FacebookTwitterg+Mail

ਵਿਸ਼ਵ ਦੀ ਤੀਜੀ ਵੱਡੀ ਇੰਡਸਟਰੀ ਹੈ ਬਾਲੀਵੁੱਡ, ਪਰਦੇ ਪਿੱਛੇ ਛੁਪੀ ਹੈ ਅਜਿਹੀ ਘਟੀਆ ਸੱਚਾਈ

    1/10
29 March, 2017 05:31:11 PM
ਮੁੰਬਈ— ਬਾਲੀਵੁੱਡ ਨੂੰ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਹੈ। ਦੇਸ਼ ਹੀ ਨਹੀਂ, ਵਿਦੇਸ਼ੀ ਕਲਾਕਾਰ ਵੀ ਇਥੇ ਪਛਾਣ ਬਣਾਉਣ ਆਉਂਦੇ ਹਨ ਪਰ ਚਕਾਚੌਂਥ ਨਾਲ ਭਰੀ ਇਸ ਇੰਡਸਟਰੀ 'ਚ ਪਰਦੇ ਦੇ ਪਿੱਛੇ ਦੀ ਅਜਿਹੀ ਸਚਾਈ ਲੁੱਕੀ ਹੈ, ਜਿਸ ਦਾ ਸਾਹਮਣਾ ਕਿਸੇ ਨਾ ਕਿਸੇ ਅਭਿਨੇਤਾ/ਅਭਿਨੇਤਰੀ ਨੂੰ ਕਦੇ ਨਾ ਕਦੇ ਕਰਨਾ ਹੀ ਪੈਂਦਾ ਹੈ। ਅਜਿਹੀ ਹੀ ਸਚਾਈ ਤੁਹਾਨੂੰ ਇਸ ਖਬਰ 'ਚ ਦੱਸਣ ਜਾ ਰਹੇ ਹਾਂ।
ਸਿਤਾਰਿਆਂ ਦਾ ਜਿਨਸੀ ਅਲੀਸੇਸ਼ਨ...
ਇਹ ਬਾਲੀਵੁੱਡ ਦੀ ਹਰ ਦੂਜੀ ਫਿਲਮ ਦੀ ਸਚਾਈ ਹੈ। ਜੇਕਰ ਇੱਕ ਸਰਵ ਦੇ ਅੰਕੜਿਆਂ 'ਤੇ ਗੌਰ ਕਰੀਏ ਤਾਂ 35% ਮਹਿਲਾਵਾਂ ਕੈਰੇਕਟਰਸ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕੁਝ ਨਿਊਡਿਟੀ ਨਾਲ ਦੇਖਾਇਆ ਜਾਂਦਾ ਹੈ। ਜਰਮਨੀ ਅਤੇ ਆਸਟ੍ਰੇਲੀਆ ਤੋਂ ਬਾਅਦ ਭਾਰਤੀ ਫਿਲਮਾਂ ਤੀਜੇ ਨੰਬਰ 'ਤੇ ਆਉਂਦੀਆਂ ਹਨ, ਜਿਥੇ ਸਿਤਾਰਿਆਂ ਦੀ ਸੈਕਸੀ ਸ਼ਖਸੀਅਤ ਨੂੰ ਦਿਖਾਇਆ ਜਾਂਦਾ ਹੈ। ਬਾਲੀਵੁੱਡ 'ਚ ਆਈਟਮ ਦਾ ਟ੍ਰੇਂਡ ਵੀ ਧੜਲੇ ਨਾਲ ਚਲ ਰਿਹਾ ਹੈ, ਜਿਸ 'ਚ ਮਾਡਲ, ਸਿਤਾਰੇ ਆਪਣੀ ਬਾਡੀ ਸ਼ੋਅ (ਦਿਖਾ ਕੇ) ਕਰ ਕੇ ਆਪਣੀ ਫਿਲਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਨਾਂ ਆਈਟਮ ਨੰਬਰ ਦੇ ਅੱਜਕਲ ਫਿਲਮਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ।
ਕਾਸਟਿੰਗ ਕਾਊਚ...
ਕਾਸਟਿੰਗ ਕਾਊਚ ਬਾਲੀਵੁੱਡ ਦੀ ਅਜਿਹੀ ਗੰਦੀ ਸਚਾਈ ਹੈ, ਜਿਸ ਨਾਲ ਕਈ ਨਵੇਂ ਸਿਤਾਰਿਆਂ ਨੂੰ ਲੰਘਣਾ ਪੈਂਦਾ ਹੈ। ਕੁਝ ਕਾਸਟਿੰਗ ਡਾਇਰੈਕਟਰਸ ਨਿਊਕਮਰਸ ਨੂੰ ਵੱਡਾ ਕਿਰਦਾਰ ਦਿਵਾਉਣ ਦਾ ਲਾਲਚ ਦੇ ਕੇ ਕੰਪ੍ਰੋਮਾਇਜ਼ ਕਰਨ ਦਾ ਦਬਾਅ ਬਣਾਉਂਦੇ ਹਨ। ਸ਼ਕਤੀ ਕਪੂਰ ਅਤੇ ਅਮਨ ਵਰਮਾ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਹਨ।
ਫੀਮੇਲ ਅਤੇ ਮੇਲ ਕਲਾਕਾਰ ਦੀ ਫੀਸ ਦਾ ਅੰਤਰ...
ਬਾਲੀਵੁੱਡ 'ਚ ਮੇਲ ਨੂੰ ਸਫਲਤਾ ਦੀ ਚਾਬੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਫੀਮੇਲ ਕਲਾਕਾਰ ਨੂੰ ਮੇਲ ਕਲਾਕਾਰ ਦੀ ਤੁਲਨਾ 'ਚ ਬੇਹੱਦ ਘੱਟ ਮਿਹਨਤਾਨਾ (ਪੈਸੇ) ਮਿਲਦਾ ਹਨ।
ਭਾਈ-ਭਤੀਜਾਵਾਦ...
ਪਿਛਲੇ ਦਿਨਾਂ 'ਚ ਕੰਗਣਾ ਰਣੌਤ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਬਾਲੀਵੁੱਡ 'ਚ ਭਾਈ-ਭਤੀਜਾਵਾਦ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਕਰਨ ਜੌਹਰ ਨੇ ਉਸ ਦਾ ਵਿਰੋਧ ਕੀਤਾ ਸੀ ਪਰ ਉਸ ਦੇ ਇਕ ਪੁਰਾਣੇ ਇੰਟਰਵਿਊ ਦੀਆਂ ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕਦੇ ਉਹ ਵੀ ਆਪ ਵੀ ਕੰਗਣਾ ਦੀ ਰਾਏ ਨਾਲ ਸਹਿਮਤ ਹੋਇਆ ਕਰਦੇ ਸਨ।
ਖਰੀਦ-ਫਰੋਖਤ ਐਵਾਰਡਸ...
ਬਾਲੀਵੁੱਡ 'ਚ ਹਰ ਸਾਲ ਕਈ ਐਵਾਰਡਜ਼ ਸ਼ੋਅ ਹੁੰਦੇ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਐਵਾਰਡ ਦੀ ਖਰੀਦ-ਫਰੋਖਤ ਦਾ ਦੋਸ਼ ਲੱਗਿਆ ਰਹਿੰਦਾ ਹੈ। ਕਈ ਸਿਤਾਰੇ ਪੈਸੇ ਦੇ ਕੇ ਐਵਾਰਡਜ਼ ਖਰੀਦਦੇ ਹਨ ਅਤੇ ਕਈ ਸ਼ੋਅ 'ਚ ਪੇਸ਼ਕਾਰੀ ਕਰਨ ਦੇ ਬਦਲੇ ਐਵਾਰਡਜ਼ ਲੈਂਦੇ ਹਨ।
ਕਾਸਮੇਟਿਕ ਸਰਜਰੀ...
ਬਾਲੀਵੁੱਡ 'ਚ ਕਾਸਮੇਟਿਕ ਸਰਜਰੀ ਦਾ ਟ੍ਰੇਂਡ ਖੂਬ ਦੇਖਣ ਨੂੰ ਮਿਲ ਰਿਹਾ ਹੈ। ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਨੇ ਕਦੇ ਖੁੱਲ ਕੇ ਤਾਂ ਨਹੀਂ ਮੰਨਿਆ ਪਰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਚੰਗਾ ਨਜ਼ਰ ਆਉਣ ਲਈ ਪੂਰੀ ਸਰਜਰੀ ਦਾ ਸਹਾਰਾ ਲਿਆ ਹੈ। ਲਿਪ ਸਰਜਰੀ, ਬ੍ਰੈਸਟ ਇੰਪਲਾਂਟਿਸ, ਸਕਿਨ ਲਾਈਟਨਿੰਗ ਅਤੇ ਹੇਅਰ ਟ੍ਰਾਂਸਪਲਾਂਟ ਬਾਲੀਵੁੱਡ ਦੇ ਸਿਤਾਰੇ ਅਕਸਰ ਕਰਾਉਂਦੇ ਰਹਿੰਦੇ ਹਨ।
ਰੰਗਭੇਦ...
ਫਿਲਮ ਇੰਡਸਟਰੀ 'ਚ ਜ਼ਿਆਦਾਤਰ ਗੋਰੇ ਰੰਗ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਕੋਂਕਣਾ ਸੇਨ, ਮਨੋਜ ਵਾਜਪਈ, ਧਨੁਸ਼ ਆਦਿ ਹਸਤੀਆਂ ਨੂੰ ਕੰਮ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਫਲਾਪ ਮਤਲਬ ਸੋਸ਼ਲ ਮੌਤ...
ਬਾਲੀਵੁੱਡ 'ਚ ਕਿਸੇ ਐਕਟਰ ਦੇ ਫਲਾਪ ਹੋਣ ਨੂੰ ਪਾਪ ਵਾਂਗ ਦੇਖਿਆ ਜਾਂਦਾ ਹੈ। ਅਜਿਹੇ ਸਿਤਾਰਿਆਂ ਨੂੰ ਲੋਕ ਅਚਾਨਕ ਅਣ-ਦੇਖਿਆ ਕਰਨਾ ਸ਼ੁਰੂ ਕਰ ਦਿੰਦੇ ਹਨ। ਕੋਈ ਪ੍ਰੋਡਕਸ਼ਨ ਹਾਊਸ ਉਸ ਨੂੰ ਸਾਈਨ ਨਹੀਂ ਕਰਨਾ ਚਾਹੁੰਦਾ। ਸਿਤਾਰੇ ਵੀ ਉਸ ਨਾਲ ਕੰਮ ਕਰਨਾ ਪਸੰਦ ਨਹੀਂ ਕਰਦੇ।
ਤਿਉਹਾਰਾਂ 'ਤੇ ਵੱਡੇ ਸਿਤਾਰਿਆਂ ਦਾ ਕਾਬਜਾ...
ਇਹ ਚੱਲਣ ਪਿੱਛੇ ਕੁਝ ਸਾਲਾਂ ਤੋਂ ਵਧਿਆ ਹੈ। ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਜੇ ਸਿਤਾਰਿਆਂ ਨੇ ਈਦ, ਦਿਵਾਲੀ ਅਤੇ ਕ੍ਰਿਸਮਸ ਦੇ ਤਿਉਹਾਰਾਂ 'ਤੇ ਕਬਜਾ ਕਰ ਰੱਖਿਆ ਹੈ। ਜ਼ਿਆਦਾਤਰ ਇਨ੍ਹਾਂ ਦੀਆਂ ਹੀ ਫਿਲਮਾਂ ਤਿਉਹਾਰਾਂ 'ਤੇ ਆਉਂਦੀਆਂ ਹਨ, ਜੋ ਵੱਡੇ ਬਜਟ ਅਤੇ ਸਟਾਰਡਮ ਦੇ ਚੱਲਦੇ ਲੋਕਾਂ ਨੂੰ ਖਿੱਚ ਲਿਆਉਂਦੀ ਹੈ।
ਅੰਡਰਵਰਲਡ ਦਾ ਪੈਸਾ...
ਬਾਲੀਵੁੱਡ ਫਿਲਮਾਂ 'ਚ ਅੰਡਰਵਰਲਡ ਦਾ ਪੈਸਾ ਲਾਏ ਜਾਣ ਦੀ ਗੱਲ ਅਕਸਰ ਸਾਹਮਣੇ ਆਉਂਦੀ ਹੈ। ਮਸਲਨ, ਸਲਮਾਨ ਖਾਨ, ਪ੍ਰਿਟੀ ਜ਼ਿੰਟਾ ਅਤੇ ਰਾਣੀ ਮੁਖਰਜ਼ੀ ਸਟਾਰਰ 'ਚੋਰੀ ਚੋਰੀ ਚੁਪਕੇ' 2001 ਨੂੰ ਲੈ ਕੇ ਚਰਚਾ 'ਚ ਰਹੀ ਸੀ ਕਿ ਫਿਲਮ ਦੇ ਪ੍ਰੋਡਕਸ਼ਨ 'ਚ ਮੁੰਬਈ ਅੰਡਰਵਰਲਡ ਦੇ ਡਾਨ ਛੋਟਾ ਸ਼ਕੀਲ ਨੇ ਪੈਸਾ ਲਾਇਆ ਸੀ।

Tags: Shakti KapoorAman VermaBollywood industryKangana RanautSalman Khanਸ਼ਕਤੀ ਕਪੂਰਅਮਨ ਵਰਮਾਬਾਲੀਵੁੱਡ ਇੰਡਸਟਰੀ