FacebookTwitterg+Mail

4 ਕਰੋੜ ਦੀ ਵੈਨਿਟੀ ਵੈਨ ਦੇ ਮਾਲਕ ਬਣਨਗੇ ਸ਼ਾਹਰੁਖ ਖਾਨ

    1/3
30 August, 2015 04:15:48 PM
ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਛੇਤੀ ਹੀ ਚਾਰ ਕਰੋੜ ਰੁਪਏ ਦੀ ਵੈਨਿਟੀ ਵੈਨ ਦੇ ਮਾਲਕ ਬਣਨ ਵਾਲੇ ਹਨ। ਸ਼ਾਹਰੁਖ ਮੰਨੇ-ਪ੍ਰਮੰਨੇ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਦੀ ਡਿਜ਼ਾਈਨ ਕੀਤੀ ਗਈ ਵੈਨਿਟੀ ਵੈਨ ਦੀ ਸਵਾਰੀ ਕਰਨਗੇ। ਦਿਲੀਪ ਦੀ ਕੰਪਨੀ ਡੀ. ਸੀ. ਡਿਜ਼ਾਈਨ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਲਈ ਵੈਨਿਟੀ ਵੈਨ ਡਿਜ਼ਾਈਨ ਕਰ ਚੁੱਕੀ ਹੈ ਪਰ ਕੰਪਨੀ ਇਸ ਵਾਰ ਸ਼ਾਹਰੁਖ ਲਈ ਸਾਰੀਆਂ ਆਧੁਨਿਕ ਸੁਵਿਧਾਵਾਂ ਤੇ ਤਕਨੀਕÎ ਨਾਲ ਭਰਪੂਰ ਨਵੀਂ ਵੈਨਿਟੀ ਵੈਨ ਦਾ ਨਿਰਮਾਣ ਕਰਨ ਜਾ ਰਹੀ ਹੈ, ਜਿਸ ਦੀ ਕੀਮਤ ਲਗਭਗ ਚਾਰ ਕਰੋੜ ਰੁਪਏ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਇਕ ਮਹਿੰਗੀ ਵੈਨਿਟੀ ਵੈਨ ਹੈ, ਜਿਹੜੀ ਕਾਫੀ ਆਰਾਮਦਾਇਕ ਹੈ। ਵੈਨ ਨੂੰ ਸ਼ਾਹਰੁਖ ਦੀ ਪਸੰਦ ਮੁਤਾਬਕ ਵਿਗਿਆਨਕ ਲੁੱਕ ਦਿੱਤੀ ਗਈ ਹੈ। ਇਸ ਵੈਨ ਦੇ ਨਿਰਮਾਣ 'ਚ 45 ਤੋਂ 60 ਦਿਨ ਤਕ ਦਾ ਸਮਾਂ ਲੱਗ ਸਕਦਾ ਹੈ। ਇਹ ਦੇਸ਼ 'ਚ ਹੁਣ ਤਕ ਦੀ ਸਭ ਤੋਂ ਬਿਹਤਰੀਨ ਵੈਨਿਟੀ ਵੈਨ ਹੈ। ਇਹ ਵੈਨ ਆਈਪੈਡ ਕੰਟਰੋਲਡ ਫੰਕਸ਼ਨ ਨਾਲ ਲੈਸ ਹੋਵੇਗੀ, ਜਿਸ 'ਚ ਆਧੁਨਿਕ ਤਕਨੀਕਾਂ ਤੇ ਗੈਜੇਟ ਫਿੱਟ ਹੋਣਗੇ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸ਼ਾਹਰੁਖ ਖਾਨ ਵੈਨਿਟੀ ਵੈਨ Shahrukh Khan Vanity Van