FacebookTwitterg+Mail

ਸ਼ਾਹਰੁਖ ਸਟਾਰਰ ਫਿਲਮ 'ਜ਼ੀਰੋ' ਦੇ ਸੈੱਟ ਤੋਂ ਸਾਹਮਣੇ ਆਈ ਤਸਵੀਰ

shah rukh khan
23 May, 2018 11:47:49 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਸੈਲੇਬ੍ਰਿਟੀ ਮੈਨੇਜਰ ਪੂਜਾ ਡੱਡਲਾਨੀ ਨੇ 'ਜ਼ੀਰੋ' ਦੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪੂਜਾ ਤੋਂ ਇਲਾਵਾ ਸ਼ਾਹਰੁਖ  ਖਾਨ, ਨਿਰਦੇਸ਼ਕ ਆਨੰਦ ਐੱਲ ਰਾਏ ਬੈਠੇ ਦਿਖਾਈ ਦੇ ਰਹੇ ਹਨ ਅਤੇ ਫਿਲਮ ਬਾਰੇ ਚਰਚਾ 'ਚ ਕਰ ਰਹੇ ਹਨ। ਇਸ ਤਸਵੀਰ 'ਚ ਚਰਚਾ ਦੌਰਾਨ ਮਾਹੌਲ ਕਾਫੀ ਖੁਸ਼ਹਾਲ ਲੱਗ ਰਿਹਾ ਸੀ ਅਤੇ ਉੱਥੇ ਹੀ ਦੂਜੀ ਤਸਵੀਰ 'ਚ ਕਾਫੀ ਪ੍ਰੇਸ਼ਾਨ ਲੱਗ ਰਹੇ ਹਨ। ਪੂਜਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਅਸੀਂ ਲੋਕ ਕਦੇ ਗੱਲਾਂ ਨਹੀਂ ਕਰ ਸਕਦੇ ਹਾਂ, ਮੈਂ ਇਸ ਤਰ੍ਹਾਂ ਦੀ ਗੱਲਬਾਤ ਨੂੰ ਪਸੰਦ ਕਰਦੀ ਹਾਂ''। ਜਨਵਰੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਉਸ ਤੋਂ ਬਾਅਦ ਸ਼ੂਟਿੰਗ ਦੌਰਾਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ।

ਦੱਸਣਯੋਗ ਹੈ ਕਿ ਫਿਲਮ 'ਜ਼ੀਰੋ' 'ਚ ਸ਼ਾਹਰੁਖ ਪਹਿਲੀ ਵਾਰ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ 'ਚ ਸ਼ਾਹਰੁਖ ਨਾਲ ਕੈਟਰੀਨਾ ਕੈਫ, ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 21 ਦਸੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Shah Rukh Khan Zero

Edited By

Kapil Kumar

Kapil Kumar is News Editor at Jagbani.