FacebookTwitterg+Mail

ਮਜਬੂਤ ਭੂਮਿਕਾ ਨਾਲ ਟੀ. ਵੀ. 'ਤੇ ਵਾਪਸੀ ਕਰਨਾ ਚਾਹੁੰਦੀ ਹੈ ਇਹ ਅਦਾਕਾਰਾ

shamin mannan
30 July, 2017 11:15:15 AM

ਮੁੰਬਈ— ਪਿਛਲੇ ਸਾਲ ਫਿਲਮ 'ਲਵ ਸ਼ਗੁਨ' ਨਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੀ ਅਦਾਕਾਰਾ ਸ਼ਾਮੀਨ ਮਨਾਨ ਦਾ ਕਹਿਣਾ ਹੈ ਕਿ ਉਹ ਮਜ਼ਬੂਤ ਭੂਮਿਕਾ ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਲਮ 'ਲਵ ਸ਼ਗੁਨ' ਤੋਂ ਬਾਅਦ ਹੁਣ ਮੈਂ ਟੀ. ਵੀ. 'ਤੇ ਮਜ਼ਬੂਤ ਭੂਮਿਕਾਵਾਂ ਨਿਭਾਉਣ ਲਈ ਉਤਸ਼ਾਹਿਤ ਹਾਂ''। 
ਫਿਲਮਾਂ ਅਤੇ ਸੀਰੀਅਲ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ''ਜਦੋਂ ਵਿਸ਼ੇ ਦੀ ਗੱਲ ਆਉਂਦੀ ਹੈ ਤਾਂ ਫਿਲਮਾਂ ਟੀ. ਵੀ. ਤੋਂ ਵੱਖ ਹੁੰਦੀਆਂ ਹਨ ਪਰ ਹੁਣ ਟੀ. ਵੀ. ਦਾ ਰੂਪ ਬਦਲ ਚੁੱਕਿਆ ਹੈ ਅਤੇ ਚੰਗੇ ਵਿਸ਼ੇ ਵਾਲੇ ਸੀਰੀਅਲ ਬਣ ਰਹੇ ਹਨ।'' ਇਸ ਤੋਂ ਇਲਾਵਾ ਸ਼ਾਮੀਨ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਸਹਿਜ ਵਾਤਾਵਰਣ 'ਚ ਕੀਤੀ ਜਾਂਦੀ ਹੈ ਪਰ ਟੀ. ਵੀ. ਸ਼ੋਅ 'ਚ ਸਾਨੂੰ ਰੋਜਾਨਾ ਪ੍ਰਸਾਰਿਤ ਕਰਨਾ ਪੈਂਦਾ ਹੈ। ਇਸ ਲਈ ਸਮਾਂ ਸੀਮਿਤ ਹੁੰਦਾ ਹੈ ਅਤੇ ਇਸ 'ਚ ਆਪਣਾ ਬੈਸਟ ਦੇਣਾ ਹੁੰਦਾ ਹੈ ਜੋ ਆਸਾਨ ਨਹੀਂ ਹੁੰਦਾ ਹੈ।


Tags: Shamin Mannan Tv Actress Comeback ਸ਼ਾਮੀਨ ਮਨਾਨ ਛੋਟੇ ਪਰਦੇ