FacebookTwitterg+Mail

ਸ਼ਾਹਰੁਖ ਖਾਨ ਨੇ ਦੱਸੀ ਪਿਤਾ ਹੋਣ ਦੀ ਵੱਡੀ ਖਰਾਬੀ, ਜਿਸ ਨੂੰ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

shah rukh khan
17 December, 2017 04:39:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਤਿੰਨ ਬੱਚਿਆਂ ਦੇ ਪਿਤਾ ਹਨ। ਇੰਡਸਟਰੀ ਦੇ ਸਭ ਤੋਂ ਰੁੱਝੇ ਐਕਟਰ ਹੋਣ ਦੇ ਬਾਵਜੂਦ ਵੀ ਉਹ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਕਦੇ ਵੀ ਭੁੱਲਦੇ ਨਹੀਂ। ਅਕਸਰ ਆਰੀਅਨ ਖਾਨ, ਸੁਹਾਨਾ ਖਾਨ ਤੇ ਅਬਰਾਮ ਖਾਨ ਨਾਲ ਵੈਕੇਸ਼ਨ ਜਾਂ ਪਾਰਟੀ ਇੰਜੁਆਏ ਕਰਦੇ ਹੋਏ ਦੇਖਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਵੀ ਉਹ ਆਪਣੇ ਫੈਨਜ਼ ਨਾਲ ਬੱਚਿਆਂ ਦੀਆਂ ਤਸਵੀਰਾਂ ਨੂੰ ਪੋਸਟ ਕਰਦੇ ਰਹਿੰਦੇ ਹਨ। ਸ਼ਨੀਵਾਰ ਨੂੰ ਐੱਸ ਆਰ ਕੇ ਨੇ ਬੇਟੀ ਸੁਹਾਨਾ ਤੇ ਬੇਟੇ ਅਬਰਾਮ ਦੀ ਇਕ ਕਿਊਟ ਤਸਵੀਰ ਪੋਸਟ ਕੀਤੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਪਿਤਾ ਹੋਣ ਦੀ ਸਭ ਤੋਂ ਵੱਡੀ ਖਰਾਬੀ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ।

 

A post shared by Shah Rukh Khan (@iamsrk) on

ਸ਼ਨੀਵਾਰ ਨੂੰ ਸ਼ਾਹਰੁਖ ਨੇ ਕਾਰ ਦੀ ਬੈਕਸੀਟ (ਪਿਛਲੀ) 'ਤੇ ਬੈਠੇ ਆਪਣੇ ਦੋਵਾਂ ਬੱਚਿਆਂ ਤੇ ਖੁਦ ਦੀ ਤਸਵੀਰ ਪੋਸਟ ਕੀਤੀ। ਕੈਪਸ਼ਨ 'ਚ ਲਿਖਿਆ, ''ਪਿਤਾ ਹੋਣ ਦੀ ਸਭ ਤੋਂ ਵੱਡੀ ਖਰਾਬੀ ਇਹ ਹੁੰਦੀ ਹੈ ਕਿ ਤੁਸੀਂ ਹਮੇਸ਼ਾ ਬੱਚਿਆਂ ਦੀਆਂ ਤਸਵੀਰਾਂ ਖਿੱਚਦੇ ਹਨ, ਨਾ ਹੀ ਉਨ੍ਹਾਂ ਨਾਲ ਆਪਣੀ। ਹਾਲਾਂਕਿ ਐਡੀਟਿੰਗ ਦੇ ਜਰੀਏ ਤੁਸੀਂ ਅਜਿਹਾ ਕਰ ਪਾਉਂਦੇ ਹਨ।''

Punjabi Bollywood Tadka
ਸ਼ਨੀਵਾਰ ਨੂੰ ਸ਼ਾਹਰੁਖ ਖਾਨ ਆਪਣੇ ਤਿੰਨਾਂ ਬੱਚਿਆਂ ਤੇ ਪਤਨੀ ਗੌਰੀ ਖਾਨ ਨਾਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੁਅਲ ਡੇ ਫੰਕਸ਼ਨ 'ਚ ਸ਼ਾਮਲ ਹੋਣ ਪੁੱਜੇ ਸਨ।

Punjabi Bollywood Tadka

ਫੰਕਸ਼ਨ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਨੀਤਾ ਅੰਬਾਨੀ ਦਾ ਵੀ ਧੰਨਵਾਦ ਕੀਤਾ।

Punjabi Bollywood Tadka

Punjabi Bollywood Tadka

Punjabi Bollywood Tadka


Tags: Shah Rukh KhanAbRamNita AmbaniDhirubhai Ambani DAIS Annual Dayਸ਼ਾਹਰੁਖ ਖਾਨ