FacebookTwitterg+Mail

ਇਸ ਮਾਮਲੇ 'ਚ ਪਾਪਾ ਸ਼ਾਹਰੁਖ ਨੂੰ ਪਿਛਾੜਿਆ ਬੇਟੇ ਆਰੀਅਨ ਨੇ

shah rukh khan
30 June, 2017 10:34:18 AM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਰੋਮਾਂਟਿਕ ਅਭਿਨੇਤਾ ਮੰਨਿਆ ਜਾਂਦਾ ਹੈ। ਪੂਰੀਆ ਦੁਨੀਆ ਉਨ੍ਹਾਂ ਨੂੰ ਰੋਮਾਂਸ ਦਾ ਕਿੰਗ ਮੰਨਦੇ ਹਨ ਪਰ ਸ਼ਾਹਰੁਖ ਨੂੰ ਫਿਰ ਵੀ ਲੱਗਦਾ ਹੈ ਕਿ ਉਹ ਇਕ ਕੰਮ 'ਚ ਬੈਸਟ ਨਹੀਂ ਹੈ। ਜਦੋਂ ਕਿ ਉਨ੍ਹਾਂ ਦੀ ਚਾਹਤ ਹੈ ਕਿ ਉਹ ਜਦੋਂ ਕੋਈ ਕੰਮ ਨਾ ਕਰ ਰਹੇ ਹੋਣ ਤਾਂ ਉਹ ਹੱਥਾਂ 'ਚ ਗਿਟਾਰ ਲੈ ਕੇ ਹਰ ਉਮਰ ਦੀਆਂ ਮਹਿਲਾਵਾਂ ਨੂੰ ਮਿਲਣ ਅਤੇ ਉਨ੍ਹਾਂ ਲਈ ਗੀਤ ਵੀ ਗਾਉਣ। ਉਹ ਆਪਣੀ ਫਿਲਮ ਦਾ ਵੀ ਗੀਤ ਗਾਉਣ ਲਈ ਤਿਆਰ ਹਨ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੀਤੇ ਵੀ ਖੜ੍ਹੇ ਹੋ ਕੇ ਕਿਸੇ ਵੀ ਮਹਿਲਾ ਨੂੰ ਗੀਤ ਸੁਣਾ ਸਕਦੇ ਹਨ। ਇਹ ਉਨ੍ਹਾਂ ਦਾ ਇਕ ਖੁਆਇਸ਼ ਹੈ। ਇਸ ਗੱਲ ਦਾ ਹੈ ਕਿ ਸ਼ਾਹਰੁਖ ਹੁਣ ਤੱਕ ਮਿਊਜ਼ਿਕ 'ਚ ਖੁਦ ਨੂੰ ਪਾਰੰਗਤ ਨਹੀਂ ਕਰ ਸਕੇ। ਸ਼ਾਹਰੁਖ ਦੱਸਦੇ ਹਨ ਕਿ ਮੈਂ ਕਈ ਵਾਰ ਕੋਸ਼ਿਸ਼ ਕੀਤੀ ਪਰ ਮੈਂ ਕਾਮਯਾਬ ਨਹੀਂ ਹੋ ਸਕਿਆ। ਸ਼ਾਹਰੁਖ ਹਾਲਾਂਕਿ ਦੱਸਦੇ ਹਨ ਕਿ ਮੇਰਾ ਬੇਟਾ ਆਰੀਅਨ ਕਾਫੀ ਚੰਗਾ ਗਿਟਾਰ ਵਜਾ ਲੈਂਦਾ ਹੈ। ਬੇਟਾ ਨੂੰ ਦੇਖ ਸ਼ਾਹਰੁਖ ਨੂੰ ਕਾਫੀ ਖੁਸ਼ੀ ਮਿਲਦੀ ਹੈ। ਆਰੀਅਨ ਦੀ ਦਿਲਚਸਪੀ ਮਿਊਜ਼ਿਕ 'ਚ ਹੈ ਤਾਂ ਕਈ ਵਾਰ ਦੋਵੇਂ ਇਕੱਠੇ ਮਿਊਜ਼ਿਕ ਵੀ ਸੁਣਦੇ ਹਨ। 

Punjabi Bollywood Tadka
ਸ਼ਾਹਰੁਖ ਨੇ ਇਹ ਵੀ ਕਿਹਾ ਹੈ ਉਹ ਹਮੇਸ਼ਾ ਆਪਣੇ ਘਰ 'ਚ ਮਹਿਲਾਵਾਂ ਨਾਲ ਜੁੜੇ ਰਹੇ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਮਹਿਲਾਵਾਂ ਇਹ ਮਹਿਸੂਸ ਕਰਦੀਆਂ ਹਨ ਕਿ ਸ਼ਾਹਰੁਖ ਉਨ੍ਹਾਂ ਨੂੰ ਆਪਣੇ ਹੀ ਘਰ ਦੇ ਮੈਂਬਰ ਵਾਂਗ ਲੱਗਦੇ ਹਨ। ਸ਼ਾਹਰੁਖ ਆਪਣੇ ਘਰ ਦੀਆਂ ਮਹਿਲਾਵਾਂ 'ਚ ਆਪਣੀ ਮਾਸੀ ਦੇ ਹਮੇਸ਼ਾ ਕਰੀਬ ਰਹੇ ਹਨ।


Tags: Bollywood CelebrityHindi MovieShah Rukh KhanAryanGuitarਸ਼ਾਹਰੁਖ ਖਾਨਆਰੀਅਨਗਿਟਾਰ