FacebookTwitterg+Mail

Pics : ਮੀਰਾ-ਮੀਸ਼ਾ ਨਾਲ ਦੇਹਰਾਦੂਨ ਰਵਾਨਾ ਹੋਏ ਸ਼ਾਹਿਦ ਕਪੂਰ

shahid kapoor
18 March, 2018 02:03:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਬੀਤੇ ਕੁਝ ਦਿਨ ਪਹਿਲਾਂ ਉਹ ਸ਼ੂਟਿੰਗ ਦੇ ਸਿਲਸਿਲੇ 'ਚ ਉਤਰਾਖੰਡ ਪਹੁੰਚੇ ਸਨ। ਉਸ ਸਮੇਂ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਿ ਉਹ ਮੀਰਾ ਤੇ ਮੀਸ਼ਾ ਨੂੰ ਕਾਫੀ ਮਿਸ ਕਰ ਰਹੇ ਹਨ।

Punjabi Bollywood Tadka
ਸ਼ਾਹਿਦ ਇਸ ਕਾਰਨ ਹੀ ਉਹ ਇਸ ਵਾਰ ਸ਼ੂਟਿੰਗ 'ਤੇ ਦੋਹਾਂ ਨੂੰ ਨਾਲ ਲੈ ਕੇ ਆਏ ਹਨ। ਸ਼ਨੀਵਾਰ ਨੂੰ ਸ਼ਾਹਿਦ ਨੂੰ ਪਤਨੀ ਮੀਰਾ ਰਾਜਪੂਤ ਅਤੇ ਬੇਟੀ ਮੀਸ਼ਾ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦਰਸਅਲ, ਤਿੰਨੋਂ ਦੇਹਰਾਦੂਨ ਲਈ ਰਵਾਨਾ ਹੋਏ ਹਨ, ਜਿੱਥੇ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ ਚੱਲ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ 'ਬੱਤੀ ਗੂਲ ਮੀਟਰ ਚਾਲੂ' 'ਚ ਸ਼ਾਹਿਦ ਤੋਂ ਇਲਾਵਾ ਸਰਧਾ ਕਪੂਰ ਅਤੇ ਯਾਮੀ ਗੌਤਮ ਅਹਿਮ ਭੂਮਿਕਾ 'ਚ ਹਨ। ਬੀਤੇ ਦਿਨੀਂ ਫਿਲਮ ਸੈੱਟ ਤੋਂ ਸ਼ਾਹਿਦ ਤੇ ਸ਼ਰਧਾ ਦੀਆਂ ਤਸੀਵਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਇਹ ਫਿਲਮ 31 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Shahid Kapoor Mira Rajput Misha Airport Batti Gul Meter Chalu Bollywood Actor

Edited By

Kapil Kumar

Kapil Kumar is News Editor at Jagbani.