FacebookTwitterg+Mail

'ਜਬ ਹੈਰੀ...' ਦਾ ਮਿਨੀ ਟਰੇਲਰ 3 ਰਿਲੀਜ਼, ਅਨੁਸ਼ਕਾ ਨੇ ਸ਼ਾਹਰੁਖ ਨੂੰ ਕਿਹਾ, 'A1 ਕੈਰੇਕਟਰ'

shah rukh khan
20 June, 2017 12:41:59 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜਲ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਫਿਲਮ ਦਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਇਕ - ਇਕ ਕਰਕੇ ਇਸ ਫਿਲਮ ਦਾ ਮਿਨੀ ਟਰੇਲਰ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲ ਹੀ ਇਸ ਫਿਲਮ ਦੇ 2 ਟਰੇਲਰ ਰਿਲੀਜ਼ ਹੋ ਚੁੱਕੇ ਹਨ ਹੁਣ ਇਸ ਦਾ ਤੀਜਾ ਮਿਨੀ ਟਰੇਲਰ ਸਾਹਮਣੇ ਆਇਆ ਹੈ। ਇਸ ਟਰੇਲਰ 'ਚ ਸ਼ਾਹਰੁਖ ਪੰਜਾਬੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਮਿਨੀ ਟਰੇਲਰ 'ਚ ਛੋਟੀ ਜਿਹੀਆਂ ਝਲਕਾਂ ਰਾਹੀ ਹੈਰੀ ਅਤੇ ਸੇਜਲ ਦੇ ਕਿਰਦਾਰ ਦੀ ਆਪਸੀ ਕੈਮਸਿਟਰੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪਹਿਲੇ ਮਿਨੀ ਟਰੇਲਰ 'ਚ 'ਕਰੈਕਟਰ ਖਰਾਬ' ਰਿਲੀਜ਼ ਕੀਤਾ ਗਿਆ ਸੀ।


ਜ਼ਿਕਰਯੋਗ ਹੈ ਕਿ ਸ਼ਾਹਰੁਖ ਇਕ ਪੰਜਾਬੀ ਗਾਇਡ ਬਣੇ ਹੋਏ ਹਨ ਜਿਸ ਦਾ ਨਾਂ ਹਰਿੰਦਰ ਸਿੰਘ ਨੇਹਰਾ ਹੈ। ਫਿਲਮ 'ਚ ਸ਼ਾਹਰੁਖ ਨੂੰ ਸਭ ਹੈਰੀ ਕਹਿ ਕੇ ਬੁਲਾਉਂਦੇ ਹਨ। ਫਿਲਮ 'ਚ ਅਨੁਸ਼ਕਾ ਬਬਲੀ ਗੁਜਰਾਤੀ ਲੜਕੀ ਸੇਜਲ ਦੇ ਕਿਰਦਾਰ 'ਚ ਹੈ। ਜਦੋਂ ਸੇਜਲ ਯੂਰਪ 'ਚ ਟ੍ਰਿਪ 'ਤੇ ਰਹਿੰਦੀ ਹੈ ਤਾਂ ਉਨ੍ਹਾਂ ਦੀ ਮੁਲਾਕਾਤ ਹਰਿੰਦਰ ਨਾਲ ਹੁੰਦੀ ਹੈ। ਫਿਰ ਇਹ ਦੋਵੇਂ ਪਿਆਰ ਦੇ ਚੱਕਰ 'ਚ ਪੈ ਜਾਂਦੇ ਹਨ। ਇਸ ਤੋਂ ਇਲਾਵਾ ਇਹ ਫਿਲਮ 4 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shah Rukh Khan Anushka Sharma Jab Harry Met Sejal Hindi Film Trailer ਸ਼ਾਹਰੁਖ ਖਾਨ ਜਬ ਹੈਰੀ ਮੇਟ ਸੇਜਲ