FacebookTwitterg+Mail

ਆਖਿਰ ਕਿਸ ਗੱਲ ਤੋਂ ਨਰਾਜ਼ ਹਨ ਸ਼ਾਹਿਦ ਕਪੂਰ, ਜਾਣੋ ਵਜ਼੍ਹਾ!

    1/3
25 October, 2016 12:02:20 PM
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਲਗਭਗ ਦੋ ਨਾਇਕਾ ਦੀ ਕਹਾਣੀ ਹੈ। ਇਸ ਲਈ ਇਸ ਨੂੰ ਕੇਵਲ ਦੇ ਨਾਇਕਾ 'ਤੇ ਹੀ ਕੇਂਦਰਿਤ ਕਰਕੇ ਦੇਖਣਾ ਠੀਕ ਨਹੀਂ ਹੋਵੇਗਾ। ਦਰਅਸਲ, ਸੰਜੇ ਲੀਲਾ ਭੰਸਾਲੀ ਦੀ ਬਹੁਤ ਚਰਚਿਤ ਫਿਲਮ 'ਪਦਮਾਵਤੀ' 'ਚ ਅਭਿਨੇਤਾ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਸ਼ਾਹਿਦ ਕਪੂਰ ਮੁੱਖ ਭੂਮਿਕਾਵਾਂ 'ਚ ਦਿਖਾਈ ਦੇਣਗੇ ਪਰ ਫਿਲਮ 'ਚ ਦੋ ਪੁਰਸ਼ ਕਲਾਕਾਰਾਂ ਦੇ ਸ਼ਾਮਲ ਹੋਣ ਕਾਰਨ ਇਸ ਨੂੰ ਕੇਵਲ ਦੋ ਨਾਇਕਾ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਬਲਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਫਿਲਮ 'ਚ ਤਿੰਨਾ ਕਲਾਕਾਰਾਂ ਦਾ ਕੰਮ ਕਰਨਾ ਹੀ ਇਕ-ਦੂਜੇ ਲਈ ਇਕ ਜ਼ਬਰਦਸਤ ਮੌਕਾ ਹੈ।
ਸ਼ਾਹਿਦ ਦਾ ਕਿਹਾ, ''ਮੈਂ ਇਹ ਸਭ ਖ਼ਬਰਾਂ ਕਾਫੀ ਸਮੇਂ ਤੋਂ ਪੜ੍ਹ ਰਿਹਾ ਹਾਂ। ਇਸ ਫਿਲਮ ਨੂੰ ਦੋ ਨਾਇਕਾ ਦੀ ਫਿਲਮ ਦੱਸਿਆ ਜਾ ਰਿਹਾ ਹੈ, ਜਦੋਕਿ ਫਿਲਮ ਤਿੰਨ ਕਲਾਕਾਰਾਂ ਦੇ ਕਿਰਦਾਰਾਂ 'ਤੇ ਅਧਾਰਿਤ ਹੈ। ਇਸ ਲਈ ਇਸ ਤਰ੍ਹਾਂ ਦੀਆਂ ਖ਼ਬਰਾਂ ਠੀਕ ਨਹੀਂ ਹਨ।
ਉਨ੍ਹਾਂ ਨੇ ਕਿਹਾ, ''ਇਹ ਸਾਡੇ ਤਿੰਨਾ ਲਈ ਇਕ ਬੇਹੱਦ ਚੰਗਾ ਮੌਕਾ ਹੈ। ਇਸ 'ਚ ਦੀਪਿਕਾ ਦਾ ਇਕ ਬਿਹਤਰੀਨ ਕਿਰਦਾਰ ਹੈ। ਫਿਲਮ 'ਚ ਰਣਵੀਰ ਦੀ ਜ਼ਬਰਦਸਤ ਭੂਮਿਕਾ ਹੈ ਅਤੇ ਮੇਰਾ ਵੀ ਸ਼ਾਨਦਾਰ ਕਿਰਦਾਰ ਹੈ। ਮੈਂ ਫਿਲਮ 'ਚ ਕਿਰਦਾਰਾਂ ਦੀ ਚੋਣ 'ਤੇ ਕਾਫੀ ਖੁਸ਼ ਹਾਂ।''
ਦੱਸਣਯੋਗ ਹੈ ਕਿ ਸ਼ਾਹਿਦ ਫਿਲਮ 'ਚ 'ਪਦਮਾਵਤੀ' ਦੇ ਪਤੀ ਰਾਜਪੂਤ ਸ਼ਾਸ਼ਕ ਰਾਜਾ ਰਤਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ।

Tags: ਸ਼ਾਹਿਦ ਕਪੂਰਬਾਲੀਵੁੱਡਅਭਿਨੇਤਾShahid Kapoor Bollywood actor