FacebookTwitterg+Mail

ਸ਼ਾਹਰੁਖ ਤੇ ਆਲੀਆ ਹੋਣਗੇ 'ਕਾਫੀ ਵਿਦ ਕਰਨ ਸੀਜ਼ਨ 5' ਦੇ ਪਹਿਲੇ ਮਹਿਮਾਨ

shahrukh and alia first guest of karans chat show
27 October, 2016 05:13:05 PM
ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੇ ਅਭਿਨੇਤਰੀ ਆਲੀਆ ਭੱਟ ਫਿਲਮ ਨਿਰਮਾਤਾ ਕਰਨ ਜੌਹਰ ਦੇ ਪ੍ਰਸਿੱਧ ਟਾਕ ਸ਼ੋਅ 'ਕੌਫੀ ਵਿਦ ਕਰਨ ਸੀਜ਼ਨ 5' 'ਚ ਆਪਣੀ ਆਉਣ ਵਾਲੀ ਫਿਲਮ 'ਡੀਅਰ ਜ਼ਿੰਦਗੀ' ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਇਸ ਸ਼ੋਅ ਦਾ ਹਿੱਸਾ ਬਣ ਚੁਕੇ ਸ਼ਾਹਰੁਖ ਨੇ ਵੀਰਵਾਰ ਨੂੰ ਟਵਿਟਰ 'ਤੇ ਸ਼ੋਅ ਦੇ ਸੈੱਟ ਤੋਂ ਆਪਣੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਸ਼ਾਹਰੁਖ ਖਾਨ ਆਲੀਆ ਤੇ ਕਰਨ ਨਾਲ ਦਿਖਾਈ ਦੇ ਰਹੇ ਹਨ।
ਇਸ ਦੇ ਨਾਲ ਹੀ ਸ਼ਾਹਰੁਖ ਨੇ ਲਿਖਿਆ, 'ਕੁਝ ਦਿਨ ਸਿਰਫ ਪਿਆਰ ਤੇ ਖੁਸ਼ਹਾਲੀ ਦੇ ਹੁੰਦੇ ਹਨ। ਬੇਸ਼ੁਮਾਰ ਪਿਆਰ ਲਈ 'ਕੌਫੀ ਵਿੱਦ ਕਰਨ' ਟੀਮ ਦਾ ਧੰਨਵਾਦ। ਸ਼ੋਅ ਇਕ ਵਾਰ ਫਿਰ ਚੰਗਾ ਰਹੇ।' 'ਡੀਅਰ ਜ਼ਿੰਦਗੀ' ਦੀ ਸਕ੍ਰਿਪਟ ਗੌਰੀ ਸ਼ਿੰਦੇ ਨੇ ਲਿਖੀ ਹੈ ਤੇ ਨਾਲ ਹੀ ਉਹ ਇਸ ਫਿਲਮ ਦੇ ਡਾਇਰੈਕਟਰ ਵੀ ਹਨ। ਇਹ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕਰਨ ਜੌਹਰ ਵਲੋਂ ਬਣਾਈ ਜਾ ਰਹੀ ਹੈ। 'ਕੌਫੀ ਵਿਦ ਕਰਨ ਸੀਜ਼ਨ 5' ਦਾ ਪਹਿਲਾ ਐਪੀਸੋਡ 6 ਨਵੰਬਰ ਨੂੰ ਸਟਾਰ ਵਰਲਡ ਤੇ ਸਟਾਰ ਵਰਲਡ ਐੱਚ. ਡੀ. 'ਤੇ ਪ੍ਰਸਾਰਿਤ ਹੋਵੇਗਾ।

Tags: ਸ਼ਾਹਰੁਖ ਖਾਨ ਆਲੀਆ ਭੱਟ ਕਰਨ ਜੌਹਰ Shahrukh Khan Alia Bhatt Karan Johar