FacebookTwitterg+Mail

ਦੂਰਦਰਸ਼ਨ 'ਤੇ ਮੁੜ ਪਰਤਿਆ ਸ਼ਾਹਰੁਖ ਦਾ 'ਸਰਕਸ'

shah rukh khan
20 February, 2017 09:34:32 AM
ਨਵੀਂ ਦਿੱਲੀ— ਲਗਭਗ 2 ਦਹਾਕਿਆਂ ਤੋਂ ਬਾਲੀਵੁੱਡ 'ਚ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਲੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਸਕ੍ਰੀਨ ਕੈਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਇਕ ਟੀ. ਵੀ. ਸੀਰੀਅਲ 'ਸਰਕਸ' ਤੋਂ ਕੀਤੀ ਸੀ। 80 ਦੇ ਦਹਾਕੇ ਦੇ ਅਖੀਰ 'ਚ 'ਸਰਕਸ' ਇਕ ਬੇਹੱਦ ਲੋਕਪ੍ਰਿਯ ਸੀਰੀਅਲ ਰਹਿ ਚੁੱਕਾ ਹੈ।
ਜ਼ਿਕਰਯੋਗ ਹੈ ਕਿ, ਬਾਲੀਵੁੱਡ ਕਿੰਗ ਖਾਨ ਦਾ ਇਹੀ ਸੀਰੀਅਲ ਹੁਣ 19 ਫਰਵਰੀ ਨੂੰ ਸਾਲਾਂ ਬਾਅਦ ਦੂਰਦਰਸ਼ਨ ਨੇ ਫਿਰ ਤੋਂ ਇਸ ਨੂੰ ਸ਼ੁਰੂ ਕੀਤਾ ਹੈ। ਸੀਰੀਅਲ 'ਚ ਅਦਾਕਾਰਾ ਰੇਣੁਕਾ ਸ਼ਹਾਣੇ ਵੀ ਆਸ਼ੂਤੋਸ਼ ਗੋਵਾਰੀਕਰ ਤੇ ਪਵਨ ਮਲਹੋਤਰਾ ਨਾਲ ਮੁੱਖ ਭੂਮਿਕਾ 'ਚ ਹੈ। ਸੀਰੀਅਲ 'ਚ ਸ਼ਾਹਰੁਖ ਖਾਨ ਇਕ ਮਲਿਆਲੀ ਸਰਕਸ ਮਾਲਕ ਸ਼ੇਖਰਨ ਦੀ ਭੂਮਿਕਾ 'ਚ ਸਨ।

Tags: Shah Rukh KhanCircusAshutosh GowarikerPavan Malhotraਸ਼ਾਹਰੁਖ ਖਾਨਸਰਕਸਆਸ਼ੂਤੋਸ਼ ਗੋਵਾਰੀਕਰਪਵਨ ਮਲਹੋਤਰਾ