FacebookTwitterg+Mail

ਕਰੀਨਾ ਦੇ ਲਾਡਲੇ 'ਤੇ ਭਾਰੀ ਪਈ ਸ਼ਾਹਿਦ ਦੀ ਬੇਟੀ ਮੀਸ਼ਾ, ਜਾਣੋ ਕੀ ਹੈ ਪੂਰਾ ਮਾਮਲਾ

shahid kapoor
24 February, 2018 05:18:11 PM

ਮੁੰਬਈ(ਬਿਊਰੋ)— ਬਾਲੀਵੁੱਡ ਵਿੱਚ ਕਿਊਟ ਸੈਲੀਬ੍ਰਿਟੀਜ਼ ਕਿੱਡਜ਼ ਦੀ ਲਿਸਟ 'ਚ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਨੂੰ ਟੱਕਰ ਦੇਣ ਵਾਲੀ ਮੀਸ਼ਾ ਕਪੂਰ ਉਸ ਤੋਂ ਕਿਤੇ ਅੱਗੇ ਨਿਕਲ ਗਈ ਹੈ। ਮੀਸ਼ਾ ਨੂੰ ਇੰਡਸਟਰੀ ਤੋਂ ਕਿੱਡਜ਼ ਆਰਟਿਸਟ ਦੇ ਤੌਰ 'ਤੇ ਵਿਗਿਆਪਨ 'ਚ ਕੰਮ ਕਰਨ ਦੇ ਆਫਰ ਆਉਣ ਲੱਗੇ ਹਨ ਪਰ ਸ਼ਾਹਿਦ ਕਪੂਰ ਨੇ ਇਨ੍ਹਾਂ ਸਾਰੇ ਆਫਰਜ਼ ਨੂੰ ਸਾਫ ਤੌਰ 'ਤੇ ਇਨਕਾਰ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਦਿੱਤੇ ਇਕ ਇੰਟਰਵਿਊ 'ਚ ਸ਼ਾਹਿਦ ਨੇ ਕਿਹਾ ਸੀ ਕਿ ਬਾਲੀਵੁੱਡ ਐਕਟਰ ਹੋਣ ਕਾਰਨ ਮੇਰੀ ਜ਼ਿੰਦਗੀ ਅਤੇ ਬੱਚੀ 'ਤੇ ਹਰ ਸਮੇਂ ਸਭ ਦੀ ਨਜ਼ਰ ਹੁੰਦੀ ਹੈ। ਅਜਿਹੇ ਸਮੇਂ 'ਚ ਮੈਨੂੰ ਲੱਗਦਾ ਹੈ ਕਿ ਕਾਸ਼ ਉਹ ਇਸ ਪ੍ਰੋਫੈਸ਼ਨ 'ਚ ਨਾ ਹੁੰਦਾ ਤਾਂ ਚੰਗਾ ਸੀ, ਕਿਉਂਕਿ ਮੀਸ਼ਾ ਨੂੰ ਕੈਮਰੇ 'ਚ ਕੈਦ ਕਰਨ ਲਈ ਲਗਾਤਾਰ ਮੀਡੀਆ ਪਿੱਛੇ ਪਈ ਰਹਿੰਦੀ ਹੈ। ਬੱਚੇ ਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ?
Punjabi Bollywood Tadka
ਦੱਸ ਦੇਈਏ ਕਿ ਤੈਮੂਰ ਅਤੇ ਮੀਸ਼ਾ ਦੋਨੋਂ ਹੀ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਸੈਲੀਬ੍ਰੇਟੀ ਕਿੱਡਜ਼ ਹਨ ਪਰ ਮੀਸ਼ਾ ਕੁਝ ਮਾਮਲਿਆਂ 'ਚ ਤੈਮੂਰ 'ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਉਂਝ ਪਿਛਲੇ ਦਿਨੀਂ ਮੀਸ਼ਾ ਦੇ ਸਕੂਲ ਜਾਂਦੇ ਹੋਏ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ।


Tags: Shahid KapoorMisha Kapoor Mira RajputKareena KapoorTaimur Ali KhanBollywood Celebrity

Edited By

Sunita

Sunita is News Editor at Jagbani.