FacebookTwitterg+Mail

ਤਸਵੀਰਾਂ 'ਚ ਦੇਖੋ ਬਾਲੀਵੁੱਡ ਦੇ ਬਾਦਸ਼ਾਹ ਜਦੋਂ ਬਣੇ ਸਨ ਕਿਊਟ ਸਰਦਾਰ

shah rukh khan
19 July, 2017 10:58:03 AM

ਮੁੰਬਈ— ਬਾਲੀਵੁੱਡ ਸਟਾਰਸ ਆਪਣੀ ਹਰ ਫਿਲਮ ਵਿਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਹਨ। ਇਨ੍ਹਾਂ ਕਿਰਦਾਰਾਂ ਨੂੰ ਨਿਭਾਉਣ ਲਈ ਉਹ ਹਰ ਤਰ੍ਹਾਂ ਦੇ ਲੁੱਕ ਅਪਨਾਉਂਦੇ ਹਨ। ਉਂਝ ਇਨ੍ਹਾਂ ਦਿਨਾਂ ਵਿਚ ਬਾਲੀਵੁੱਡ ਵਿਚ ਪੰਜਾਬੀ ਤੜਕਾ ਲੱਗਿਆ ਹੋਇਆ ਹੈ ਅਤੇ ਕਈ ਸਾਰੇ ਸਟਾਰਸ ਇਸ ਤੜਕੇ ਨੂੰ ਫੋਲੋ ਵੀ ਕਰ ਰਹੇ ਹਨ।

Punjabi Bollywood Tadka

ਜੀ ਹਾਂ ਅਸੀ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਉਨ੍ਹਾਂ ਸਟਾਰਸ ਦੀ, ਜਿਨ੍ਹਾਂ ਨੇ ਆਪਣੀ ਫਿਲਮ ਦੇ ਲਈ ਸਰਦਾਰ ਦਾ ਲੁੱਕ ਅਪਨਾਇਆ। ਸ਼ਾਹਰੁਖ ਖਾਨ ਤੋਂ ਲੈ ਕੇ ਰਣਬੀਰ ਕਪੂਰ, ਅਕਸ਼ੈ ਕੁਮਾਰ ਅਤੇ ਹੋਰ ਵੀ ਕਈ ਅਜਿਹੇ ਸਟਾਰਸ ਹਨ ਜੋ ਇਸ ਸਰਦਾਰ ਦੀ ਲਿਸਟ ਵਿਚ ਸ਼ਾਮਲ ਹਨ। ਤੁਸੀਂ ਵੀ ਦੇਖੋ ਬਾਲੀਵੁੱਡ ਦੇ ਇਨ੍ਹਾਂ ਹੈਂਡਸਮ ਸਰਦਾਰਾਂ ਨੂੰ। 

Punjabi Bollywood Tadka
ਸ਼ਾਹਰੁਖ ਖਾਨ
ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜ਼ਲ' ਵਿਚ ਸ਼ਾਹਰੁਖ ਇੱਕ ਪੰਜਾਬੀ ਮੁੰਡੇ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਹਨ।
ਟਰੇਲਰ ਅਤੇ ਗਾਣਿਆਂ ਵਿਚ ਪੱਗ ਵਿਚ ਸ਼ਾਹਰੁਖ ਲੱਗ ਰਹੇ ਹਨ ਸੁਪਰ ਕਿਊਂਟ। 

Punjabi Bollywood Tadka
ਅਰਜੁਨ ਕਪੂਰ
ਫਿਲਮ 'ਮੁਬਾਰਕਾਂ' ਵਿਚ ਅਰਜੁਨ ਕਪੂਰ ਡਬਲ ਕਿਰਦਾਰ ਵਿਚ ਨਜ਼ਰ ਆ ਰਹੇ ਹਨ, ਜਿਸ ਵਿਚੋਂ ਇੱਕ ਸਰਦਾਰ ਦਾ ਲੁੱਕ ਹੈ। ਅਰਜੁਨ ਦੇ ਵੇਲ ਬਿਲਡ ਬਾਡੀ ਤੇ ਪੱਗੜੀ ਕਾਫੀ ਜ਼ਿਆਦਾ ਸੂਟ ਕਰ ਰਹੀ ਹੈ। ਇਸ ਫਿਲਮ ਵਿਚ ਉਸ ਦੇ ਚਾਚੂ ਅਨਿਲ ਕਪੂਰ ਵੀ ਸਰਦਾਰ ਲੁੱਕ ਵਿਚ ਨਜ਼ਰ ਆਉਣਗੇ।

Punjabi Bollywood Tadka
ਸੈਫ ਅਲੀ ਖਾਨ
ਫਿਲਮ 'ਲਵ ਆਜ ਕਲ' ਵਿਚ ਸੈਫ ਸਰਦਾਰ ਦੇ ਲੁੱਕ ਨੂੰ ਦੇਖ ਕੇ ਤੁਹਾਡਾ ਵੀ ਦਿਲ ਜ਼ੋਰ ਨਾਲ ਧੜਕਿਆ ਹੋਵੇਗਾ।ਸਿੰਪਲ ਕਿਊਟ ਅਤੇ ਹੈਂਡਸਮ ਸੈਫ ਪਗੜੀ ਵਿਚ ਕਿੰਨੇ ਸੋਹਣੇ ਲੱਗ ਰਹੇ ਹਨ।

Punjabi Bollywood Tadka
ਰਣਬੀਰ ਕਪੂਰ
ਇੰਨੇ ਸੋਹਣੇ ਸੈਲਜ਼ਮੈਂਨ ਕਿਥੇ ਹੁੰਦੇ ਹਨ? ਫਿਲਮ 'ਰਾਕੇਟ ਸਿੰਘ ਸੈਲਜ਼ਮੈਂਨ ਆਫ ਦ ਈਅਰ' ਵਿਚ ਰਣਬੀਰ ਵੀ ਪੱਗ ਪਾਏ ਹੋਏ। ਸਰਦਾਰ ਦੇ ਕਿਰਦਾਰ ਵਿਚ ਨਜ਼ਰ ਆਏ ਸਨ। ਰਣਬੀਰ ਦਾ ਇਹ ਲੁੱਕ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ

Punjabi Bollywood Tadka
ਅਕਸ਼ੈ ਕੁਮਾਰ
'ਸਿੰਘ ਇੰਜ਼ ਕਿੰਗ' ਦੇ ਅਕਸ਼ੈ ਕੁਮਾਰ ਨੂੰ ਅਸੀ ਕਿਵੇਂ ਭੁੱਲ ਸਕਦੇ ਹਾਂ। ਯਾਦ ਹੈ ਨਾ ਸਰਦਾਰ ਲੁੱਕ ਅਤੇ ਪਗੜੀ ਸਟਾਈਲ ਨੂੰ ਅਕਸ਼ੈ ਕੁਮਾਰ ਨੇ ਫਿਲ਼ਮ ”'ਸਿੰਘ ਇੰਜ਼ ਕਿੰਗ' ਵਿਚ ਕਿਸ ਸਟਾਈਲਿਸ਼ ਤਰੀਕੇ ਨਾਲ ਕੈਰੀ ਕੀਤਾ ਸੀ

Punjabi Bollywood Tadka
ਫਰਹਾਨ ਅਖਤਰ
ਫਿਲਮ 'ਭਾਗ ਮਿਲਖਾ ਭਾਗ' ਇੱਕ ਬਾਇਊਪਿੰਕ ਫਿਲ਼ਮ ਸੀ ਜਿਸ ਵਿੱਚ ਫਰਹਾਨ ਨੇ ਮਿਲਖਾ ਸਿੰਘ ਦਾ ਕਿਰਦਾਰ ਨਿਭਾਇਆ ਸੀ, ਫਰਹਾਨ ਵੀ ਸਰਦਾਰ ਲੁੱਕ ਵਿਚ ਬਹੁਤ ਹੀ ਕਿਊਟ ਨਜ਼ਰ ਆਏ ਸਨ।

Punjabi Bollywood Tadka
ਕੁਣਾਲ ਕਪੂਰ
ਫਿਲਮ 'ਬਚਨਾ ਏ ਹਸੀਨੋਂ' ਵਿਚ ਕੁਣਾਲ ਨੇ ਇੱਕ ਛੋਟਾ ਜਿਹਾ ਰੋਲ ਕੀਤਾ ਸੀ ਪਰ ਆਪਣੇ ਹੈਂਡਸਮ ਸਰਦਾਰ ਦੇ ਲੁੱਕ ਦੇ ਨਾਲ ਉਨ੍ਹਾਂ ਨੇ ਸਭ ਨੂੰ ਅਕਰਸ਼ਿਤ ਕੀਤਾ ਸੀ। ਲੰਬਾ ਕੱਦ ਸਿਰ ਤੇ ਪੱਗ ਅਤੇ ਮੁੱਛਾ ਦੇ ਨਾਲ ਕੁਣਾਲ ਕਾਫੀ ਹੈਂਡਸਮ ਲੱਗੇ ਸਨ।

Punjabi Bollywood Tadka
ਅਮਿਤਾਭ ਬੱਚਨ
ਦ ਐਂਗਰੀ ਯੰਗ ਮੈਂਨ, ਅਮਿਤਾਭ ਬੱਚਨ ਨੇ ਵੀ ਫਿਲਮ 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਲਈ ਸਰਦਾਰ ਦਾ ਲੁੱਕ ਅਪਨਾਇਆ ਸੀ। ਹਾਲਾਂਕਿ ਉਨ੍ਹਾਂ ਦਾ ਕਿਰਦਾਰ ਜਰਾ ਸਟ੍ਰਿਕ ਮੇਜ਼ਰ ਦਾ ਸੀ। ਪੱਗ ਪਾਏ ਅਮਿਤਾਭ ਹੈਂਡਸਮ ਵੀ ਲੱਗ ਸਨ।


Tags: Bollywood CelebrityShah Rukh KhanArjun KapoorQuite sardar Saif Ali Khan Ranbir KapoorAkshay Kumar Farhan Akhtarਸ਼ਾਹਰੁਖ ਖਾਨਅਰਜੁਨ ਕਪੂਰ