FacebookTwitterg+Mail

ਸ਼ਾਹਿਦ-ਮੀਰਾ ਦੀ ਬੇਟੀ ਦੀ ਨਕਲੀ ਤਸਵੀਰ ਆਈ ਸਾਹਮਣੇ, ਇਨ੍ਹਾਂ ਸਟਾਰ ਕਿੱਡਜ਼ ਦੀ ਤਸਵੀਰ ਵੀ ਹੋ ਚੁੱਕੀ ਹੈ ਵਾਇਰਲ

    1/4
27 August, 2016 02:26:29 PM
ਮੁੰਬਈ— ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਸ਼ੁੱਕਰਵਾਰ ਨੂੰ ਪਿਤਾ ਬਣ ਗਏ ਹਨ। ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਇਕ ਹਸਪਤਾਲ 'ਚ ਬੇਟੀ ਨੂੰ ਜਨਮ ਦਿੱਤਾ ਹੈ। ਬੇਬੀ ਗਰਲ ਹੈਲਦੀ ਹੈ ਅਤੇ ਉਸ ਦਾ ਭਾਰ 2.8 ਕਿਲੋਂ ਗਰਾਮ ਹੈ। ਮੀਰਾ ਨੇ ਹੁਣ ਤੱਕ ਆਪਣੀ ਬੇਟੀ ਦੀ ਤਸਵੀਰ ਲੋਕਾਂ ਨੂੰ ਨਹੀਂ ਦਿਖਾਈ ਹੈ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬੇਟੀ ਦੀ ਨਕਲੀ ਤਸਵੀਰ ਵਾਇਰਲ ਹੋ ਰਹੀ ਹੈ। ਇਨ੍ਹਾਂ 'ਚੋਂ ਇਕ ਤਸਵੀਰ 'ਚ ਮੀਰਾ ਦੇ ਹੱਥ 'ਚ ਇਕ ਬੱਚਾ ਦਿਖਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 2011 'ਚ ਐਸ਼ਵਰਿਆ ਨੇ ਬੇਟੀ ਅਰਾਧਿਆ ਨੂੰ ਜਨਮ ਦਿੱਤਾ ਸੀ। ਉਸ ਸਮੇਂ ਵੀ ਐਸ਼ਵਰਿਆ ਦੀ ਬੇਟੀ ਦੀ ਫੇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਅਜਿਹਾ ਹੀ ਮਾਮਲਾ ਇਸੇ ਸਾਲ ਉਸ ਸਮੇਂ ਸਾਹਮਣੇ ਆਇਆ ਜਦੋਂ ਰਾਣੀ ਮੁਖਰਜੀ ਦੀ ਬੇਟੀ ਆਦਿਰਾ ਦੀ ਫੇਕ ਤਸਵੀਰ ਵਾਇਰਲ ਹੋਈ ਸੀ। ਇਸ ਤਸਵੀਰ 'ਚ ਨਜ਼ਰ ਆਉਣ ਵਾਲੀ ਬੱਚੀ ਪਿੰਕ ਫਰਾਕ ਪਾਈ ਦਿਖੀ ਸੀ।


Tags: ਸ਼ਾਹਿਦਬੇਟੀਨਕਲੀ ਤਸਵੀਰshahidbabyfake pic