FacebookTwitterg+Mail

ਸ਼ਕਤੀ ਕਪੂਰ ਦੇ ਅਜਿਹੇ ਸ਼ਾਨਦਾਰ ਅਪਾਰਟਮੈਂਟ ਦੀਆਂ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ ਕਦੇ

shakti kapoor house inside pics
03 September, 2017 02:59:16 PM

ਮੁੰਬਈ— ਬਾਲੀਵੁੱਡ ਫਿਲਮਾਂ 'ਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਤੇ ਖਾਸ ਤੌਰ 'ਤੇ ਖਲਨਾਇਕ ਦੇ ਕਿਰਦਾਰ 'ਚ ਨਜ਼ਰ ਆਏ ਸ਼ਕਤੀ ਕਪੂਰ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਸ਼ਕਤੀ ਪਤਨੀ ਸ਼ਿਵਾਂਗੀ ਤੇ ਦੋਵਾਂ ਬੱਚਿਆਂ ਸ਼ਰਧਾ ਤੇ ਸਿਧਾਂਤ ਕਪੂਰ ਨਾਲ ਮੁੰਬਈ ਦੇ ਪਾਮ ਬੀਚ ਸਥਿਤ ਰਿਹਾਇਸ਼ੀ ਕੰਪਲੈਕਸ 'ਚ ਰਹਿੰਦੇ ਹਨ।
Punjabi Bollywood Tadka
1975 'ਚ ਜਦੋਂ ਉਹ ਪਹਿਲੀ ਵਾਰ ਮੁੰਬਈ ਆਏ ਸਨ, ਉਦੋਂ ਉਨ੍ਹਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ ਪਰ 700 ਤੋਂ ਵੀ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਸ਼ਕਤੀ ਅੱਜ ਇਸ ਅਪਾਰਟਮੈਂਟ 'ਚ ਇਕ ਪੂਰੇ ਫਲੋਰ ਦੇ ਮਾਲਕ ਹਨ। ਇਸ ਦੀਆਂ ਕੁਝ ਤਸਵੀਰਾਂ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ।
Punjabi Bollywood Tadka
ਜਤਿੰਦਰ ਦੀ ਸਲਾਹ 'ਤੇ ਸ਼ਕਤੀ ਕਪੂਰ ਨੇ ਪ੍ਰਾਪਰਟੀ 'ਚ ਇਨਵੈਸਟ ਕਰਨ ਦੀ ਸੋਚੀ। 7 ਲੱਖ ਦਾ ਲੋਨ ਲੈ ਕੇ ਉਨ੍ਹਾਂ ਨੇ ਇਸ ਬਿਲਡਿੰਗ 'ਚ 3 ਬੈੱਡਰੂਮ ਵਾਲਾ ਅਪਾਰਟਮੈਂਟ ਖਰੀਦਿਆ।
Punjabi Bollywood Tadka
1982 'ਚ ਵਿਆਹ ਤੋਂ ਬਾਅਦ ਇਸ ਦੇ ਨਾਲ ਵਾਲਾ ਫਲੈਟ ਉਨ੍ਹਾਂ ਨੇ ਲਿਆ। ਹੁਣ ਉਹ ਇਸ ਪੂਰੇ ਫਲੋਰ ਦੇ ਮਾਲਕ ਹਨ।
Punjabi Bollywood Tadka
ਦੱਸਣਯੋਗ ਹੈ ਕਿ ਸ਼ਕਤੀ ਕਪੂਰ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਕੁਝ ਫਿਲਮਾਂ 'ਚ ਛੋਟੇ-ਮੋਟੇ ਰੋਲ ਕੀਤੇ ਪਰ ਉਨ੍ਹਾਂ ਨੂੰ ਪਛਾਣ 1980 'ਚ ਆਈ ਫਿਲਮ 'ਕੁਰਬਾਨੀ' ਨਾਲ ਮਿਲੀ। ਉਨ੍ਹਾਂ ਨੇ 'ਨਸੀਬ', 'ਰੌਕੀ', 'ਵਾਰਦਾਤ', 'ਸੱਤੇ ਪੇ ਸੱਤਾ', 'ਹੀਰੋ', 'ਜਾਨੀ ਦੋਸਤ', 'ਮਕਸਦ', 'ਕਰਿਸ਼ਮਾ ਕੁਦਰਤ ਕਾ', 'ਕਰਮਾ' ਤੇ 'ਗੁਰੂ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Shakti Kapoor House Inside Pics Birthday Bad Boy Shraddha Kapoor