FacebookTwitterg+Mail

14 ਸਾਲਾ ਗੌਰੀ ਨਾਲ ਹੋਇਆ ਸੀ ਕਿੰਗ ਖਾਨ ਨੂੰ ਪਿਆਰ, ਬੇਹੱਦ ਰੋਮਾਂਟਿਕ ਹੈ ਲਵ ਸਟੋਰੀ

shahrukh gauri s love story
10 February, 2018 12:34:41 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਰੋਮਾਂਸ ਦੇ ਕਿੰਗ ਦੇ ਨਾਂ ਨਾਲ ਮਸ਼ਹੂਰ ਐਕਟਰ ਸ਼ਾਹਰੁਖ ਖਾਨ ਦੀ ਲਵ ਸਟੋਰੀ ਵੀ ਬੇਹੱਦ ਰੋਮਾਂਟਿਕ ਹੈ। ਗੌਰੀ ਨੂੰ ਪਹਿਲੀ ਨਜ਼ਰ 'ਚ ਦੇਖਦੇ ਹੀ ਸ਼ਾਹਰੁਖ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਸੀ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਦੋਹਾਂ ਦੇ ਪਿਆਰ 'ਚ ਕੋਈ ਕਮੀ ਨਹੀਂ ਆਈ ਹੈ। ਤਿੰਨ ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕੇ ਇਸ ਕੱਪਲ ਦੀ ਲਵ ਸਟੋਰੀ ਬਹੁਤ ਹੀ ਫਿਲਮੀ ਹੈ। ਵੈਲੇਨਟਾਈਨ ਸੀਰੀਜ਼ ਦੀ ਇਸ ਕਹਾਣੀ 'ਚ ਪੜ੍ਹੋ ਕਿਵੇਂ ਸ਼ਾਹਰੁਖ ਦੀ ਲਵ ਸਟੋਰੀ ਦੀ ਹੋਈ ਹੈਪੀ ਐਡਿੰਗ। ਇਸ ਫਿਲਮੀ ਲਵ ਸਟੋਰੀ ਦੀ ਸ਼ੁਰੂਆਤ ਇਕ ਕਾਮਨ ਫ੍ਰੈਂਡ ਦੀ ਪਾਰਟੀ ਦੌਰਾਨ ਹੋਈ ਸੀ।

Punjabi Bollywood Tadka

ਸ਼ਾਹਰੁਖ 18 ਸਾਲ ਦੇ 'ਤੇ ਗੌਰੀ ਸਿਰਫ 14 ਸਾਲ ਦੀ ਸੀ। ਸ਼ਾਹਰੁਖ ਨੇ ਗੌਰੀ ਨੂੰ ਡਾਂਸ ਲਈ ਪੁੱਛਿਆ ਪਰ ਗੌਰੀ ਨੇ ਇਕ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਆਪਣੇ ਪ੍ਰੇਮੀ ਦਾ ਇੰਤਜ਼ਾਰ ਕਰ ਰਹੀ ਹੈ। ਸ਼ਾਹਰੁਖ ਨੂੰ ਬੁਰਾ ਲੱਗਾ ਪਰ ਅਸਲ 'ਚ ਗੌਰੀ ਦਾ ਕੋਈ ਬੁਆਏਫ੍ਰੈਂਡ ਨਹੀਂ ਸੀ ਬਲਕਿ ਉਹ ਉਸ ਪਾਰਟੀ 'ਚ ਆਪਣੇ ਭਰਾ ਨਾਲ ਆਈ ਸੀ। ਇਸ ਲਈ ਸ਼ਾਹਰੁਖ ਨੂੰ ਇਨਕਾਰ ਕਰਨ ਦਾ ਬਹਾਨਾ ਬਣਾ ਦਿੱਤਾ ਸੀ। ਬਾਅਦ 'ਚ ਸ਼ਾਹਰੁਖ ਨੇ ਕਿਸੇ ਤਰ੍ਹਾਂ ਗੌਰੀ ਦੇ ਘਰ ਦਾ ਨੰਬਰ ਪਤਾ ਕੀਤਾ ਤੇ ਫਿਲਮ ਗੱਲਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ।

Punjabi Bollywood Tadka

ਇਕ ਦਿਨ ਗੌਰੀ, ਸ਼ਾਹਰੁਖ ਨੂੰ ਬਿਨਾਂ ਦੱਸੇ ਦੋਸਤਾਂ ਨਾਲ ਆਊਟ ਆਫ ਸਟੇਸ਼ਨ ਚਲੀ ਗਈ। ਉਸ ਸਮੇਂ ਸ਼ਾਹਰੁਖ ਨੂੰ ਪਤਾ ਲੱਗਾ ਕਿ ਉਹ ਗੌਰੀ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ। ਸ਼ਾਹਰੁਖ ਦੀ ਮਾਂ ਨੇ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਿੱਤੇ ਤੇ ਕਿਹਾ ਕਿ ਜਾ ਉਸ ਨੂੰ ਲੱਭ ਲਿਆ। ਸ਼ਾਹਰੁਖ ਆਪਣੇ ਕੁਝ ਦੋਸਤਾਂ ਨਾਲ ਗੌਰੀ ਨੂੰ ਪੂਰੇ ਸ਼ਹਿਰ 'ਚ ਲੱਭਣ ਲਈ ਨਿਕਲ ਪਏ ਤੇ ਗੌਰੀ ਉਨ੍ਹਾਂ ਨੂੰ ਮਿਲ ਵੀ ਗਈ।

Punjabi Bollywood Tadka

ਸ਼ਾਹਰੁਖ ਨੇ ਗੌਰੀ ਦੇ ਮਾਤਾ-ਪਿਤਾ ਨੂੰ ਖੁਸ਼ ਕਰਨ 'ਚ ਸਫਲ ਹੋਏ ਤੇ 25 ਅਕਤੂਬਰ 1991 'ਚ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਗੌਰੀ ਅਕਸਰ ਮੁੰਬਈ ਤੋਂ ਦਿੱਲੀ ਆ ਜਾਂਦੀ ਸੀ, ਕਿਉਂਕਿ ਸ਼ਾਹਰੁਖ ਕੰਮ 'ਚ ਹੀ ਬਿਜ਼ੀ ਰਹਿੰਦੇ ਸਨ ਤੇ ਗੌਰੀ ਉੱਥੇ ਇੱਕਲੀ ਪਰੇਸ਼ਾਨ ਹੋ ਜਾਂਦੀ ਸੀ। ਇਸ ਗੱਲ ਦਾ ਜ਼ਿਕਰ ਸ਼ਾਹਰੁਖ ਨੇ ਆਪਣੇ ਇਕ ਇੰਟਰਵਿਊ ਦੌਰਾਨ ਕੀਤਾ ਸੀ। ਦੋਹਾਂ ਦੇ ਦੋ ਬੱਚੇ, ਆਰੀਅਨ ਤੇ ਸੁਹਾਨਾ, ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ 'ਡੌਨ' ਤੋਂ ਬਾਅਦ ਸ਼ਾਹਰੁਖ ਤੇ ਪ੍ਰਿਯੰਕਾ ਚੋਪੜਾ ਵਿਚਕਾਰ ਅਫੇਅਰ ਦੇ ਚਰਚੇ ਹੋਏ ਸਨ ਪਰ ਗੌਰੀ ਨੇ ਇਨ੍ਹਾਂ ਗੱਲਾਂ ਨੂੰ ਇਗਨੋਰ ਕਰਕੇ ਸਮਾਂ ਰਹਿੰਦੇ ਆਪਣੇ ਪਤੀ ਨੂੰ ਸੰਭਾਲ ਲਿਆ ਤੇ ਘਰ ਟੁੱਟਣ ਤੋਂ ਬਚਾ ਲਿਆ ਸੀ। ਪ੍ਰਿਯੰਕਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਸ਼ਾਹਰੁਖ ਨੇ ਕਦੇ ਵੀ ਕੋਈ ਬਿਆਨ ਨਹੀਂ ਦਿੱਤਾ ਸੀ। ਇਸ ਹੈਪੀ ਫੈਮਿਲੀ 'ਚ ਹੁਣ ਅਬਰਾਮ ਦੇ ਆਉਣ ਨਾਲ ਪਿਆਰ ਹੋਰ ਵੀ ਵੱਧ ਗਿਆ ਹੈ। 

Punjabi Bollywood Tadka Punjabi Bollywood Tadka Punjabi Bollywood Tadka


Tags: Shah RukhKhanGauri KhanLove StoryAbRam KhanSuhana KhanAryan KhanValentine Spl

Edited By

Chanda Verma

Chanda Verma is News Editor at Jagbani.