FacebookTwitterg+Mail

ਇੰਟੀਮੇਟ ਸੀਨ ਲਈ ਸ਼ਾਹਰੁਖ ਨੇ ਅਦਾਕਾਰਾ ਨਾਲ ਹੋਟਲ 'ਚ ਗੁਜ਼ਾਰੀ ਸੀ ਰਾਤ, ਪੁਲਸ ਨੇ ਕੀਤਾ ਸੀ ਗ੍ਰਿਫਤਾਰ

shah rukh khan
21 November, 2017 01:45:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦੇ ਮਿਲਨਸਾਰ ਐਕਟਰਸ 'ਚ ਗਿਣਿਆ ਜਾਂਦਾ ਹੈ। ਉਹ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਮਿਲਦਾ ਹੈ। ਫਿਰ ਭਾਵੇਂ ਫੈਨਜ਼ ਹੋਵੇ ਜਾਂ ਫਿਰ ਮੀਡੀਆ ਦੇ ਲੋਕ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ੁਰੂਆਤੀ ਦਿਨਾਂ 'ਚ ਸ਼ਾਹਰੁਖ ਖਾਨ ਇਕ ਆਰਟੀਕਲ ਨਾਲ ਇਸ ਤਰ੍ਹਾਂ ਗੁੱਸੇ ਹੋਏ ਸਨ ਕਿ ਜਰਨਲਿਸਟ ਨਾਲ ਗਾਲੀ-ਗਲੌਚ ਤੇ ਕੁੱਟਮਾਰ 'ਤੇ ਵੀ ਉਤਰ ਗਏ ਸਨ। ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

Punjabi Bollywood Tadka
ਇੰਟੀਮੇਟ ਸੀਨ ਦੀ ਸ਼ੂਟਿੰਗ ਤੋਂ ਪਹਿਲਾ ਸ਼ਾਹਰੁਖ ਨੇ ਗੁਜਾਰੀ ਸੀ ਅਦਾਕਾਰਾ ਨਾਲ ਰਾਤ
ਦਸੰਬਰ 1992 ਦੀ ਗੱਲ ਹੈ। ਉਸ ਸਮੇਂ ਸ਼ਾਹਰੁਖ ਖਾਨ ਡਾਇਰੈਕਟਰ ਕੇਤਨ ਮਹਿਤਾ ਦੀ ਫਿਲਮ 'ਮਾਇਆ ਮੇਮਸਾਬ' ਦੀ ਸ਼ੂਟਿੰਗ ਕਰ ਰਹੇ ਸਨ। ਇਸ ਫਿਲਮ 'ਚ ਸ਼ਾਹਰੁਖ ਖਾਨ ਤੇ ਅਦਾਕਾਰਾ ਦੀਪਾ ਸਾਹੀ 'ਚ ਇਕ ਇੰਟੀਮੇਟ ਸੀ। ਇਸ ਦੌਰਾਨ ਮੁੰਬਈ ਬੈਸਡ ਗਲੈਮਰਸ ਮੈਗਜ਼ੀਨ ਨੇ ਖਬਰ ਛਾਪੀ ਸੀ ਕਿ ਸੀਨ ਦੀ ਸ਼ੂਟਿੰਗ ਤੋਂ ਪਹਿਲਾ ਡਾਇਰੈਕਟਰ ਕੇਤਨ ਮਹਿਤਾ ਨੇ ਅਦਾਕਾਰਾ ਦੀਪਾ ਸਾਹੀ ਨੂੰ ਮੁੰਬਈ ਦੇ ਇਕ ਹੋਟਲ 'ਚ ਸ਼ਾਹਰੁਖ ਖਾਨ ਨਾਲ ਇਕ ਰਾਤ ਬਿਤਾਉਣ ਲਈ ਕਿਹਾ। ਤਾਂਕਿ ਉਨ੍ਹਾਂ 'ਚ ਤਨਾਅ ਘੱਟ ਹੋ ਸਕੇ ਤੇ ਸੀਨ ਨੂੰ ਸਹੀਂ ਢੰਗ ਨਾਲ ਕਰ ਸਕਣ। ਮੈਗਜ਼ੀਨ ਨੇ ਆਪਣੇ ਆਰਟੀਕਲ 'ਚ ਇਹ ਵੀ ਲਿਖਿਆ ਸੀ ਕਿ ਸ਼ਾਹਰੁਖ ਤੇ ਦੀਪਾ ਡਾਇਰੈਕਟਰ ਦੀ ਮੰਗ ਪੂਰੀ ਕਰਨ ਲਈ ਤਿਆਰ ਹੋ ਗਏ ਸੀ। ਅਗਲੇ ਦਿਨ ਸਿਰਫ ਡਾਇਰੈਕਟਰ ਤੇ ਸਿਨੇਮੈਟੋਗ੍ਰਾਫਰ ਦੀ ਮੌਜ਼ੂਦਗੀ 'ਚ ਸੀਨ ਦੀ ਸ਼ੂਟਿੰਗ ਕੀਤੀ ਗਈ। ਫਿਲਮ ਕ੍ਰਿਟਿਕ ਅਨੁਪਮ ਚੋਪੜਾ ਦੀ ਕਿਤਾਬ 'ਕਿੰਗ ਆਫ ਬਾਲੀਵੁੱਡ : ਸ਼ਾਹਰੁਖ ਖਾਨ ਐਂਡ ਦਿ ਸੇਡਕਟਿਵ ਵਰਲਡ ਆਫ ਇੰਡੀਅਨ ਸਿਨੇਮਾ' 'ਚ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ।

Punjabi Bollywood Tadka
ਕੁੱਟਮਾਰ ਤੇ ਗਾਲੀਗਲੌਚ 'ਤੇ ਉਤਰ ਆਏ ਸਨ ਸ਼ਾਹਰੁਖ
ਜਦੋਂ ਸ਼ਾਹਰੁਖ ਨੇ ਆਪਣੇ ਤੇ ਦੀਪਾ ਬਾਰੇ ਇਹ ਸਟੋਰੀ ਪੜ੍ਹੀ ਤਾਂ ਉਹ ਕਾਫੀ ਗੁੱਸੇ ਹੋਏ। ਇਕ ਇਵੈਂਟ ਦੌਰਾਨ ਸ਼ਾਹਰੁਖ ਨੇ ਪੱਤਰਕਾਰਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕੀਥ ਨੂੰ ਉਹੀ ਪੱਤਰਕਾਰ ਸਮਝਿਆ, ਜਿਸ ਨੇ ਇਹ ਆਰਟੀਕਲ ਛਾਪਿਆ ਸੀ। ਕਥਿਤ ਤੌਰ 'ਤੇ ਉਸ ਨੇ ਜਰਨਲਿਸਟ ਨੂੰ ਖੂਬ ਗਾਲਾਂ ਕੱਢੀਆਂ। ਇੰਨਾ ਹੀ ਨਹੀਂ ਸ਼ਾਹਰੁਖ ਖਾਨ ਨੇ ਕਈ ਵਾਰ ਕੀਥ ਨੂੰ ਫੋਨ ਕਰਕੇ ਘਰ 'ਚ ਜਾ ਕੇ ਕੁੱਟਣ ਦੀ ਧਮਕੀ ਵੀ ਦਿੱਤੀ ਸੀ।

Punjabi Bollywood Tadka
ਡਰ ਕੇ ਪੱਤਰਕਾਰ ਨੇ ਕੀਤੀ ਸੀ ਪੁਲਸ ਨੂੰ ਸ਼ਿਕਾਇਤ
ਸ਼ਾਹਰੁਖ ਖਾਨ ਦੀਆਂ ਧਮਕੀਆਂ ਤੋਂ ਕੀਥ ਬੁਰੀ ਤਰ੍ਹਾਂ ਡਰ ਗਿਆ ਸੀ। ਉਸ ਨੂੰ ਲੱਗਾ ਕਿ ਸ਼ਾਹਰੁਖ ਗੁੱਸੇ 'ਚ ਮੈਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਹੈ। ਪਬਲਿਕੇਸ਼ਨ ਦੇ ਅਡੀਟਰ ਦੀ ਸਲਾਹ ਤੋਂ ਬਾਅਦ ਕੀਥ ਨੇ ਸ਼ਾਹਰੁਖ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਸ਼ਾਹਰੁਖ ਦਾ ਕੀਥ ਨੂੰ ਧਮਕੀ ਦੇਣਾ ਬੰਦ ਨਾ ਹੋਇਆ। ਇਸ ਤੋਂ ਬਾਅਦ ਸ਼ਾਹਰੁਖ ਨੂੰ ਗ੍ਰਿਫਤਾਰ ਕਰ ਕੇ ਬਾਂਦਰਾ ਪੁਲਸ ਸਟੇਸ਼ਨ ਲਿਜਾਇਆ ਗਿਆ। ਹਾਲਾਂਕਿ ਸ਼ਾਹਰੁਖ ਨੂੰ ਜੇਲ ਨਹੀਂ ਭੇਜਿਆ ਗਿਆ ਕਿਉਂਕਿ ਉਸ ਸਮੇਂ ਉਹ ਸੁਪਰਸਟਾਰ ਬਣ ਚੁੱਕੇ ਸਨ।


Tags: Shah Rukh KhanKetan MehtaMaya MemsaabIntimate SceneDeepa SahiFarooq ShaikhRaj BabbarParesh Rawalਸ਼ਾਹਰੁਖ ਖਾਨਕੇਤਨ ਮਹਿਤਾਮਾਇਆ ਮੇਮਸਾਬਦੀਪਾ ਸਾਹੀ