FacebookTwitterg+Mail

ਸ਼ਾਹਰੁਖ ਨੇ ਬਰੈਡ ਪਿਟ ਨੂੰ ਸਿਖਾਇਆ ਡਾਂਸ ਤੇ ਕਿਹਾ...

shah rukh khan
25 May, 2017 06:56:49 PM

ਮੁੰਬਈ— ਅਮਰੀਕੀ ਅਭਿਨੇਤਾ ਬਰੈਡ ਪਿਟ ਹਾਲ ਹੀ 'ਚ ਭਾਰਤ ਆਏ ਹੋਏ ਹਨ। ਉਹ Netflix 'ਤੇ ਆਉਣ ਵਾਲੀ ਵਾਰ ਮਸ਼ੀਨ ਨੂੰ ਲੈ ਕੇ ਮੁੰਬਈ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼ਾਹਰੁਖ ਖਾਨ ਨਾਲ ਹੋਈ। ਸ਼ਾਹਰੁਖ ਨੇ ਬਰੈਡ ਨੂੰ ਦੱਸਿਆ ਕਿ ਮੈਂ ਤੁਹਾਡਾ ਫੈਨ ਹਾਂ ਅਤੇ 'The Curious Case Of Benjamin Button' ਮੇਰੀ ਪਸੰਦੀਦਾ ਫਿਲਮ ਹੈ। ਇਸ ਮੌਕੇ ਬਰੈਡ ਪਿਟ ਨੂੰ ਸ਼ਾਹਰੁਖ ਨੇ ਬਾਲੀਵੁੱਡ 'ਚ ਆਉਣ ਦਾ ਆਫਰ ਵੀ ਦੇ ਦਿੱਤਾ। ਇਸ 'ਤੇ ਬਰੈਡ ਦਾ ਕਹਿਣਾ ਸੀ ਕਿ ਭਾਰਤੀ ਫਿਲਮਾਂ ਤੋਂ ਤੋਬਾ ਕਰਨੀ ਹੀ ਠੀਕ ਰਹੇਗਾ ਅਤੇ ਇਹ ਵੀ ਦੱਸਿਆ ਕਿ ਮੈਂ ਡਾਂਸ ਨਹੀਂ ਕਰ ਸਕਦਾ ਹਾਂ। ਇਸ ਲਈ ਮੈਂ ਕਦੀ ਬਾਲੀਵੁੱਡ 'ਚ ਫਿਟ ਨਹੀਂ ਹੋ ਸਕਦਾ ਹਾਂ।

ਤੁਹਾਨੂੰ ਇਹ ਦੱਸ ਦੇਈਏ ਕਿ ਸ਼ਾਹਰੁਖ ਦਾ ਕਹਿਣਾ ਸੀ ਕਿ ਬਾਲੀਵੁੱਡ ਡਾਂਸ ਕਿਹੜਾ ਜ਼ਿਆਦਾ ਮੁਸ਼ਕਿਲ ਹੈ, ਬਸ ਬਾਹਾਂ ਹੀ ਖੋਲਨੀਆਂ ਹਨ ਅਤੇ ਮੈਂ ਵੀ ਇੰਝ ਹੀ ਕਰਦਾ ਹਾਂ। ਇਸ ਮੌਕੇ ਸ਼ਾਹਰੁਖ ਨੇ ਆਪਣਾ ਆਈਕੋਨਿਕ ਐਕਸ਼ਨ ਕਰਕੇ ਦਿਖਾਇਆ। ਹਾਲਾਂਕਿ ਪ੍ਰਸ਼ੰਸਕਾਂ ਇਹ ਉਮੀਦ ਕਰ ਰਹੇ ਸੀ ਕਿ ਸ਼ਾਹਰੁਖ ਲੁੱਗੀ ਡਾਂਸ ਕਰਕੇ ਦਿਖਾਉਣਗੇ ਜਿਵੇਂ ਉਨ੍ਹਾਂ ਟੇਡ ਟਾਕਸ 'ਚ ਕੀਤਾ ਸੀ ਪਰ ਅਜਿਹਾ ਬਿਲਕੁਲ ਨਹੀਂ ਹੋਇਆ। ਇਸ ਤੋਂ ਇਲਾਵਾ ਡਾਂਸ ਬਾਰੇ ਜਾਣ ਕੇ ਬਰੈਡ ਕਾਫੀ ਖੂਬ ਹੱਸੇ।


Tags: Brad Pitt Shah Rukh Khan Netflix Dance The Curious Case Of Benjamin Button ਬਰੈਡ ਪਿਟ ਸ਼ਾਹਰੁਖ ਖਾਨ