FacebookTwitterg+Mail

ਇਨ੍ਹਾਂ ਹਸੀਨਾਵਾਂ ਨੇ ਕਿੰਗ ਖਾਨ ਨੂੰ ਬਣਾਇਆ ਬਿਹਤਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਸਵੀਰ

shah rukh khan
18 November, 2017 08:14:44 PM

ਮੁੰਬਈ (ਬਿਊਰੋ)— ਹਾਲ ਹੀ 'ਚ ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਅਧਿਕਾਰਕ ਅਕਾਊਂਟ ਟਵਿਟਰ ਰਾਹੀਂ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਅਤੇ ਆਲੀਆ ਭੱਟ ਵਰਗੀਆਂ ਅਭਿਨੇਤਰੀਆਂ ਦਿਖਾਈ ਦੇ ਰਹੀਆਂ ਹਨ। ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਕੈਪਸ਼ਨ 'ਚ ਲਿਖਿਆ, ''ਮੈਨੂੰ ਬਿਹਤਰ ਬਣਾਉਣ ਲਈ ਧੰਨਵਾਦ...ਖੂਬਸੂਰਤ ਮਹਿਲਾਵਾਂ''।


ਸ਼ਾਹਰੁਖ ਦੀ ਇਸ ਪੋਸਟ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਕਾਫੀ ਜ਼ਿਆਦਾ ਪਸੰਦ ਅਤੇ ਕੁਮੈਂਟ ਕੀਤਾ ਜਾ ਰਹੇ ਹਨ। ਸ਼ਾਹਰੁਖ ਇਨ੍ਹਾਂ ਤਿੰਨਾਂ ਅਭਿਨੇਤਰੀਆਂ ਨਾਲ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਸ਼ਾਹਰੁਖ ਦੀ ਇਸ ਤਸਵੀਰ 'ਤੇ ਕੀਤੇ ਜਾ ਰਹੇ ਕੁਮੈਂਟ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਫੈਨਜ਼ ਦਾ ਮੰਨ੍ਹਣਾ ਹੈ ਕਿ ਸ਼ਾਹਰੁਖ ਅਤੇ ਮਾਧੁਰੀ ਦੀ ਜੋੜੀ ਨੂੰ ਪਰਦੇ 'ਤੇ ਇਕ ਵਾਰ ਫਿਰ ਤੋਂ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਰੁਖ ਜਲਦ ਹੀ ਨਿਰਦੇਸ਼ਕ ਆਨੰਦ. ਐੱਲ. ਰਾਏ. ਦੀ ਆਉਣ ਵਾਲੀ ਫਿਲਮ 'ਚ  ਅਨੁਸ਼ਕਾ ਅਤੇ ਕੈਟਰੀਨਾ ਕੈਫ ਨਾਲ ਨਜ਼ਰ ਆਉਣ ਵਾਲੇ ਹਨ।


Tags: Shah Rukh Khan Madhuri Dixit Alia Bhatt Kareena Kapoor Twitter Bollywood Actor