FacebookTwitterg+Mail

Special Package: ਜਾਣੋ ਕਮਾਈ ਦੇ ਮਾਮਲੇ ਹੁਣ ਤੱਕ ਕੌਣ ਹੈ ਅੱਗੇ,…ਸਲਮਾਨ ਜਾਂ ਸ਼ਾਹਰੁਖ?

shah rukh khan and salman khan
11 September, 2017 02:03:44 PM

ਮੁੰਬਈ— ਬਾਲੀਵੁੱਡ ਵਿੱਚ ਆਏ ਦਿਨ ਇੱਕ ਤੋਂ ਵੱਧ ਕੇ ਇੱਕ ਫਿਲਮਾਂ ਬਣ ਰਹੀਆਂ ਹਨ। ਹਰ ਹਫਤੇ ਕੋਈ ਨਾ ਕੋਈ ਨਵੀਂ ਫਿਲਮ ਰਿਲੀਜ਼ ਹੋ ਹੀ ਜਾਂਦੀ ਹੈ ਪਰ ਦਰਸ਼ਕਾਂ ਨੂੰ ਤਾਂ ਬਸ ਕੁੱਝ ਹੀ ਸਟਾਰਜ਼ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਜਿਸ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਅਤੇ ਅਕਸ਼ੇ ਕੁਮਾਰ ਵਰਗੇ ਅਦਾਕਾਰ ਮੁੱਖ ਰੂਪ ਵਿੱਚ ਸ਼ਾਮਿਲ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਦੀਆਂ ਫਿਲਮਾਂ ਹੋਰਾਂ ਦੀਆਂ ਫਿਲਮਾਂ ਤੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ ਅਤੇ ਇਹ ਹੀ ਕਾਰਨ ਹੈ ਕਿ ਇਨ੍ਹਾਂ ਦੀਆਂ ਫਿਲਮਾਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਬਾਕਸ ਆਫਿਸ 'ਤੇ ਵੀ ਚੰਗਾ ਕੰਮ ਕਰਦੀਆਂ ਹਨ।
ਅੱਜ ਅਸੀਂ ਸ਼ਾਹਰੁਖ ਅਤੇ ਸਲਮਾਨ ਦੀ ਕੁੱਝ ਫਿਲਮਾਂ ਦੀ ਕਮਾਈ 'ਤੇ ਚਰਚਾ ਕਰਨ ਜਾ ਰਹੇ ਹਾਂ। ਅਸਲ 'ਚ ਅਸੀਂ ਸਾਲ 2012 ਵਿੱਚ ਇਨ੍ਹਾਂ ਦੋਨਾਂ ਦੀ ਕੁੱਲ ਫਿਲਮਾਂ ਦੀ ਭਾਰਤ ਵਿੱਚ ਕਮਾਈ ਦੇ ਆਂਕੜੇ ਕੱਢੇ ਹਨ, ਜਿਸ ਵਿੱਚ ਸਾਫ ਹੋ ਜਾਂਦਾ ਹੈ ਕਿ ਇਨ੍ਹਾਂ ਦੋਹਾਂ ਦੀਆਂ ਫਿਲਮਾਂ ਨੇ ਭਾਰਤ ਵਿੱਚ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਉਂਝ ਤਾਂ 2012 ਤੋਂ ਹੁਣ ਤੱਕ ਇਨ੍ਹਾਂ ਦੋਹਾਂ ਦੀਆਂ ਫਿਲਮਾਂ ਨੇ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਪਰ ਇਨ੍ਹਾਂ ਦੋਹਾਂ ਵਿੱਚ ਕੌਣ ਟਾਪ ਤੇ ਰਿਹਾ।

Punjabi Bollywood Tadka
ਸਲਮਾਨ ਖਾਨ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਲਮਾਨ ਖਾਨ ਦੀ ਫਿਲਮਾਂ ਦੀ…2012 ਵਿੱਚ ਸਲਮਾਨ ਸੀ ਦੋ ਫਿਲਮਾਂ ਆਈਆਂ ਸਨ। ਜਿਸ ਵਿੱਚ ਪਹਿਲਾਂ 15 ਅਗਸਤ ਤੇ ਰਿਲੀਜ਼ ਹੋਈ ਸਨ। 'ਏਕ ਥਾ ਟਾਈਗਰ' ਅਤੇ ਦੂਜੀ ਫਿਲਮ 'ਦਬੰਗ' 21 ਦਸੰਬਰ ਨੂੰ ਰਿਲੀਜ਼ ਹੋਈ।
ਖਬਰਾਂ ਅਨੁਸਾਰ ਇਨ੍ਹਾਂ ਦੋਨਾਂ ਫਿਲਮਾਂ ਨੇ ਲਗਬਗ 337 ਕਰੋੜ ਰੁਪਇਆਂ ਦੀ ਕਮਾਈ ਕੀਤੀ ਸੀ। ਉਸ ਤੋਂ ਬਾਅਦ ਸਾਲ 2014 ਵਿੱਚ ਵੀ ਦੋ ਫਿਲਮਾਂ 'ਜੈਅ ਹੋ' ਅਤੇ 'ਕਿਕ' ਰਿਲੀਜ਼ ਹੋਈ। ਇਨ੍ਹਾਂ ਦੋਨਾਂ ਫਿਲਮਾਂ ਨੇ ਲਗਭਗ 379 ਕਰੋੜ ਰੁਪਏ ਦਾ ਬਿਜਨੈੱਸ ਕੀਤਾ।
ਉੱਥੇ ਸਲਮਾਨ ਲਈ ਸਾਲ 2015 ਬਹੁਤ ਲੱਕੀ ਸਾਬਿਤ ਹੋਇਆ ਕਿਉਂਕਿ ਇਸ ਸਾਲ ਉਨ੍ਹਾਂ ਦੀ ਫਿਲਮ 'ਬਜਰੰਗੀ ਭਾਈਜਾਨ' ਨੇ ਬਾਕਸ ਆਫਿਸ ਤੇ ਧਮਾਲ ਮਚਾ ਦਿੱਤਾ। ਇਸ ਫਿਲਮ ਨੇ ਸਲਮਾਨ ਨੂੰ ਇੱਕ ਨਵੀਂ ਉਚਾਈ ਦਿੱਤੀ। ਦੱਸ ਦੇਈਏ ਕਿ 'ਬਜਰੰਗੀ ਭਾਈਜਾਨ' ਨੇ ਲਗਬਗ 320 ਕਰੋੜ ਰੁਪਏ ਦੀ ਕਮਾਈ ਕੀਤੀ। ਉਸ ਤੋਂ ਬਾਅਦ ਇਸ ਸਾਲ ਉਨ੍ਹਾਂ ਦੀ ਦੂਜੀ ਫਿਲਮ 'ਪ੍ਰੇਮ ਰਤਨ ਧਨ ਪਾਇਓ' ਹੋਈ। ਜਿਸ ਨੇ ਲਗਭਗ 195 ਕਰੋੜ ਦਾ ਬਿਜਨੈੱਸ ਕੀਤਾ।

Punjabi Bollywood Tadka

2016 ਵੀ ਸਲਮਾਨ ਦੇ ਲਈ ਚੰਗਾ ਸਾਬਿਤ ਹੋਇਆ। ਇਸ ਸਾਲ ਸਲਮਾਨ ਦੀ ਫਿਲਮ 'ਸੁਲਤਾਨ' ਨੇ ਨਾ ਕੇਵਲ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ ਬਲਕਿ ਇਸ ਫਿਲਮ ਤੋਂ ਸਲਮਾਨ ਨੇ ਇਹ ਵੀ ਸਾਬਿਤ ਕੀਤਾ ਕਿ ਉਹ ਕੇਵਲ ਅੇਕਸ਼ਨ ਅਤੇ ਲਵ ਸਟੋਰੀ ਹੀ ਨਹੀਂ, ਬਲਕਿ ਬਾਇਓਪਿਕ ਵਰਗੀਆਂ ਫਿਲਮਾਂ ਵੀ ਕਰ ਸਕਦੇ ਹਨ। ਇਸ ਫਿਲਮ ਨੇ ਲਗਭਗ 301 ਕਰੋੜ ਰੁਪਏ ਦੀ ਕਮਾਈ ਕੀਤੀ।
ਸਾਲ 2017 ਵਿੱਚ ਆਈ ਫਿਲਮ 'ਟਿਊਬਲਾਈਟ' ਨੇ ਸਲਮਾਨ ਨੇ ਫੈਨਜ਼ ਨੂੰ ਕਾਫੀ ਨਿਰਾਸ਼ ਕੀਤਾ। ਲੋਕਾਂ ਨੇ ਇਸ ਫਿਲਮ ਨੂੰ ਪਸੰਦ ਨਹੀਂ ਕੀਤਾ ਅਤੇ ਇਹ ਹੀ ਕਾਰਨ ਰਿਹਾ ਕਿ ਇਸ ਫਿਲਮ ਤੋਂ ਜਿਸ ਤਰ੍ਹਾਂ ਉਮੀਦ ਕੀਤੀ ਜਾ ਰਹੀ ਸੀ ,ਉਹ ਉੁਸ ਤੇ ਖਰੀ ਨਹੀਂ ਉਤਰੀ। ਫਿਰ ਵੀ ਫਿਲਮ ਨੇ 121 ਕਰੋੜ ਦਾ ਆਂਕੜਾ ਪਾਰ ਕੀਤਾ। 2@12 ਵਿੱਚ ਹੁਣ ਤੱਕ ਦੀ ਕੁੱਲ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਦੀ ਕੁੱਲ 8 ਫਿਲਮਾਂ ਰਿਲੀਜ਼ ਹੋਈਆਂ ਅਤੇ ਇਨ੍ਹਾਂ ਸਾਰਿਆਂ ਫਿਲਮਾਂ ਨੇ ਮਿਲ ਕੇ ਭਾਰਤ 'ਚ ਲਗਬਗ 1653 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ।

Punjabi Bollywood Tadka

ਸ਼ਾਹਰੁਖ ਖਾਨ
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮਾਂ ਕੀਤੀਆਂ। ਸਲਮਾਨ ਦੇ ਤਰ੍ਹਾਂ ਸ਼ਾਹਰੁਖ ਦੀ ਵੀ 2012 ਤੋਂ ਹੁਣ ਤੱਕ ਕੁੱਲ 8 ਫਿਲਮਾਂ ਰਿਲੀਜ਼ ਹੋਈਆਂ ਹਨ। 2012 ਵਿੱਚ ਸ਼ਾਹਰੁਖ ਦੀ 'ਜਬ ਤੱਕ ਹੈ ਜਾਨ' ਨੇ ਲਗਬਗ 102 ਕਰੋੜ, 2013 ਵਿੱਚ ਆਈ 'ਚੇਨੱਈ ਐਕਪਰੈਸ' ਨੇ ਲਗਬਗ 227 ਕਰੋੜ, 2014 ਵਿੱਚ ਆਈ 'ਹੈਪੀ ਨਿਊ ਯੀਅਰ' ਨੇ ਲਗਭਗ 179 ਕਰੋੜ, 2015 ਵਿੱਚ ਆਈ 'ਦਿਲਵਾਲੇ' ਨੇ 140ਕਰੋੜ , 2016 ਵਿੱਚ ਆਈ 'ਡੀਅਰ ਜ਼ਿੰਦਗੀ' ਨੇ 68 ਕਰੋੜ ਅਤੇ 'ਫੈਨ' ਨੇ 85 ਕਰੋੜ, 2017 ਵਿੱਚ ਆਈ ਫਿਲਮ 'ਰਈਜ਼' ਨੇ 305 ਕਰੋੜ ਅਤੇ 'ਜਬ ਹੈਰੀ ਮੈੱਟ ਸੇਜਲ' ਨੇ 61 ਕਰੋੜ ਦੀ ਕਮਾਈ ਕੀਤੀ।
2012 ਤੋਂ ਹੁਣ ਤੱਕ ਦੀ ਕੁੱਲ ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਰੁਖ ਦੀ ਕੁੱਲ 8 ਫਿਲਮਾਂ ਰਿਲੀਜ਼ ਹੋਈਆਂ ਹਨ ਅਤੇ ਇਨ੍ਹਾਂ ਸਾਰੀਆਂ ਫਿਲਮਾਂ ਨੇ ਮਿਲ ਕੇ ਭਾਰਤ ਵਿੱਚ ਲਗਬਗ 1001 ਕਰੋੜ ਰੁਪਏ ਦਾ ਬਿਜਨੈਸ ਕੀਤਾ ਹੈ। ਤਾਂ ਹੁਣ ਸ਼ਾਹਰੁਖ ਅਤੇ ਸਲਮਾਨ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਸ਼ਾਹਰੁਖ ਤੋਂ ਕਾਫੀ ਅੱਗੇ ਹਨ। ਪਿਛਲੇ 5 ਸਾਲਾਂ ਵਿੱਚ ਕਮਾਈ ਦੇ ਮਾਮਲੇ ਵਿੱਚ ਸਲਮਾਨ ਨੇ ਸ਼ਾਹਰੁਖ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।
ਹੁਣ ਦੇਖਣਾ ਹੋਵੇਗਾ ਕਿ ਇਸ ਸਾਲ ਸਲਮਾਨ ਦੀ ਰਿਲੀਜ਼ ਹੋਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਨੂੰ ਦਰਸ਼ਕ ਕਿੰਨਾ ਪਸੰਦ ਕਰਦੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਕਮਾਈ ਦੇ ਮਾਮਲੇ ਵਿੱਚ ਸਲਮਾਨ ਦੀ ਇਹ ਫਿਲਮ ਸ਼ਾਹਰੁਖ ਦੀ ਫਿਲਮ 'ਰਈਸ' ਨੂੰ ਪਿੱਛੇ ਛੱਡ ਪਾਉਂਦੀ ਹੈ ਜਾਂ ਨਹੀਂ।

Punjabi Bollywood Tadka


Tags: Bollywood celebrity Hindi FilmsShah rukh khanSalman khanHighest paid Global celebsਸ਼ਾਹਰੁਖ ਖਾਨ ਸਲਮਾਨ ਖਾਨ