FacebookTwitterg+Mail

ਜਦੋਂ ਸ਼ਾਹਰੁਖ ਨੇ ਇੰਟਰਵਿਊ ਦੌਰਾਨ ਕੀਤਾ ਸੀ ਅਸ਼ਲੀਲ ਖੁਲਾਸਾ, ਪੈਸਿਆਂ ਲਈ ਕਰ ਸਕਦੇ ਸਨ ਇਹ ਗੰਦਾ ਕੰਮ

shahrukh khan
04 October, 2017 03:16:03 PM

ਮੁੰਬਈ (ਬਿਊਰੋ)— ਜਿਸ ਦੌਰ 'ਚ ਅਨਿਲ ਕਪੂਰ ਅਤੇ ਸੰਨੀ ਦਿਓਲ ਵਰਗੇ ਸੁਪਰਸਟਾਰ ਸਨ, ਉਸ ਸਮੇਂ ਸ਼ਾਹਰੁਖ ਨੇ ਆਪਣਾ ਸਿੱਕਾ ਜ਼ਮਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ਾਹਰੁਖ ਉਸ ਸਮੇਂ ਘੱਟ ਬਜ਼ਟ ਵਾਲੇ ਸਟਾਰ ਬਣ ਕੇ ਸਾਹਮਣੇ ਆਏ ਸਨ। ਸ਼ਾਹਰੁਖ ਦੀਆਂ ਹਰੇਕ ਫਿਲਮ ਲਗਾਤਾਰ ਹਿੱਟ ਹੁੰਦੀ ਜਾ ਰਹੀ ਸੀ। ਉਸ ਸਮੇਂ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਕਰੀਬ 60 ਕਰੋੜ ਦਾ ਬਿਜ਼ਨੈੱਸ ਕੀਤਾ ਸੀ। ਪੂਰੇ ਦੇਸ਼ 'ਚ ਸ਼ਾਹਰੁਖ ਦੇ ਪ੍ਰਸ਼ੰਸਕ ਬਣ ਗਏ ਸਨ ਪਰ ਉਨ੍ਹਾਂ ਨੇ ਸਭ ਤੋਂ ਵੱਧ ਪ੍ਰਸਿੱਧੀ ਉਸ ਸਮੇਂ ਮਿਲੀ ਜਦੋਂ ਉਹ ਛੋਟੇ ਪਰਦੇ 'ਤੇ ਆਉਣ ਵਾਲੇ ਵਿਗਿਆਪਣਾਂ 'ਚ ਨਜ਼ਰ ਆਏ। ਅਸਲ 'ਚ ਇਕ ਇੰਟਰਵਿਊ ਦੌਰਾਨ ਸ਼ਾਹਰੁਖ ਨੇ ਇਕ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਹ ਪੈਸਿਆਂ ਲਈ ਕੰਡੋਮ ਤੱਕ ਵੇਚ ਸਕਦੇ ਹਨ।
ਜਾਣਕਾਰੀ ਮੁਤਾਬਕ ਜਿਵੇਂ-ਜਿਵੇਂ ਸ਼ਾਹਰੁਖ ਦਾ ਸਟਾਰਡਮ ਵੱਧਦਾ ਗਿਆ, ਇੰਡਸਟਰੀ ਨੇ ਸ਼ਾਹਰੁਖ ਦੇ ਵਿਗਿਆਪਣਾਂ 'ਚ ਕੰਮ ਕਰਨ ਦੀ ਫੀਸ 4 ਤੋਂ 10 ਕਰੋੜ ਰੁਪਏ ਕਰ ਦਿੱਤੀ। ਐਡਜ਼ ਲਈ ਸਭ ਤੋਂ ਵੱਧ ਪੈਸੇ ਲੈਣ ਵਾਲੇ ਸਟਾਰਜ਼ 'ਚ ਅਮਿਤਾਭ ਬੱਚਣ ਅਤੇ ਸਚਿਨ ਤੇਂਦੁਲਕਰ ਸਨ। ਹੁਣ ਇਸ ਲਿਸਟ 'ਚ ਸ਼ਾਹਰੁਖ ਦਾ ਵੀ ਨਾਂ ਸ਼ਾਮਲ ਹੋ ਗਿਆ ਸੀ। 1998 'ਚ ਫਿਲਮਕਾਰ ਨੂੰ ਦਿੱਤੇ ਇਕ ਇੰਟਰਵਿਊ 'ਚ ਸ਼ਾਹਰੁਖ ਨੇ ਕਿਹਾ ਸੀ, 'ਆਰਥੀਕ ਰੂਪ ਨਾਲ ਮਜਬੂਤ ਹੋਣ ਲਈ ਮੈਨੂੰ ਪੈਸੇ ਚਾਹੀਦੇ ਹਨ। ਉਸ ਲਈ ਮੈਂ ਕੋਲਾ ਵੀ ਵੇਚਾਂਗਾ ਅਤੇ ਕੰਡੋਮ ਵੀ।''
ਜ਼ਿਕਰਯੋਗ ਹੈ ਕਿ ਸ਼ਾਹਰੁਖ ਨੂੰ ਐਡਜ਼ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਸੀ ਐਡ 'ਚ ਕੰਮ ਕਰਨ ਦੇ ਨਾਲ-ਨਾਲ ਪੜ੍ਹਾਈ ਦੌਰਾਨ ਉਨ੍ਹਾਂ ਨੇ ਕੁਝ ਐਡਜ਼ ਵੀ ਕੀਤੇ ਸਨ। ਕੁਝ ਹੀ ਸਾਲਾਂ 'ਚ ਉਨ੍ਹਾਂ ਨੇ ਕਈ ਵਿਗਿਆਪਣਾਂ 'ਚ ਕੰਮ ਕੀਤਾ। ਸ਼ਾਹਰੁਖ ਘੱਟ ਪੈਸਿਆਂ 'ਚ ਕੰਮ ਕਰਨ ਵਾਲੇ ਸੁਪਰਸਟਾਰ ਸਨ। ਅਨੁਪਮ ਚੋਪੜਾ ਦੀ ਕਿਤਾਬ 'ਸ਼ਹਿਨਸ਼ਾਹ ਏ ਬਾਲੀਵੁੱਡ' ਮੁਤਾਬਕ ਜਦੋਂ ਆਮਿਰ ਖਾਨ ਇਕ ਐਡ 7 ਕਰੋੜ ਰੁਪਏ ਲੈਂਦੇ ਸਨ। ਉੱਥੇ ਸ਼ਾਹਰੁਖ ਅੱਧੇ ਰੇਟ 'ਤੇ ਐਡ ਕਰਦੇ ਸਨ। ਫਿਲਮਾਂ ਕਰਨੀਆਂ ਸ਼ਾਹਰੁਖ ਦਾ ਸ਼ੌਂਕ ਸੀ ਅਤੇ ਵਿਗਿਆਪਣ ਨਾਲ ਉਨ੍ਹਾਂ ਦੇ ਘਰ ਦੀ ਰੋਜ਼ੀ-ਰੋਟੀ ਚੱਲਦੀ ਸੀ।


Tags: Shahrukh khanAdvertisementAmitabh BachchanAnil KapoorSunny DeolSachin TendulkarBollywood celebrity