FacebookTwitterg+Mail

ਨਹੀਂ ਕਰਨਾ ਚਾਹੁੰਦੀ ਸੀ ਮੀਰਾ 13 ਸਾਲ ਵੱਡੇ ਸ਼ਾਹਿਦ ਨਾਲ ਵਿਆਹ, ਭੈਣ ਨੇ ਇਸ ਤਰ੍ਹਾਂ ਕਰਵਾਈ ਸੀ ਹਾਂ!

    1/12
25 February, 2017 10:13:30 AM
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ 35 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਦਾ ਜਨਮ 25 ਫਰਵਰੀ 1981 ਨੂੰ ਹੋਇਆ ਸੀ। ਬੀ-ਟਾਊਨ ਦੀਆਂ ਹੈਂਡਸਮ ਹੰਕ ਸ਼ਾਹਿਦ ਕਪੂਰ ਨੇ ਸਾਲ 2015 'ਚ ਅਰੇਂਜ ਮੈਰਿਜ ਕਰਵਾ ਸਭ ਨੂੰ ਹੈਰਾਨ ਕੀਤਾ ਸੀ। ਉਂਝ ਇੱਕ ਸਮਾਂ ਸੀ ਜਦੋਂ ਸ਼ਾਹਿਦ ਤੋਂ ਉਮਰ 'ਚ 13 ਸਾਲ ਛੋਟੀ ਮੀਰਾ ਰਾਜਪੂਤ ਇਸ ਵਿਆਹ ਲਈ ਤਿਆਰ ਨਹੀਂ ਸੀ। ਇਸ ਦਾ ਕਾਰਨ ਉਸ ਦੀ ਅਤੇ ਸ਼ਾਹਿਦ ਦੀ ਉਮਰ 'ਚ ਵੱਡਾ ਅੰਤਰ।
ਮੀਰਾ ਦੀ ਵੱਡੀ ਭੈਣ ਨੇ ਕੀਤਾ ਸੀ ਵਿਆਹ ਲਈ ਰਾਜੀ...
ਮੀਰਾ ਨੂੰ ਉਸ ਦੀ ਵੱਡੀ ਭੈਣ ਨੇ ਸ਼ਾਹਿਦ ਨਾਲ ਵਿਆਹ ਕਰਵਾਉਣ ਲਈ ਰਾਜੀ ਕੀਤਾ ਸੀ। ਜਦੋਂਕਿ ਇਸ 'ਚ ਸ਼ਾਹਿਦ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਸੀ। ਵੱਡੀ ਭੈਣ ਅਤੇ ਸ਼ਾਹਿਦ ਦੀ ਮਿਹਨਤ ਰੰਗ ਲੈ ਕੇ ਆਈ ਅਤੇ ਮੀਰਾ ਵਿਆਹ ਲਈ ਰਾਜੀ ਹੋ ਗਈ। ਦੋਵਾਂ ਦਾ ਵਿਆਹ ਸਾਲ 2015, ਜੁਲਾਈ 'ਚ ਹੋਇਆ ਸੀ ਅਤੇ ਅਗਸਤ 2016 'ਚ ਮੀਰਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ।
ਮੀਰਾ ਨੇ ਵਿਆਹ ਲਈ ਰੱਖੀ ਸੀ ਇਹ ਸ਼ਰਤ...
ਇੱਕ ਇੰਟਰਵਿਊ 'ਚ ਸ਼ਾਹਿਦ ਨੇ ਖੁਲਾਸਾ ਕੀਤਾ ਸੀ ਕਿ, ਮੀਰਾ ਨੇ ਮੇਰੇ ਨਾਲ ਵਿਆਹ ਤੋਂ ਪਹਿਲਾਂ ਇੱਕ ਸ਼ਰਤ ਰੱਖੀ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ, ਤੁਸੀਂ ਆਪਣੇ ਵਾਲ ਪਹਿਲਾਂ ਵਾਂਗ ਹੀ ਰੱਖੋਗੇ ਤਾਂ ਹੀ ਉਹ ਮੇਰੇ ਨਾਲ ਵਿਆਹ ਕਰਵਾਏਗੀ। ਅਸਲ 'ਚ ਦੋਵਾਂ ਦੀ ਪਹਿਲੀ ਮੁਲਾਕਾਤ ਫਿਲਮ 'ਉੜਤਾ ਪੰਜਾਬ' ਦੀ ਸ਼ੂਟਿੰਗ ਦੌਰਾਨ ਹੋਈ ਸੀ ਅਤੇ ਇਸ 'ਚ ਸ਼ਾਹਿਦ ਕਪੂਰ ਦੇ ਵਾਲ ਕਾਫੀ ਵਧੇ ਹੋਏ ਸਨ। ਇਸ ਤੋਂ ਇਲਾਵਾ ਮੀਰਾ ਨੇ ਸ਼ਾਹਿਦ ਨਾਲ ਵਾਦਾ ਲਿਆ ਕਿ, ਜਦੋਂ ਸਾਡਾ ਵਿਆਹ ਹੋਵੇਗਾ ਤਾਂ ਤੁਹਾਡੇ ਵਾਲਾਂ ਦਾ ਰੰਗ ਆਮ ਹੋਵੇਗਾ।

Tags: Shahid KapoorMira RajputUdta Punjabਸ਼ਾਹਿਦ ਕਪੂਰਮੀਰਾ ਰਾਜਪੂਤਉੜਤਾ ਪੰਜਾਬ