FacebookTwitterg+Mail

ਸ਼ਰਮਨਾਕ ਤੇ ਬੇਤੁਕਾ ਸੀ ਚੈਕਿੰਗ ਦਾ ਇਹ ਤਰੀਕਾ, ਅਮਰੀਕਾ ਵੀ ਸੀ ਕਦੇ ਇੰਨਾ ਪੱਛੜਿਆ (ਦੇਖੋ ਤਸਵੀਰਾਂ)

    1/10
25 August, 2016 05:26:14 PM
ਲਾਸ ਏਂਜਲਸ— ਫਰਾਂਸ 'ਚ ਬੀਚ 'ਤੇ ਪੁਲਸ ਨੇ ਸਨਬਾਥ ਲੈ ਰਹੀ ਮਹਿਲਾ ਦੀ ਬੁਰਕੀਨੀ ਉਤਰਵਾ ਕੇ ਹੰਗਾਮਾ ਮਚਾ ਦਿੱਤਾ। ਪੁਲਸ 'ਤੇ ਨਸਲਵਾਦ ਤੇ ਅਪਮਾਨ ਕਰਨ ਦੇ ਦੋਸ਼ ਲੱਗ ਰਹੇ ਹਨ। ਅਮਰੀਕਾ ਦੇ ਵੀ ਕਈ ਸ਼ਹਿਰਾਂ 'ਚ 1920 ਦੇ ਦਹਾਕੇ 'ਚ ਬੀਚ ਪੁਲਸ ਤਾਇਨਾਤ ਰਹਿੰਦੀ ਸੀ। ਇਨ੍ਹਾਂ ਕੋਲ ਤੈਅ ਡਰੈੱਸ ਕੋਡ ਤੋਂ ਅਲੱਗ ਸਵਿਮਸੂਟ ਤੇ ਬਾਥਿੰਗ ਸੂਟ ਪਹਿਨਣ 'ਤੇ ਮਹਿਲਾਵਾਂ ਨੂੰ ਗ੍ਰਿਫਤਾਰ ਕਰਨ ਤਕ ਦਾ ਅਧਿਕਾਰ ਸੀ।
ਦੱਸਣਯੋਗ ਹੈ ਕਿ 1920 'ਚ ਫਿੱਟ ਕੱਪੜੇ ਤੇ ਸਵਿਮਸੂਟ ਰਿਵਾਜ 'ਚ ਸਨ। ਬੀਚ ਜਾਂ ਫਿਰ ਸਵਿਮਿੰਗ ਏਰੀਆ 'ਚ ਇਨ੍ਹਾਂ ਨੂੰ ਪਹਿਨਣ ਨੂੰ ਲੈ ਕੇ ਨਿਯਮ-ਕਾਇਦੇ ਲਾਗੂ ਸਨ। ਇਹ ਡਰੈੱਸ ਕੋਡ ਇਕ ਬੀਚ ਤੋਂ ਦੂਜੇ ਬੀਚ ਜਾਂ ਫਿਰ ਹਰ ਸ਼ਹਿਰ 'ਚ ਅਲੱਗ-ਅਲੱਗ ਸੀ। ਇਸ ਦਾ ਸਖਤੀ ਨਾਲ ਪਾਲਣ ਕਰਵਾਉਣ ਲਈ ਬੀਚ ਪੁਲਸ ਤਾਇਨਾਤ ਸੀ। ਇਹ ਮਹਿਲਾਵਾਂ ਦੇ ਕੱਪੜਿਆਂ ਤਕ ਨਜ਼ਰ ਰੱਖਦੀ ਸੀ। ਇਸ 'ਚ ਸ਼ਾਮਲ ਲੋਕਾਂ ਲਈ ਚੈਕਿੰਗ ਦਾ ਇਹ ਪੂਰਾ ਤਰੀਕਾ ਸ਼ਰਮਨਾਕ ਤੇ ਬੇਤੁਕਾ ਸੀ।

Tags: ਬੀਚ ਪੁਲਸ ਅਮਰੀਕਾ Beach Police America ਚੈਕਿੰਗ Chacking