FacebookTwitterg+Mail

ਕੰਗਨਾ ਨੇ ਕੀਤਾ ਕੰਫਰਮ, ਸ਼ਾਹਰੁਖ ਨਾਲ ਫਿਲਮ 'ਚ ਆਵੇਗੀ ਨਜ਼ਰ

shahrukh and kangana doing movie together
24 August, 2016 05:30:52 PM
ਮੁੰਬਈ— ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਕੰਗਨਾ ਰਣੌਤ, ਸੰਜੇ ਲੀਲਾ ਭੰਸਾਲੀ ਨਾਲ ਫਿਲਮ ਕਰਨ ਜਾ ਰਹੀ ਹੈ ਤੇ ਉਸ 'ਚ ਉਨ੍ਹਾਂ ਦੇ ਹੀਰੋ ਸ਼ਾਹਰੁਖ ਖਾਨ ਹੋਣਗੇ। ਹੁਣ ਕੰਗਨਾ ਨੇ ਇਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, 'ਹਾਂ, ਸੰਜੇ ਸਰ ਨੇ ਮੇਰੇ ਨਾਲ ਫਿਲਮ ਬਾਰੇ ਗੱਲ ਕੀਤੀ ਹੈ।' ਕੰਗਨਾ ਨੇ ਕਿਹਾ, 'ਸੰਜੇ ਸਰ ਮੈਨੂੰ ਤੇ ਸ਼ਾਹਰੁਖ ਸਰ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ ਪਰ ਇਹ ਗੱਲਬਾਤ ਅਜੇ ਸ਼ੁਰੂਆਤੀ ਸਟੇਜ 'ਚ ਹੈ। ਅਜਿਹਾ ਨਹੀਂ ਹੈ ਕਿ ਮੈਂ ਕੱਲ ਹੀ ਸ਼ਾਹਰੁਖ ਸਰ ਨਾਲ ਕੰਮ ਕਰਨ ਵਾਲੀ ਹਾਂ।'
ਕੰਗਨਾ ਰਣੌਤ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਬਾਕਸ ਆਫਿਸ 'ਤੇ ਦਿੰਦੀ ਜਾ ਰਹੀ ਹੈ। ਉਸ ਨੇ ਫੈਨਜ਼ ਦੀ ਲਿਸਟ 'ਚ ਅਮਿਤਾਭ ਬੱਚਨ ਤੇ ਆਮਿਰ ਖਾਨ ਵਰਗੇ ਵੱਡੇ ਸਿਤਾਰਿਆਂ ਦਾ ਨਾਂ ਸ਼ਾਮਲ ਹੈ। ਕੰਗਨਾ ਛੇਤੀ ਹੀ ਰਾਣੀ ਲਕਸ਼ਮੀਬਾਈ 'ਤੇ ਬਣਨ ਵਾਲੀ ਬਾਇਓਪਿਕ 'ਚ ਨਜ਼ਰ ਆਵੇਗੀ। ਇਸ ਫਿਲਮ ਨੂੰ 'ਮੰਗਲ ਪਾਂਡੇ' ਦੇ ਡਾਇਰੈਕਟਰ ਕੇਤਨ ਮਹਿਤਾ ਡਾਇਰੈਕਟ ਕਰਨਗੇ। ਫਿਲਮ ਲਈ ਕੰਗਨਾ ਕਹਿੰਦੀ ਹੈ, 'ਅੱਜ ਦੀ ਪੀੜ੍ਹੀ ਕਿਤੇ ਭਟਕ ਗਈ ਹੈ। ਇਹ ਫਿਲਮ ਉਨ੍ਹਾਂ ਨੂੰ ਆਜ਼ਾਦੀ ਦਾ ਮਤਲਬ ਸਮਝਾਉਣ 'ਚ ਮਦਦ ਕਰੇਗੀ।'

Tags: ਸ਼ਾਹਰੁਖ ਖਾਨ ਕੰਗਨਾ ਰਣੌਤ ਸੰਜੇ ਲੀਲਾ ਭੰਸਾਲੀ Shahrukh Khan Kangana Ranaut Sanjay Leela Bhansali