FacebookTwitterg+Mail

ਅਬਰਾਮ ਦੇ ਨਾਂ ਦੀ ਅਸਲੀ ਵਜ੍ਹਾ ਤੋਂ ਸ਼ਾਹਰੁਖ ਖਾਨ ਨੇ ਚੁੱਕਿਆ ਪਰਦਾ, ਦੱਸਿਆ ਇਹ ਕਾਰਨ

shah rukh khan and abram khan
27 May, 2018 12:30:58 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਲਾਡਲੇ ਯਾਨੀ ਅਬਰਾਮ ਖਾਨ ਦਾ ਅੱਜ ਜਨਮਦਿਨ ਹੈ। ਅਬਰਾਮ ਖਾਨ ਅੱਜ ਆਪਣਾ 5ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਅਬਰਾਮ ਤੇ ਸ਼ਾਹਰੁਖ ਖਾਨ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜਿਨ੍ਹਾਂ ਨੂੰ ਤੁਸੀਂ ਦੇਖ ਕੇ ਸਮਝ ਜਾਵੋਗੇ ਕਿ ਸ਼ਾਹਰੁਖ ਖਾਨ ਤੇ ਅਬਰਾਮ ਇਕ ਦੂਜੇ ਦੀ ਕਾਰਬਨ ਕਾਪੀ ਹਨ।
Punjabi Bollywood Tadka
ਸ਼ਾਹਰੁਖ ਖਾਨ ਆਪਣੇ ਬੇਟੇ ਅਬਰਾਮ ਨਾਲ ਜਦੋਂ ਵੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਲਾਜਵਾਬ ਬਾਡਿੰਗ ਦੇਖਣ ਨੂੰ ਮਿਲਦੀ ਹੈ। ਆਈ. ਪੀ. ਐੱਲ. ਦਾ ਮੈਚ ਹੋਵੇ ਜਾਂ ਫਿਰ ਆਪਣੇ ਘਰ ਤੋਂ ਫੈਨਜ਼ ਦਾ ਅਭਿਵਾਦਨ ਸਵੀਕਾਰ ਕਰਨਾ, ਸ਼ਾਹਰੁਖ ਅਕਸਰ ਹੀ ਆਪਣੇ ਬੇਟੇ ਨਾਲ ਨਜ਼ਰ ਆਉਂਦੇ ਹਨ।
Punjabi Bollywood Tadka
ਸੂਤਰਾਂ ਦੀ ਮੰਨੀਏ ਤਾਂ ਅਬਰਾਮ ਸਰੋਗੇਸੀ ਦੇ ਜ਼ਰੀਏ ਇਸ ਦੁਨੀਆ 'ਚ ਆਇਆ ਹੈ ਪਰ ਹਕੀਕਤ ਇਹ ਵੀ ਹੈ ਕਿ ਸ਼ਾਹਰੁਖ ਖਾਨ ਤੇ ਗੌਰੀ ਖਾਨ ਨੇ ਕਦੇ ਵੀ ਇਸ ਖਬਰ ਦੀ ਤਸਦੀਕ ਨਹੀਂ ਕੀਤੀ। ਸ਼ਾਹਰੁਖ ਨੇ ਆਪਣੇ ਬੇਟੇ ਅਬਰਾਮ ਦਾ ਨਾਂ ਬਹੁਤ ਸੋਚ ਸਮਝ ਕੇ ਰੱਖਿਆ। ਇਕ ਇੰਟਰਵਿਊ ਦੌਰਾਨ ਕਿੰਗ ਖਾਨ ਨੇ ਇਸ ਨਾਂ ਪਿੱਛੇ ਦੀ ਅਸਲੀ ਵਜ੍ਹਾ ਦਾ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਅਬਰਾਮ ਦਾ ਨਾਂ ਪ੍ਰੋਫਿਟ ਅਬਰਾਹਮ ਦੇ ਨਾਂ ਤੋਂ ਪ੍ਰੇਰਣਾ ਲੈ ਕੇ ਰੱਖਿਆ ਗਿਆ ਹੈ।
Punjabi Bollywood Tadka
ਉਨ੍ਹਾਂ ਨੇ ਅੱਗੇ ਕਿਹਾ, ਮੇਰੇ ਪਰਿਵਾਰ 'ਚ ਹਿੰਦੂ-ਮੁਸਲਿਮ ਦੋਨੋਂ ਹਨ। ਇਹੀ ਵਜ੍ਹਾ ਹੈ ਕਿ ਅਸੀਂ ਉਸ ਦਾ ਨਾਂ ਇਸ ਤਰ੍ਹਾਂ ਦਾ ਰੱਖਿਆ। ਅਜੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਸ਼ਾਹਰੁਖ ਖਾਨ ਨੇ ਬਚਪਨ ਦੀ ਤਸਵੀਰ ਤੇ ਅਬਰਾਮ ਦੀ ਤਸਵੀਰ ਨਾਲ ਕੋਲਾਜ ਬਣਾਇਆ ਸੀ। ਇਸ ਤਸਵੀਰ 'ਚ ਸ਼ਾਹਰੁਖ ਖਾਨ ਤੇ ਅਬਰਾਮ ਦੀ ਸ਼ਕਲ ਹੂ-ਬ-ਹੂ ਇਕ-ਦੂਜੇ ਵਰਗੀ ਲੱਗ ਰਹੀ ਸੀ।
Punjabi Bollywood Tadka
ਸ਼ਾਹਰੁਖ ਖਾਨ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਉਹ ਖੁਦ, ਉਸ ਦੇ ਪਿਤਾ, ਬੇਟੇ ਆਰਿਅਨ ਤੇ ਛੋਟਾ ਬੇਟਾ ਅਬਰਾਮ ਇਕ ਹੀ ਤਸਵੀਰ 'ਚ ਦਿਖੇ ਸਨ। ਸ਼ਾਹਰੁਖ ਦੀ ਬਣਾਈ ਤਸਵੀਰ 'ਚ ਚਾਰੇ ਚਿਹਰੇ ਤੇ ਚਾਰਾਂ ਦੀਆਂ ਅੱਖਾਂ ਇਕ-ਦੂਜੇ ਨਾਲ ਮੇਲ ਖਾ ਰਹੀਆਂ ਸਨ।
Punjabi Bollywood Tadka
ਸ਼ਾਹਰੁਖ ਖਾਨ ਅਕਸਰ ਹੀ ਅਬਰਾਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਅਬਰਾਮ ਵੀ ਬਾਲੀਵੁੱਡ ਦੇ ਉਨ੍ਹਾਂ ਸਟਾਰ ਕਿੱਡਜ਼ 'ਚੋਂ ਇਕ ਹੈ, ਜਿਨ੍ਹਾਂ ਦੀ ਝਲਕ ਪਾਉਣ ਲਈ ਲੋਕ ਪਾਗਲ ਹੋ ਜਾਂਦੇ ਹਨ। ਸ਼ਾਹਰੁਖ ਖਾਨ ਤੇ ਅਬਰਾਮ ਦੀ ਡਰੈੱਸ ਸੇਂਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਈ ਮੌਕਿਆਂ 'ਤੇ ਇਕੋਂ ਜਿਹੇ ਨਜ਼ਰ ਆਉਂਦੇ ਹਨ।
Punjabi Bollywood Tadka

Punjabi Bollywood TadkaPunjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shah Rukh KhanAbRam Khan Happy BirthdayGauri KhanInstagramSuhana KhanAryan Khan

Edited By

Sunita

Sunita is News Editor at Jagbani.