸ਼ਤ ਕਈ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਨ੍ਹਾਂ 'ਚੋਂ ਮੁਖ ਫਿਲਮਾਂ ਹਨ 'ਡਰ', ਦਿਲ ਤੋ ਪਾਗਲ ਹੈ','ਵੀਰ ਜਾਰਾ' ਅਤੇ 'ਜਬ ਤੱਕ ਹੈ ਜਾਨ'। ਦਿੱਗਜ਼ ਨਿਰਮਾਤਾ-ਨਿਰਦੇਸ਼ਕ ਦੀ ਯਾਦ ਵਿਚ ਇਹ ਪੁਰਸਕਾਰ ਅਦਾਕਾਰੀ, ਸੰਗੀਤ ਵਰਗੇ ਸਿਨੇਮਾ ਦੇ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ।

Tags: RekhaShah Rukh Khanfourth Yash Chopra awardਰੇਖਾ ਸ਼ਾਹਰੁਖ ਖਾਨ ਚੌਥਾ ਯਸ਼ ਚੋਪੜਾਪੁਰਸਕਾਰ