FacebookTwitterg+Mail

ਫਾਈਵ ਸਟਾਰ ਹੋਟਲ ਦੀ ਜਗ੍ਹਾ ਝੌਪੜੀ 'ਚ ਰਹਿ ਰਹੇ ਸ਼ਾਹਿਦ-ਸ਼ਰਧਾ

shahid kapoor
20 February, 2018 12:33:17 PM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ ਇਨ੍ਹੀਂ ਦਿਨੀਂ ਉਤਰਾਖੰਡ 'ਚ ਚੱਲ ਰਹੀ ਹੈ ਅਤੇ ਦੋਵੇਂ ਫਾਈਵ ਸਟਾਰ ਹੋਟਲ ਦੀ ਜਗ੍ਹਾ ਇਕ ਝੌਪੜੀ 'ਚ ਰਹਿ ਰਹੇ ਹਨ। ਦਰਸਅਲ, ਜਿਸ ਜਗ੍ਹਾ 'ਤੇ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਉਸਦੇ ਨੇੜੇ ਕੋਈ ਫਾਈਵ ਸਟਾਰ ਹੋਟਲ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਸ਼ੂਟਿੰਗ ਦੇ ਚਲਦੇ ਝੌਪੜੀ 'ਚ ਰਹਿਣਾ ਪੈ ਰਿਹਾ ਹੈ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਸ਼ਾਹਿਦ ਤੇ ਸ਼ਰਧਾ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

Punjabi Bollywood Tadka
ਸੂਤਰਾਂ ਮੁਤਾਬਕ ਫਿਲਮ ਦੀ ਯੂਨਿਟ ਦੇ ਇਕ ਮੈਬਰ ਨੇ ਦੱਸਿਆ ਕਿ ਕਾਸਟ, ਕਰੂ, ਸ਼ਾਹਿਦ, ਸ਼ਰਧਾ ਤੇ ਨਿਰਦੇਸ਼ਕ ਸ਼੍ਰੀ ਨਾਰਾਇਣ ਸਿੰਘ ਸ਼ੂਟਿੰਗ ਦੇ ਚਲਦੇ ਇਕ ਛੋਟੀ ਜਿਹੀ ਝੌਪੜੀ 'ਚ ਰੁੱਕੇ ਹੋਏ ਹਨ। ਇਹ ਜਗ੍ਹਾ ਫਿਲਮ ਦੇ ਨਿਰਮਾਤਾ ਨੇ ਤੈਅ ਕੀਤੀ ਹੈ। ਪਹਿਲਾਂ ਨਿਰਮਾਤਾ ਨੇ ਦੇਹਰਾਦੂਨ 'ਚ ਫਾਈਵ ਸਟਾਰ ਹੋਟਲ ਬੁੱਕ ਕਰਵਾਇਆ ਸੀ ਪਰ ਹੋਟਲ ਸ਼ੂਟਿੰਗ ਵਾਲੀ ਜਗ੍ਹਾ ਤੋਂ ਕਰੀਬ 3 ਘੰਟੇ ਦੀ ਦੂਰੀ 'ਤੇ ਸੀ। ਇਸ ਲਈ ਸ਼ਾਹਿਦ ਤੇ ਨਿਰਮਾਤਾ ਨੇ ਇਹ ਫੈਸਲਾ ਲਿਆ ਕਿ ਉਹ ਸ਼ੂਟਿੰਗ ਵਾਲੀ ਜਗ੍ਹਾ ਕੋਲ ਹੀ ਕਿਸੇ ਝੌਪੜੀ 'ਚ ਰੁੱਕ ਜਾਣਗੇ। ਇਸ ਤੋਂ ਇਲਾਵਾ ਬੀਤੇ ਦਿਨੀਂ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ।

Punjabi Bollywood Tadka


Tags: Shahid Kapoor Shraddha Kapoor Batti Gul Meter Chalu Five Star Shooting Bollywood Actror

Edited By

Kapil Kumar

Kapil Kumar is News Editor at Jagbani.