FacebookTwitterg+Mail

ਬੋਲਡ ਹੋਈ ਟੀ. ਵੀ. ਅਭਿਨੇਤਰੀ, ਨਵੀਂ ਵੈੱਬ ਸੀਰੀਜ਼ ਦੇ ਟਰੇਲਰ 'ਚ ਦਿਖਾਏ ਹੁਸਨ ਦੇ ਜਲਵੇ (ਵੀਡੀਓ)

18 January, 2017 02:31:34 PM
ਮੁੰਬਈ— ਟੀ. ਵੀ. ਅਭਿਨੇਤਰੀ ਸ਼ਮਾ ਸਿਕੰਦਰ ਦੀ ਅਗਾਮੀ ਵੈੱਬ ਸੀਰੀਜ਼ 'ਮਾਇਆ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਵਿਕਰਮ ਭੱਟ ਦੇ ਨਿਰਦੇਸ਼ਨ 'ਚ ਬਣੀ ਇਸ ਸੀਰੀਜ਼ ਦੀ ਪਹਿਲੀ ਝਲਕ ਹਾਲੀਵੁੱਡ ਫਿਲਮ '50 ਸ਼ੇਡਸ ਆਫ ਗ੍ਰੇਅ' ਨਾਲ ਮਿਲਦੀ-ਜੁਲਦੀ ਹੈ। ਲਗਭਗ ਢਾਈ ਮਿੰਟ ਦੀ ਇਸ ਵੀਡੀਓ 'ਚ ਸ਼ਮਾ ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਦਿਖਾਈ ਦੇ ਰਹੀ ਹੈ। ਫੈਨਜ਼ ਨਾਲ ਇਸ ਨੂੰ ਸ਼ੇਅਰ ਕਰਦਿਆਂ ਉਸ ਨੇ ਟਵੀਟ ਕੀਤਾ, 'So guys the wait is over!Maya has come with the promo!Now tell me how excited u r 2 watch Maya? #mayatrailerout'
ਦਰਸ਼ਕਾਂ ਵਿਚਾਲੇ ਬੋਲਡ ਕੰਟੈਂਟ ਪਰੋਸਣ 'ਚ ਮਾਹਿਰ ਵਿਕਰਮ ਭੱਟ ਦੀ ਇਹ ਅਗਲੀ ਪੇਸ਼ਕਸ਼ ਹੋਵੇਗੀ, ਜਿਸ ਨੂੰ ਆਨਲਾਈਨ ਦਿਖਾਇਆ ਜਾਵੇਗਾ। ਇਹ ਯੂਟਿਊਬ ਦੇ ਚੈਨਲ 'VB on the web' 'ਤੇ 27 ਜਨਵਰੀ ਨੂੰ ਰਿਲੀਜ਼ ਹੋਵੇਗੀ। ਟਰੇਲਰ 'ਚ ਦਿਖਾਏ ਗਏ ਦ੍ਰਿਸ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਦੇ ਕੁਝ ਹੌਟ ਦ੍ਰਿਸ਼ ਭਾਰਤ 'ਚ ਬੈਨ ਹੋਈ ਫਿਲਮ '50 ਸ਼ੇਡਸ ਆਫ ਗ੍ਰੇਅ' ਵਰਗੇ ਹਨ। ਇਸ ਨੂੰ '50 ਸ਼ੇਡਸ ਆਫ ਗ੍ਰੇਅ' ਦਾ ਭਾਰਤੀ ਵਰਜ਼ਨ ਕਹਿਣਾ ਗਲਤ ਨਹੀਂ ਹੋਵੇਗਾ। ਇਸ ਵੈੱਬ ਸੀਰੀਜ਼ 'ਚ ਸ਼ਮਾ ਸਿਕੰਦਰ ਤੋਂ ਇਲਾਵਾ ਵਿਪੁਲ ਗੁਪਤਾ, ਵੀਰ ਆਰੀਅਨ, ਪਰੀਨਾ ਚੋਪੜਾ ਅਹਿਮ ਭੂਮਿਕਾ ਨਿਭਾਅ ਰਹੇ ਹਨ।

Tags: ਸ਼ਮਾ ਸਿਕੰਦਰ Shama Sikander ਵੈੱਬ ਸੀਰੀਜ਼ Web Series ਮਾਇਆ Maya