FacebookTwitterg+Mail

'ਜਬ ਹੈਰੀ ਮੇਟ ਸੇਜਲ' ਦੀ ਛੋਟੀ ਜਿਹੀ ਝਲਕ ਆਈ ਸਾਹਮਣੇ (ਵੀਡੀਓ)

shah rukh khan
18 June, 2017 04:06:39 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜਲ' ਦਾ ਪਹਿਲਾ ਛੋਟਾ ਜਿਹਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਬਹੁਤ ਹੀ ਜ਼ਿਆਦਾ ਫਨੀ ਹੈ ਅਤੇ ਅਨੁਸ਼ਕਾ ਦਾ ਗੁਜਰਾਤੀ ਐਕਸੇਂਟ ਕਾਫੀ ਕਮਾਲ ਲੱਗ ਰਿਹਾ ਹੈ। ਟਰੇਲਰ 'ਚ ਹੈਰੀ ਸੇਜਲ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰਾ ਕਰੈਕਟਰ ਖਰਾਬ ਹੈ, ਮੈਂ ਲੜਕੀਆਂ ਨੂੰ ਬੁਰੀ ਨਜ਼ਰ ਨਾਲ ਦੇਖਦਾ ਹਾਂ।
ਫਿਲਮ ਮੇਕਰਸ ਨੇ ਚੈਪਿਅਨ ਟ੍ਰਾਫੀ ਫਾਇਨਲ ਦੇ ਦੌਰਾਨ ਫਿਲਮ ਦਾ ਮਿਨੀ ਟਰੇਲਰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਨੇ ਟਵੀਟ ਕਰਕੇ ਦੱਸਿਆ ਸੀ ਕਿ ਭਾਰਤ-ਪਾਕ ਮੈਚ ਅਤੇ ਟਰੇਲਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

ਫਿਲਮ 'ਚ ਸ਼ਾਹਰੁਖ ਇਕ ਪੰਜਾਬੀ ਗਾਇਡ ਬਣੇ ਹੋਏ ਹਨ ਜਿਸ ਦਾ ਨਾਂ ਹਰਿੰਦਰ ਸਿੰਘ ਨੇਹਰਾ ਹੈ। ਫਿਲਮ 'ਚ ਸ਼ਾਹਰੁਖ ਨੂੰ ਸਭ ਹੈਰੀ ਕਹਿ ਕੇ ਬੁਲਾਉਂਦੇ ਹਨ। ਫਿਲਮ 'ਚ ਅਨੁਸ਼ਕਾ ਬਬਲੀ ਗੁਜਰਾਤੀ ਲੜਕੀ ਸੇਜਲ ਦੇ ਕਿਰਦਾਰ 'ਚ ਹੈ। ਜਦੋਂ ਸੇਜਲ ਯੁਰਪ 'ਚ ਟ੍ਰਿਪ 'ਤੇ ਰਹਿੰਦੀ ਹੈ ਤਾਂ ਉਨ੍ਹਾਂ ਦੀ ਮੁਲਾਕਾਤ ਹਰਿੰਦਰ ਨਾਲ ਹੁੰਦੀ ਹੈ। ਫਿਰ ਇਹ ਦੋਵੇਂ ਕਿਵੇਂ ਪਿਆਰ 'ਚ ਪੈਂਦੇ ਹਨ। ਇਹ ਦੋਵਾਂ ਦੀ ਕਹਾਣੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਅਤੇ ਸ਼ਾਹਰੁਖ ਫਿਲਮ 'ਰਬ ਨੇ ਬਣਾ ਦੀ ਜੋੜੀ' ਅਤੇ 'ਜਬ ਤਕ ਹੈ ਜਾਨ' ਵਰਗੀਆਂ ਹਿੱਟ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ।


Tags: Shah Rukh Khan Jab Harry Met Sejal Anushka Sharma Hindi Film Trailer ਸ਼ਾਹਰੁਖ ਖਾਨ ਜਬ ਹੈਰੀ ਮੇਟ ਸੇਜਲ