FacebookTwitterg+Mail

B'day Spcl: ਪ੍ਰੋਫੈਸ਼ਨਲ ਡਾਂਸਰ ਬਣਨ ਦੀ ਸੀ ਇੱਛਾ, ਅਦਾਕਾਰ ਬਣਨਾ ਸੀ ਮਜ਼ਬੂਰੀ

    1/16
25 February, 2017 03:13:53 PM
ਮੁੰਬਈ- ਬਾਲੀਵੁੱਡ 'ਚ ਆਪਣੇ ਅਭਿਨੈ ਨਾਲ ਸ਼ਾਹਿਦ ਕਪੂਰ ਨੇ ਕਈ ਫੈਨ ਬਣਾਏ ਹਨ। ਆਪਣੀ ਫਿਲਮ 'ਹੈਦਰ' ਅਤੇ 'ਉੜਤਾ ਪੰਜਾਬ' ਦੇ ਲਈ ਉਨ੍ਹਾਂ ਨੂੰ ਬੇਹੱਦ ਸਰਾਹਨਾ ਵੀ ਮਿਲੀ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਾਹਿਦ ਕਦੇ ਅਦਾਕਾਰ ਬਣਨਾ ਹੀ ਨਹੀਂ ਚਾਹੁੰਦੇ ਸਨ। ਉਹ ਅਸਲ 'ਚ ਪ੍ਰੋਫੈਸ਼ਨਲ ਡਾਂਸਰ ਬਣਨਾ ਚਾਹੁੰਦੇ ਸਨ। ਇਸ ਦੇ ਲਈ ਸ਼ਾਹਿਦ ਨੇ ਸ਼ਿਆਮਕ ਡਾਵਰ ਦੀ ਡਾਂਸ ਅਕੈਡਮੀ 'ਚ ਟ੍ਰੈਨਿੰਗ ਵੀ ਲਈ ਸੀ। ਇਹ ਗੱਲ ਵੀ ਬਹੁਤ ਘੱਟ ਲੋਕਾਂ ਨੂੰ ਮਾਲੂਮ ਹੈ ਕਿ ਫਿਲਮ 'ਤਾਲ' ਦੇ ਗੀਤ 'ਕਹੀਂ ਆਗ ਲਗੇ' 'ਚ ਡਾਂਸ ਗਰੁੱਪ 'ਚ ਸ਼ਾਹਿਦ ਕਪੂਰ ਵੀ ਸ਼ਾਮਲ ਸਨ।
ਡਾਂਸਰ ਬਣਨ ਦੀ ਚਾਹ ਦੇ ਕਾਰਨ ਉਨ੍ਹਾਂ ਨੂੰ ਸ਼ੁਰੂਆਤ ਤੋਂ ਹੀ ਕੈਮਰੇ ਦੇ ਅੱਗ ਕੰਮ ਕਰਨਾ ਪਿਆ ਸੀ। ਬਚਪਨ 'ਚ ਸ਼ਾਹਿਦ ਨੇ ਆਇਸ਼ਾ ਟਾਕੀਆ ਨਾਲ ਇਕ ਐਡ ਵੀ ਕੀਤੀ ਸੀ। ਕੇਵਲ ਇਹੀਂ ਨਹੀਂ ਸਗੋਂ ਸ਼ਾਹਿਦ ਨੇ ਫਿਲਮੀ ਕਰਿਅਰ ਸ਼ੁਰੂ ਕਰਨ ਤੋਂ ਪਹਿਲੇ ਮਿਊਂਜ਼ਿਕ ਵੀਡੀਓ ਅਤੇ ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਨਾਲ ਪੇਪਸੀ ਦੇ ਐਡ 'ਚ ਵੀ ਕੰਮ ਕੀਤਾ ਹੈ।
ਸ਼ਾਹਿਦ ਪਹਿਲੇ ਬਹੁਤ ਪਤਲੇ ਸਨ। ਉਨ੍ਹਾਂ ਨੇ ਸ਼ਾਹਰੁਖ ਤੋਂ ਪ੍ਰੇਰਨਾ ਲੈ ਕੇ ਆਪਣਾ ਭਾਰ ਘਟਾਇਆ ਅਤੇ ਬਾਡੀ ਬਣਾਈ। ਸ਼ਾਹਿਦ ਕਪੂਰ 'ਲਾਈਫ ਇਜ਼ ਫੇਅਰ' ਕਿਤਾਬ ਪੜ੍ਹਣ ਦੇ ਬਾਅਦ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਏ ਅਤੇ ਇਸ ਦੇ ਲਈ ਉਨ੍ਹਾਂ ਨੂੰ ਸਮਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਸ਼ਾਹਿਦ ਨੂੰ ਆਪਣਾ ਪਾਲਤੂ ਕੁੱਤਾ ਕਾਈਜ਼ਰ ਬੇਹੱਦ ਪਿਆਰਾ ਹੈ। ਨਾਲ ਹੀ ਖੇਡਾਂ 'ਚ ਉਹ ਕ੍ਰਿਕੇਟ ਦੇ ਖੇਡ ਨੂੰ ਬੇਹੱਦ ਪਸੰਦ ਕਰਦੇ ਹਨ।
ਘੱਟ ਲੋਕ ਹੀ ਜਾਣਦੇ ਹਨ ਕਿ 'ਇਸ਼ਕ ਵਿਸ਼ਕ' ਲਈ ਪਹਿਲੇ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ, ਇਸ ਦੇ ਬਾਅਦ ਦੋਬਾਰਾ ਆਫਰ ਮਿਲਣ 'ਤੇ ਉਨ੍ਹਾਂ ਨੇ ਇਸ ਫਿਲਮ 'ਚ ਕੰਮ ਕੀਤਾ ਅਤੇ ਬਾਲੀਵੁੱਡ 'ਚ ਉਨ੍ਹਾਂ ਦੀ ਗੱਡੀ ਨਿਕਲ ਪਈ ਅਤੇ ਹੁਣ 'ਰੰਗੂਨ' ਤੱਕ ਆਉਂਦੇ-ਆਉਂਦੇ ਉਹ ਇਕ ਕਾਮਯਾਬ ਅਤੇ ਪਸੰਦੀਦਾ ਹੀਰੋ ਬਣ ਚੁੱਕੇ ਹਨ। ਸ਼ਾਹਿਦ ਨੇ 7 ਜੁਲਾਈ 2015 ਨੂੰ ਮੀਰਾ ਰਾਜਪੂਤ ਨਾਲ ਵਿਆਹ ਕੀਤਾ ਸੀ। ਸ਼ਾਹਿਦ ਅਤੇ ਮੀਰਾ ਦੀ ਇਕ ਬੇਟੀ ਮੀਸ਼ਾ ਵੀ ਹੈ। ਹਾਲ ਹੀ 'ਚ ਸ਼ਾਹਿਦ ਨੇ ਬੇਟੀ ਦਾ ਫਸਰਟ ਲੁੱਕ ਵੀ ਜ਼ਾਰੀ ਕੀਤਾ ਹੈ। ਸ਼ਾਹਿਦ ਦੇ ਪਸੰਦੀਦਾ ਅਦਾਕਾਰ ਪੰਕਜ ਕਪੂਰ ਹਨ ਜਦੋਂ ਕਿ ਪਸੰਦੀਦਾ ਅਦਾਕਾਰਾ ਹਾਲੀਵੁੱਡ ਅਦਾਕਾਰਾ ਜੂਲੀਆ ਰਾਬਰਟਸ ਹੈ।

Tags: Shahid Kapoor birthdayudta Punjab Mira Rajputਸ਼ਾਹਿਦ ਕਪੂਰ ਮੀਰਾ ਰਾਜਪੂਤ

About The Author

Anuradha Sharma

Anuradha Sharma is News Editor at Jagbani.