FacebookTwitterg+Mail

ਇਸ ਮਸ਼ਹੂਰ ਨਿਰਦੇਸ਼ਕ ਦੀ ਫਿਲਮ ਨੇ ਬਚਾਇਆ ਸੀ ਸ਼ਾਹਿਦ ਦਾ ਕਰੀਅਰ

shahid kapoor
25 February, 2018 05:08:17 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦਾ ਜਨਮ 25 ਫਰਵਰੀ, 1981 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਕਜ ਕਪੂਰ ਮਸ਼ਹੂਰ ਅਭਿਨੇਤਾ ਅਤੇ ਮਾਂ ਨਿਲੀਮਾ ਅਜ਼ੀਮ ਟੀ. ਵੀ. ਅਦਾਕਾਰਾ ਹੈ। ਸ਼ਾਹਿਦ ਕਪੂਰ ਇਕ ਸਫਲ ਅਭਿਨੇਤਾ ਦਾ ਬੇਟਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਲੀਵੁੱਡ 'ਚ ਨਾਂ ਕਮਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ।

Punjabi Bollywood Tadka
ਜਦੋਂ ਸ਼ਾਹਿਦ 3 ਸਾਲ ਦੇ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵਿਚਕਾਰ ਤਲਾਕ ਹੋ ਗਿਆ। ਪਿਤਾ ਪੰਕਜ ਕਪੂਰ ਨੇ ਮੁੰਬਈ 'ਚ ਆ ਕੇ ਅਭਿਨੇਤਰੀ ਪੂਜਾ ਪਾਠਕ ਨਾਲ ਵਿਆਹ ਕਰਵਾ ਲਿਆ ਅਤੇ ਸ਼ਾਹਿਦ ਜਦੋਂ 10 ਸਾਲ ਦੇ ਹੋਏ ਤਾਂ ਉਨ੍ਹਾਂ ਦੀ ਮਾਂ ਅਦਾਕਾਰੀ ਲਈ ਮੁੰਬਈ ਚਲੀ ਗਈ ਅਤੇ ਨਿਲੀਮਾ ਨੇ ਅਭਿਨੇਤਾ ਰਾਜੇਸ਼ ਖੱਟੜ ਨਾਲ ਵਿਆਹ ਕਰ ਲਿਆ ਪਰ ਇਹ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਅਤੇ ਸਾਲ 2001 'ਚ ਦੋਹਾਂ ਦਾ ਤਲਾਕ ਹੋ ਗਿਆ।

Punjabi Bollywood Tadka
ਸ਼ਾਹਿਦ ਦੀ ਬੱਚਪਨ ਤੋਂ ਹੀ ਡਾਂਸ ਕਰਨ 'ਚ ਕਾਫੀ ਰੂਚੀ ਸੀ ਜਿਸ ਵਜ੍ਹਾ ਕਰਕੇ 15 ਸਾਲ ਦੀ ਉਮਰ 'ਚ ਉਨ੍ਹਾਂ ਸ਼ਿਆਮਕ ਡਾਵਰ ਦੇ ਡਾਂਸ ਇੰਸਟੀਚਿਊਟ 'ਚ ਜਾਣਾ ਸ਼ੁਰੂ ਕਰ ਦਿੱਤਾ। ਡਾਂਸ ਕਰਦੇ ਹੋਏ ਹੀ ਸ਼ਾਹਿਦ ਨੂੰ ਪਹਿਲੀ ਵਾਰ ਫਿਲਮਾਂ 'ਚ ਕੰਮ ਮਿਲਿਆ, ਜਦੋਂ ਉਨ੍ਹਾਂ 'ਦਿਲ ਤੋਂ ਪਾਗਲ ਹੈ', 'ਤਾਲ' ਵਰਗੀਆਂ ਫਿਲਮਾਂ 'ਚ ਬੈਕਗਰਾਊਂਡ ਡਾਂਸਰ ਦੇ ਰੂਪ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka
ਕੁਝ ਸਾਲ ਬਾਅਦ ਸ਼ਾਹਿਦ ਇੰਸਟੀਚਿਊਟ 'ਚ ਡਾਂਸ ਸਿੱਖਾਉਣ ਲੱਗੇ ਅਤੇ ਨਾਲ ਹੀ ਉਹ ਕਈ ਐਡ ਅਤੇ ਮਿਊਜ਼ਿਕ ਐਲਬਮ ਦਾ ਹਿੱਸਾ ਬਣੇ। ਸਾਲ 1998 'ਚ ਸ਼ਾਹਿਦ ਨੇ ਆਪਣੇ ਪਿਤਾ ਪੰਕਜ ਕਪੂਰ ਦੇ ਟੀ. ਵੀ. ਸ਼ੋਅ 'ਮੋਹਨਦਾਸ ਬੀ. ਏ. ਐੱਲ. ਐੱਲ ਬੀ' 'ਚ ਬਤੌਰ ਸਹਿ-ਨਿਰਦੇਸ਼ਕ ਕੰਮ ਕਰ ਚੁੱਕੇ ਹਨ।

Punjabi Bollywood Tadka
ਸ਼ਾਹਿਦ ਨੂੰ ਪਹਿਲੀ ਵਾਰ ਫਿਲਮ 'ਇਸ਼ਕ ਵਿਸ਼ਕ' ਮਿਲੀ। ਇਸ ਫਿਲਮ ਨਾਲ ਸ਼ਾਹਿਦ ਨੂੰ ਉਸ ਸਾਲ 'ਬੈਸਟ ਡੈਬਿਊ ਐਕਟਰ' ਲਈ ਫਿਲਮਫੇਅਰ ਵਲੋਂ ਨਵਾਜਿਆ ਗਿਆ। ਇਸ ਤੋਂ ਬਾਅਦ ਸ਼ਾਹਿਦ 'ਫਿਦਾ', 'ਦਿਲ ਮਾਂਗੇ ਮੋਰ', 'ਦੀਵਾਨੇ ਹੁਏ ਪਾਗਲ', 'ਸ਼ਿਖਰ' ਵਰਗੀਆਂ ਫਿਲਮਾਂ 'ਚ ਨਜ਼ਰ ਆਏ ਹਨ ਪਰ ਇਹ ਫਿਲਮਾਂ ਬਾਕਸ ਆਫਿਸ 'ਤੇ ਅਸਫਲ ਰਹੀਆਂ। ਇਸ ਤੋਂ ਬਾਅਦ ਸ਼ਾਹਿਦ ਦੇ ਕਰੀਅਰ 'ਤੇ ਕਈ ਸਵਾਲ ਚੁੱਕੇ ਗਏ।

Punjabi Bollywood Tadka
ਅਜਿਹੇ 'ਚ ਸ਼ਾਹਿਦ ਨੂੰ ਸੂਰਜ ਬੜਜਾਤਿਆ ਦੀ ਫਿਲਮ 'ਵਿਵਾਹ' ਮਿਲੀ, ਜਿਸ ਨਾਲ ਉਨ੍ਹਾਂ ਦਾ ਕਰੀਅਰ ਕਾਫੀ ਹੱਦ ਤੱਕ ਸੰਭਲ ਗਿਆ। ਇਸ ਤੋਂ ਬਾਅਦ ਸ਼ਾਹਿਦ ਇਕ ਹੋਰ ਫਿਲਮ 'ਜਬ ਵੀ ਮੇਟ' 'ਚ ਨਜ਼ਰ ਆਏ, ਜੋ ਬਾਕਸ ਆਫਿਸ 'ਤੇ ਸਫਲ ਰਹੀ।

Punjabi Bollywood Tadka
ਸ਼ਾਹਿਦ ਆਪਣੇ ਨਿੱਜੀ ਜੀਵਨ 'ਚ ਕਈ ਅਭਿਨੇਤਰੀਆਂ ਨਾਲ ਅਫੇਅਰ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੇ ਸਨ ਜਿਸ 'ਚ ਕਰੀਨਾ ਕਪੂਰ, ਵਿਦਿਆ ਬਾਲਨ, ਅੰਮ੍ਰਿਤਾ ਰਾਵ, ਪ੍ਰਿਯੰਕਾ ਚੋਪੜਾ ਤੇ ਨਰਗਿਸ ਫਾਕਰੀ ਦਾ ਨਾਂ ਸ਼ਾਮਿਲ ਹੈ, ਪਰ 7 ਜੁਲਾਈ, 2015 ਨੂੰ ਦਿੱਲੀ ਦੀ ਰਹਿਣ ਵਾਲੀ ਮੀਰਾ ਰਾਜਪੂਤ ਨਾਲ ਸ਼ਾਹਿਦ ਨੇ ਵਿਆਹ ਕਰਵਾ ਲਿਆ ਅਤੇ ਦੋਵੇਂ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੇ ਹਨ।

Punjabi Bollywood Tadka


Tags: Shahid Kapoor Birthday Sooraj Barjatya Vivah Mira Rajput Bollywood Actor

Edited By

Kapil Kumar

Kapil Kumar is News Editor at Jagbani.