FacebookTwitterg+Mail

ਐਕਸ਼ਨ ਫਿਲਮ 'ਸ਼ਮਸ਼ੇਰਾ' 'ਚ ਡਕੈਤ ਦੇ ਕਿਰਦਾਰ 'ਚ ਨਜ਼ਰ ਆਵੇਗਾ ਰਣਬੀਰ (ਵੀਡੀਓ)

shamshera
07 May, 2018 01:23:35 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਜਲਦ ਹੀ ਆਪਣੀ ਅਗਲੀ ਫਿਲਮ 'ਸ਼ਮਸ਼ੇਰਾ' 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਨਿਰਮਾਤਾ ਵਲੋਂ ਇਸ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਇਸ ਟੀਜ਼ਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਸ਼ਮਸ਼ੇਰਾ' ਨਾਂ ਦੀ ਬਣੀ ਇਸ ਫਿਲਮ 'ਚ ਰਣਬੀਰ ਕਪੂਰ ਇਕ ਡਕੈਤ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਟੀਜ਼ਰ 'ਚ ਰਣਬੀਰ ਇਕ ਡਾਇਲਾਗ 'ਕਰਮ ਸੇ ਡਕੈਤ, ਧਰਮ ਸੇ ਆਜ਼ਾਦ' ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਐਕਸ਼ਨ ਨਾਲ ਭਰਪੂਰ ਇਸ ਟੀਜ਼ਰ ਨੂੰ ਯਸ਼ਰਾਜ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਦੱਸਣਯੋਗ ਹੈ ਕਿ 'ਸ਼ਮਸ਼ੇਰਾ' ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ ਅਤੇ 2019 ਦੇ ਅੱਧ ਤੱਕ ਇਸ ਦੀ ਸ਼ੂਟਿੰਗ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਰਣਬੀਰ ਫਿਲਮ ਨਿਰਦੇਸ਼ਨ ਅਯਾਨ ਮੁਖਰਜੀ ਦੀ ਸੁਪਰਹੀਰੋ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਉੱਥੇ ਹੀ ਰਣਬੀਰ ਦੀ ਇਕ ਹੋਰ ਫਿਲਮ 'ਸੰਜੂ' 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।


Tags: Ranbir Kapoor Shamshera Yash Raj Films Teaser Sanju Bollywood Actor

Edited By

Kapil Kumar

Kapil Kumar is News Editor at Jagbani.