FacebookTwitterg+Mail

ਟੀ. ਵੀ. ਦੀ ਇਹ ਹੌਟ ਹਸੀਨਾ ਲਾਂਚ ਕਰੇਗੀ ਆਪਣੀ ਐਪ, ਦੇਵੇਗੀ ਫੈਸ਼ਨ ਤੇ ਬਿਊਟੀ ਟਿਪਸ

shama sikandar app
21 May, 2017 08:27:20 PM
ਮੁੰਬਈ— ਅਭਿਨੇਤਰੀ ਸ਼ਮਾ ਸਿਕੰਦਰ ਛੇਤੀ ਹੀ ਆਪਣੀ ਐਪ ਲਾਂਚ ਕਰੇਗੀ, ਜਿਸ 'ਚ ਉਹ ਫੈਸ਼ਨ ਤੇ ਬਿਊਟੀ ਨਾਲ ਜੁੜੇ ਟਿਪਸ ਦੇਵੇਗੀ। ਸ਼ਮਾ ਨੇ ਕਿਹਾ, 'ਮੈਂ ਹਮੇਸ਼ਾ ਫੈਸ਼ਨ ਤੇ ਸਟਾਈਲ ਨੂੰ ਪਸੰਦ ਕਰਦੀ ਰਹੀ ਹਾਂ। ਇਹ ਮੇਰਾ ਹਮੇਸ਼ਾ ਤੋਂ ਇਕ ਸੁਪਨਾ ਰਿਹਾ ਹੈ ਕਿ ਮੈਂ ਸਟਾਈਲਿਸ਼ ਲੱਗਾਂ ਤੇ ਅੱਜ ਜੋ ਕੁਝ ਵੀ ਮੈਂ ਪਹਿਨਦੀ ਹਾਂ ਤੇ ਜਿਥੇ ਵੀ ਜਾਂਦੀ ਹਾਂ... ਯਾਨੀ ਕਿਸੇ ਵੀ ਇਵੈਂਟ, ਪਾਰਟੀ ਜਾਂ ਰੈੱਡ ਕਾਰਪੇਟ, ਹਰ ਜਗ੍ਹਾ ਮੈਂ ਖੁਦ 'ਚ ਸਟਾਈਲਿਸ਼ ਲੱਗਾਂ।'
ਸ਼ਮਾ ਨੇ ਕਿਹਾ, 'ਲੋਕ ਅਜਿਹਾ ਮੇਰੇ ਤੋਂ ਪੁੱਛਦੇ ਹਨ ਕਿ 'ਤੁਹਾਡਾ ਸਟਾਈਲਿਸਟ ਕੌਣ ਹੈ?' ਮੈਂ ਹੱਸਦੀ ਹਾਂ ਤੇ ਉਨ੍ਹਾਂ ਨੂੰ ਜਵਾਬ ਦਿੰਦੀ ਹਾਂ ਕਿ ਮੈਂ ਖੁਦ ਹੀ ਆਪਣੀ ਸਟਾਈਲਸਟ ਹਾਂ। ਜਦੋਂ ਕੋਈ ਤੁਹਾਡੀ ਤਾਰੀਫ ਕਰਦਾ ਹੈ ਤਾਂ ਚੰਗਾ ਲੱਗਦਾ ਹੈ। ਇਸ ਦੇ ਨਾਲ ਮੈਨੂੰ ਖੁਸ਼ੀ ਹੈ ਕਿ ਮੈਂ ਆਪਣਾ ਸੁਪਨਾ ਪੂਰਾ ਕਰ ਰਹੀ ਹਾਂ।'
ਸ਼ਮਾ ਨੇ ਫੈਸ਼ਨ ਡਿਜ਼ਾਈਨਿੰਗ 'ਚ ਵੀ ਆਪਣਾ ਹੱਥ ਅਜ਼ਮਾਇਆ ਹੈ, ਜਿਸ ਦੇ ਚਲਦਿਆਂ ਸ਼ਮਾ ਨੂੰ ਫੈਸ਼ਨ ਦੀ ਚੰਗੀ ਸਮਝ ਹੈ। ਉਹ ਐਪ ਯੂਜ਼ਰਸ ਨੂੰ ਇਹ ਦੱਸੇਗੀ ਕਿ ਕਿਥੋਂ ਬਿਊਟੀ ਤੇ ਫੈਸ਼ਨ ਨਾਲ ਜੁੜੇ ਪ੍ਰੋਡਕਟਸ ਖਰੀਦਣੇ ਹੋਣਗੇ ਤੇ ਜੇਕਰ ਉਥੇ ਅਜਿਹੀ ਚੀਜ਼ ਮੁਹੱਈਆ ਨਹੀਂ ਹੋ ਪਾ ਰਹੀ ਹੋਵੇਗੀ ਤਾਂ ਘੱਟ ਕੀਮਤ 'ਚ ਇਸ ਨਾਲ ਮਿਲਦਾ-ਜੁਲਦਾ ਦੂਜਾ ਜ਼ਰੂਰੀ ਸਾਮਾਨ ਵੀ ਲਿਆ ਜਾ ਸਕਦਾ ਹੈ। ਉਹ ਮੇਕਅੱਪ ਤੇ ਬਿਊਟੀ ਟ੍ਰੀਟਮੈਂਟ ਬਾਰੇ ਵੀ ਆਪਣੀ ਰਾਏ ਦੇਵੇਗੀ।

Tags: Shama Sikandar App Fashion Beauty ਸਿਕੰਦਰ ਛੇਤੀ ਐਪ ਫੈਸ਼ਨ ਬਿਊਟੀ