FacebookTwitterg+Mail

B'Day Spl : ਪਰਦੇ 'ਤੇ ਰੇਪ ਸੀਨ ਦੇਖ ਭੜਕ ਗਈ ਸੀ ਮਾਂ, ਪਿਤਾ ਨੇ ਕਿਹਾ...

shakti kapoor
03 September, 2017 02:27:11 PM

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ 3 ਸਤੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਪਰਦੇ 'ਤੇ ਸ਼ਕਤੀ ਕਪੂਰ ਨਾਂ ਨਾਲ ਦਹਿਸ਼ਤ ਫਲਾਉਣ ਵਾਲੇ ਇਸ ਅਦਾਕਾਰ ਦਾ ਅਸਲ ਨਾਮ ਸਿਕੰਦਰ ਲਾਲ ਕਪੂਰ ਹੈ ਪਰ ਫਿਲਮਾਂ 'ਚ ਐਂਟਰੀ ਕਰਨ ਦੇ ਲਈ ਉਨ੍ਹਾਂ ਨਾਂ ਥੋੜਾ ਹਲਕਾ ਲੱਗਿਆ ਜਿਸ ਵਜ੍ਹਾ ਕਰਕੇ ਸਿਕੰਦਰ ਲਾਲ ਤੋਂ ਸ਼ਕਤੀ ਕਪੂਰ ਬਣ ਗਏ।
ਫਿਲਮੀ ਕਰੀਅਰ
ਸਾਲ 1975 'ਚ ਫਿਲਮ 'ਜਾਸੂਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਕਤੀ ਕਪੂਰ ਨੇ ਹਰ ਕਿਰਦਾਰ 'ਚ ਵਿਲੇਨ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਹੈ।

Punjabi Bollywood Tadka

ਪਰਦੇ 'ਤੇ ਉਨ੍ਹਾਂ ਦੀ ਅਜਿਹੀ ਦਹਿਸ਼ਤ ਸੀ ਕਿ  ਉਸਦੀ ਮਾਂ ਨੇ ਇਕ ਵਾਰ ਪਰਦੇ 'ਤੇ ਇਕ ਸੀਨ ਲਈ ਫਟਕਾਰ ਲਗਾਈ। ਦਰਸਅਲ ਸ਼ਕਤੀ ਕਪੂਰ ਨੇ ਆਪਣੇ ਮਾਤਾ-ਪਿਤਾ ਨੂੰ ਸਾਲ 1987 'ਚ ਆਈ ਫਿਲਮ 'ਇੰਨਸਾਨਿਅਤ ਦੇ ਦੁਸ਼ਮਨ' ਦਿਖਾਉਣ ਲੈ ਗਏ ਸਨ। ਇਸ ਫਿਲਮ 'ਚ ਉਨ੍ਹਾਂ ਦਾ ਰੇਪ ਸੀਨ ਵੀ ਸੀ। ਇਹ ਸੀਨ ਦੇਖ ਮਾਂ ਭੜਕ ਉਠੀ ਅਤੇ ਥਿਏਟਰ 'ਚੋਂ ਬਾਹਰ ਚਲੀ ਗਈ। ਪਿਤਾ ਨੇ ਵੀ ਉਸਨੂੰ ਬਹੁਤ ਫਟਕਾਰ ਲਗਾਈ ਅਤੇ ਕਿਹਾ ਲੜਕੀਆਂ ਨੂੰ ਛੇੜਨ ਦਾ ਕੰਮ ਹੀ ਕਰਦੇ ਰਹੋਗੇ, ਚੰਗਾ ਕਿਰਦਾਰ ਨਿਭਾਅ, ਹੇਮਾ ਮਾਲਿਨੀ ਵਰਗੀ ਅਦਾਕਾਰਾ ਨਾਲ ਕੰਮ ਕਰ। ਫਿਲਮੀ ਕਰੀਅਰ ਦੌਰਾਨ ਉਹ ਕਰੀਬ 700 ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka
ਫਿਲਮਾਂ 'ਚ ਸਾਝੇਦਾਰੀ ਦੀ ਗੱਲ ਕਰੀਏ ਤਾਂ ਮਸ਼ਹੂਰ ਅਭਿਨੇਤਾ ਕਾਦਾਰਖਾਨ ਨਾਲ ਸ਼ਕਤੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ। ਦੋਵੇਂ ਕਰੀਬ 100 ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਦੋਵਾਂ ਦੀ ਫੈਨ ਫਾਲੋਇੰਗ ਦਾ ਅਜਿਹਾ ਅਸਰ ਸੀ ਕਿ ਫਿਲਮ ਦੇ ਪੋਸਟਰ 'ਚ ਉਨ੍ਹਾਂ ਨੂੰ ਜਗ੍ਹਾ ਦਿੱਤੀ ਜਾਂਦੀ ਸੀ।

Punjabi Bollywood Tadka
ਫਿਲਮਾਂ ਤੋਂ ਇਲਾਵਾ ਸ਼ਕਤੀ ਕਪੂਰ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਰਹਿ ਚੁੱਕੇ ਹਨ। ਇਸ ਸ਼ੋਅ 'ਚ ਮੁਕਾਬਲੇਬਾਜ਼ ਦੇ ਰੂਪ 'ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ।


Tags: Bollywood Actor Shakti Kapoor Birthday Filmy carrier Bigg Boss ਸ਼ਕਤੀ ਕਪੂਰ ਜਨਮਦਿਨ