FacebookTwitterg+Mail

ਸ਼ਾਹਿਦ ਨੂੰ ਪਤਾ ਹੀ ਨਹੀਂ ਸੀ ਕਿ ਕਿਉਂ ਗਏ ਉਹ ਫਿਲਮ ਫੈਸਟੀਵਲ 'ਚ

shahid kapoor mami film festival
25 October, 2016 06:41:46 PM
ਮੁੰਬਈ— ਉਂਝ ਤਾਂ ਫਿਲਮ ਫੈਸਟੀਵਲ 'ਚ ਗਲੈਮਰ ਦਾ ਤੜਕਾ ਲਗਾਉਣ ਲਈ ਬਾਲੀਵੁੱਡ ਸਿਤਾਰਿਆਂ ਨੂੰ ਕਾਫੀ ਸੱਦੇ ਭੇਜੇ ਜਾਂਦੇ ਹਨ ਤੇ ਮਰਦ ਸਿਤਾਰਿਆਂ ਦੀ ਵੀ ਚਰਚਾ ਹੁੰਦੀ ਹੈ ਪਰ ਅਜਿਹੇ ਹੀ ਇਕ ਮੌਕੇ 'ਤੇ ਜਦੋਂ ਸ਼ਾਹਿਦ ਕਪੂਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਬੁਲਾਇਆ ਕਿਉਂ ਗਿਆ ਹੈ? ਅਸਲ 'ਚ ਸ਼ਾਹਿਦ ਕਪੂਰ ਆਏ ਸੀ ਮੁੰਬਈ 'ਚ ਚੱਲ ਰਹੇ ਮਾਮੀ ਫਿਲਮ ਫੈਸਟੀਵਲ 'ਚ। ਕਿਸੇ ਨੇ ਜਦੋਂ ਪੁੱਛਿਆ ਕਿ ਕੀ ਕਰਨ ਆਏ ਹੋ ਤਾਂ ਉਨ੍ਹਾਂ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੂੰ ਤਾਂ ਖੁਦ ਨਹੀਂ ਪਤਾ ਕਿ ਉਨ੍ਹਾਂ ਨੂੰ ਇਸ ਫਿਲਮ ਸਮਾਰੋਹ 'ਚ ਸੱਦਿਆ ਹੀ ਕਿਉਂ ਗਿਆ ਹੈ?
ਸ਼ਾਹਿਦ ਨੇ ਹੱਸਦੇ ਹੋਏ ਸਿੱਧਾ ਜਿਹਾ ਜਵਾਬ ਦਿੱਤਾ, 'ਯਾਰ ਮੈਂ ਵੀ ਇਹੀ ਸਵਾਲ ਲੈ ਕੇ ਆਇਆ ਹਾਂ ਕਿ ਮੈਨੂੰ ਇਥੇ ਕਿਸ ਲਈ ਬੁਲਾਇਆ ਗਿਆ ਹੈ? ਮੈਨੂੰ ਖੁਦ ਵੀ ਠੀਕ ਤਰ੍ਹਾਂ ਪਤਾ ਨਹੀਂ ਕਿ ਮੈਨੂੰ ਇਥੇ ਡਰਾਇਆ ਡਾਵੇਗਾ ਜਾਂ ਧਮਕਾਇਆ ਜਾਵੇਗਾ। ਮੈਨੂੰ ਕੀ ਪੁੱਛਿਆ ਜਾਵੇਗਾ ਇਹ ਵੀ ਨਹੀਂ ਪਤਾ ਹੈ। ਮੈਂ ਤਾਂ ਸੋਚ ਲਿਆ ਹੈ ਕਿ ਜੇਕਰ ਮੈਨੂੰ ਕਿਸੇ ਸਵਾਲ ਦਾ ਜਵਾਬ ਪਤਾ ਨਹੀਂ ਹੋਵੇਗਾ ਤਾਂ ਮੈਂ ਆਪਣੀ ਫਿਲਮ 'ਹੈਦਰ' ਦੀ ਸਪੀਚ ਬੋਲ ਦੇਵਾਂਗਾ।'

Tags: ਸ਼ਾਹਿਦ ਕਪੂਰ ਮਾਮੀ ਫਿਲਮ ਫੈਸਟੀਵਲ Shahid Kapoor MAMI Film Festival