FacebookTwitterg+Mail

ਕਿੰਗ ਖਾਨ ਨੇ ਦਿਲਜੀਤ-ਅਨੁਸ਼ਕਾ ਦੀ 'ਫਿਲੌਰੀ' ਦੀ ਕੀਤੀ ਪ੍ਰਸ਼ੰਸਾਂ, ਕਿਹਾ...!

shah rukh khan
24 March, 2017 04:37:02 PM
ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫਿਲੌਰੀ' ਦੀ ਪ੍ਰਸ਼ੰਸਾਂ ਕਰਦੇ ਹੋ ਕਿ ਅਨੁਸ਼ਕਾ ਸ਼ਰਮਾ ਅਤੇ ਦਿਲਜੀਤ ਦੋਸਾਂਝ ਅਸੰਭਵ 'ਚ ਵਿਸ਼ਵਾਸ਼ ਰੱਖਦੇ ਹਨ। ਸ਼ਾਹਰੁਖ ਨੇ ਬੀਤੇ ਬੁੱਧਵਾਰ ਰਾਤ ਟਵਿਟਰ 'ਤੇ ਫਿਲਮ ਦੀ ਟੀਮ ਅਤੇ ਕਲਾਕਾਰਾਂ ਦੀ ਪ੍ਰਸ਼ੰਸਾਂ ਕੀਤੀ। ਸ਼ਾਹਰੁਖ ਨੇ ਲਿਖਿਆ, ''ਜਿਸ 'ਤੇ ਵਿਸ਼ਵਾਸ ਕਰਦੇ ਹੋ, 'ਫਿਲੌਰੀ' 'ਚ ਉਹੀ ਹੈ। ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ, ਨਿਰਦੇਸ਼ਕ ਅੰਸ਼ੁਈ ਲਾਲ, ਕਰਣਸ਼ ਸ਼ਰਮਾ ਅਸੰਭਵ 'ਚ ਵਿਸ਼ਵਾਸ ਰੱਖਦੇ ਹਨ। 'ਫਿਲੌਰੀ' ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ। ਇਹ ਲਾਲ ਦੁਆਰਾ ਨਿਰਦੇਸ਼ਿਤ, ਅਨੁਸ਼ਕਾ ਸ਼ਰਮਾ ਅਤੇ ਕਰਣਸ਼ ਸ਼ਰਮਾ ਦੇ ਸਟਾਰ ਸਟੂਡੀਓਜ਼ ਅਤੇ ਕਲੀਨ ਸਲੇਟ ਫਿਲਮਸ ਦੇ ਬੈਨਰ ਹੇਠ ਤਿਆਰ ਕੀਤੀ ਹੈ। ਸ਼ਾਹੁਰਖ ਇਮਤਿਆਜ਼ ਅਲੀ ਦੀ ਨਿਰਦੇਸ਼ਿਤ ਫਿਲਮ 'ਦਿ ਰਿੰਗ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਮੁੱਖ ਭਮਿਕਾ 'ਚ ਅਨੁਸ਼ਕਾ ਸ਼ਰਮਾ ਵੀ ਹੈ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ''ਰੱਬ ਨੇ ਬਨਾ ਦੀ ਜੋੜੀ' (2008) ਅਤੇ 'ਜਬ ਤੱਕ ਹੈ ਜਾਨ' (2012) ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Tags: Shah Rukh KhanAnushka SharmaDiljit DosanjhPhillauriਸ਼ਾਹਰੁਖ ਖਾਨਅਨੁਸ਼ਕਾ ਸ਼ਰਮਾ