ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਬਾਲੀਵੁੱਡ ਦੇ ਸਭ ਤੋਂ ਅਮੀਰ ਐਕਟਰਾਂ 'ਚੋਂ ਇਕ ਹੈ। ਸੂਤਰਾਂ ਮੁਤਾਬਕ ਉਹ 600 ਮਿਲੀਅਨ ਡਾਲਰ (ਕਰੀਬ 4 ਹਜ਼ਾਰ ਕਰੋੜ) ਦੀ ਸੰਪਤੀ ਦੇ ਮਾਲਕ ਹਨ। ਉਨ੍ਹਾਂ ਕੋਲ ਮੁੰਬਈ ਦੇ ਮੰਨਤ ਤੋਂ ਇਲਾਵਾ ਦੁਬਈ 'ਚ ਇਕ ਆਲੀਸ਼ਾਨ ਬੰਗਲਾ ਹੈ। ਸ਼ਾਹਰੁਖ ਖਾਨ ਦੀ ਲਗਜ਼ਰੀ ਜ਼ਿੰਦਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੀ. ਐੱਮ. ਮੋਦੀ ਕਾਮਨਵੈਲਥ ਸਮਿਟ 'ਚ ਜਿਸ ਲਗਜ਼ਰੀ ਕਾਰਨ ਨਾਲ ਵੈਨਿਊ ਤੱਕ ਜਾਣਗੇ ਸ਼ਾਹਰੁਖ ਪਹਿਲਾਂ ਤੋਂ ਉਸ ਦੇ ਮਾਲਕ ਹਨ। ਸਾਲ 2014 'ਚ ਸ਼ਾਹਰੁਖ ਜਦੋਂ ਪਤਨੀ ਗੌਰੀ ਖਾਨ ਨਾਲ ਦੁਬਈ ਗਏ ਸਨ ਤਾਂ ਉਥੋਂ ਦੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸਨ। ਇਸ ਦੌਰਾਨ ਦੋਵੇਂ ਲਿਮੋਜ਼ਿਨ ਕਾਰ 'ਚ ਉਥੇ ਪਹੁੰਚੇ ਸਨ। ਦੱਸ ਦੇਈਏ ਕਿ ਲਿਮੋਜ਼ਿਨ ਕੋਈ ਬ੍ਰਾਂਡ ਨਹੀਂ ਸਗੋਂ ਲਗਜ਼ਰੀ ਕਾਰਾਂ ਦੀ ਇਕ ਕਲਾਸ ਹੈ, ਜਿਸ ਨੂੰ ਸਪੈਸ਼ਲ ਆਰਡਰ ਦੇ ਕੇ ਬਣਵਾਇਆ ਜਾਂਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਦੇ ਇੰਟੀਰਿਅਰ ਨੂੰ ਵੀ ਆਪਣੀ ਪਸੰਦ ਮੁਤਾਬਕ ਡਿਜ਼ਾਈਨ ਕਰਵਾਇਆ ਜਾ ਸਕਦਾ ਹੈ। ਸ਼ਾਹਰੁਖ ਖਾਨ ਨੇ ਵੀ ਇਹ ਕਾਰ ਸਪੈਸ਼ਲ ਆਰਡਰ ਦੇ ਕੇ ਹੀ ਬਣਵਾਈ ਹੈ। ਇਹ ਹੈ ਸ਼ਾਹਰੁਖ ਦੀ ਲਿਮੋਜ਼ਿਨ ਦਾ ਨਾਂ ਸ਼ਾਹਰੁਖ ਖਾਨ ਦੀ ਲਿਮੋਜ਼ਿਨ ਦਾ ਨਾਂ 'ਰਾਇਲ ਇਸਟੇਟ ਬਾਏ ਸ਼ਾਹਰੁਖ ਖਾਨ' ਹੈ। ਇਸ ਕਾਰ 'ਚ ਦੋ ਕੈਬਿਨ ਹੁੰਦੇ ਹਨ। ਇਕ ਅੱਗੇ ਤੇ ਦੂਜਾ ਪਿੱਛੇ ਵੱਲ। ਧੁੱਪ ਸੇਕਣ ਲਈ ਕਾਰ 'ਚ ਸਨਡੇਕ ਵੀ ਹੁੰਦਾ ਹੈ। ਦੋਵੇਂ ਪਾਸਿਓ ਚਲਦੀ ਹੈ ਲਿਮੋਜ਼ਿਨ ਕਾਰ ਲਿਮੋਜ਼ਿਨ ਦੀ ਖਾਸੀਅਤ ਹੈ ਕਿ ਇਹ ਕਾਰ ਦੋਵਾਂ ਪਾਸਿਓ ਚੱਲ ਸਕਦੀ ਹੈ। ਇਸ ਕਾਰ 'ਚ ਹੈਲੀਪੇਡ, ਸਿਵਮਿੰਗ ਪੂਲ, ਮਿਨੀ ਕਿਚਨ, ਬਾਥਰੂਮ ਤੇ ਸੌਣ ਲਈ ਬੈੱਡ ਤੱਕ ਹੁੰਦੇ ਹਨ। ਇਹ ਕਾਰ 26 ਵਲੀਲਸ/ਪਹੀਈਆਂ 'ਤੇ ਚੱਲਦੀ ਹੈ। ਦੁਨੀਆ ਦੀ ਸਭ ਤੋਂ ਲੰਬੀ ਲਿਮੋਜ਼ਿਨ ਅਮਰੀਕਾ 'ਚ ਦੁਨੀਆ ਦੀ ਸਭ ਤੋਂ ਲੰਬੀ ਲਿਮੋਜ਼ਿਨ ਨੂੰ ਅਮਰੀਕਨ ਡ੍ਰੀਮ ਕਿਹਾ ਜਾਂਦਾ ਹੈ। ਇਸ ਨੂੰ 90 ਦੇ ਦਹਾਕੇ 'ਚ ਡਿਜ਼ਾਈਨ ਕਰਵਾਇਆ ਗਿਆ ਸੀ। ਲੋਕ ਇਸ ਕਾਰ ਦਾ ਇਕ ਚੱਕਰ ਲਾਉਣ ਤੋਂ ਬਾਅਦ ਆਪਣੀ ਮੌਰਨਿੰਗ ਵਾਕ ਖਤਮ ਕਰ ਸਕਦੇ ਹਨ, ਕਿਉਂਕਿ ਇਸ ਦੀ ਲੰਬਾਈ 100 ਮੀਟਰ ਸੀ ਤੇ ਇਕ ਚੱਕਰ 'ਚ ਹੀ 200 ਮੀਟਰ ਦੀ ਸੈਰ ਹੋ ਸਕਦੀ ਸੀ। ਸੰਭਾਲ ਦੀ ਘਾਟ ਨਾਲ ਜਰਜਰ ਹੋਈ ਹਾਲਾਂਕਿ ਮੌਜ਼ੂਦਾ ਦੌਰ 'ਚ ਸੰਭਾਲ ਨਾ ਹੋਣ ਕਾਰਨ ਇਸ ਦੀ ਹਾਲਤ ਖਰਾਬ ਹੈ। ਇਹ ਲੰਬੇ ਸਮੇਂ ਤੋਂ ਨਿਊਜਰਸੀ ਦੇ ਇਕ ਗੋਦਾਮ 'ਚ ਪਈ ਰਹੀ। ਸੰਭਾਲ ਨਾ ਹੋਣ ਕਾਰਨ ਜਰਜਰ ਹੋ ਗਈ। ਇਸ ਦੀ ਖਿੜਕੀਆਂ ਤੇ ਛੱਤ ਟੁੱਟ ਗਈ। ਮੀਡੀਆ ਮੁਤਾਬਕ ਇਹ ਜਲਦ ਹੀ ਨਵੇਂ ਲੁੱਕ 'ਚ ਨਜ਼ਰ ਆ ਸਕਦੀ ਹੈ।