FacebookTwitterg+Mail

ਜਦੋਂ ਸਾਇਰਾ ਬਾਨੋ ਨੇ ਇਸ ਖਾਨ ਦਾ DNA ਟੈਸਟ ਕਰਵਾਉਣ ਲਈ ਕਿਹਾ, ਦੱਸਿਆ ਦਿਲੀਪ ਕੁਮਾਰ ਦਾ ਬੇਟਾ!!

shah rukh khan
16 August, 2017 01:43:26 PM

ਮੁੰਬਈ— ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਬਾਰੇ ਇਕ ਬੇਹੱਦ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਅਸਲ 'ਚ ਕੁਝ ਸਮੇਂ ਪਹਿਲਾਂ ਦਿਲੀਪ ਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਡਿਹਾਈਡ੍ਰੇਸ਼ਨ ਦੀ ਸਮੱਸਿਆ ਸੀ। ਇਕ ਹਫਤੇ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਨ੍ਹਾਂ ਦੇ ਘਰ ਆਉਣ ਤੋਂ ਬਾਅਦ ਸ਼ਾਹਰੁਖ ਖਾਨ ਦਿਲੀਪ ਕੁਮਾਰ ਨੂੰ ਮਿਲਣ ਪਹੁੰਚੇ। ਦਿਲੀਪ ਕੁਮਾਰ ਨੂੰ ਮਿਲਦੇ ਹੋਏ ਸ਼ਾਹਰੁਖ ਖਾਨ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਸਾਇਰਾ ਬਾਨੋ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਸਾਇਰਾ ਬਾਨੋ ਵੀ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਾਇਰਾ ਬਾਨੇ ਵੀ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਾਇਰਾ ਨੇ ਲਿਖਿਆ, ''ਦਿਲੀਪ ਸਾਹਿਬ ਦਾ ਮੂੰਹ ਬੋਲਾ ਬੇਟਾ ਅੱਜ ਸ਼ਾਮ ਘਰ ਆਇਆ ਸੀ।''
ਜ਼ਿਕਰਯੋਗ ਹੈ ਕਿ ਦਿਲੀਪ ਸਾਹਿਬ ਨੂੰ ਮਿਲਦੇ ਹੀ ਸ਼ਾਹਰੁਖ ਨੇ ਉਨ੍ਹਾਂ ਦੇ ਮੱਥੇ ਨੂੰ ਵੀ ਚੁੰਮਿਆ। ਜਦੋਂ ਸਾਲ 2015 'ਚ ਦਿਲੀਪ ਕੁਮਾਰ ਨੂੰ ਪਦਮ ਵਿਭੂਸ਼ਣ ਮਿਲਿਆ ਸੀ ਤਾਂ ਸ਼ਾਹੁਰਖ ਨੇ ਕਿਹਾ ਸੀ ਕਿ ਦਿਲੀਪ ਸਾਹਿਬ ਇਸ ਐਵਾਰਡ ਦੇ ਹੱਕਦਾਰ ਹਨ। 
ਦੱਸਣਯੋਗ ਹੈ ਕਿ ਸ਼ਾਹਰੁਖ-ਦਿਲੀਪ ਸਾਹਿਬ ਦੋਵੇਂ ਹੀ ਪੇਸ਼ਾਵਰ ਨਾਲ ਸੰਬੰਧ ਰੱਖਦੇ ਹਨ। ਇਕ ਫੰਕਸ਼ਨ 'ਚ ਸਾਇਰਾ ਬਾਨੋ ਨੇ ਕਿਹਾ ਸੀ, ''ਸ਼ਾਹਰੁਖ ਮੈਂ ਤੁਹਾਡਾ ਡੀ. ਐੱਨ. ਏ. ਟੈਸਟ ਕਰਵਾਉਂਗੀ। ਇਹ ਜਾਣਨ ਲਈ ਕਿ ਕਿਵੇਂ ਦਿਲੀਪ ਸਾਹਿਬ ਅਤੇ ਤੁਹਾਡੀਆਂ ਆਦਤਾਂ ਇੰਨੀਆਂ ਮਿਲਦੀਆਂ-ਜੁਲਦੀਆਂ ਹਨ।''


Tags: Shah rukh khanDilip kumarBollywood celebritySaira Banu ਸ਼ਾਹਰੁਖ ਖਾਨ ਦਿਲੀਪ ਕੁਮਾਰ

Edited By

Chanda Verma

Chanda Verma is News Editor at Jagbani.