FacebookTwitterg+Mail

ਕਦੀ ਸਾਫਟਵੇਅਰ ਇੰਜੀਨੀਅਰ ਹੋਇਆ ਕਰਦੇ ਸੀ ਇਹ ਮਸ਼ਹੂਰ ਬਾਲੀਵੁੱਡ ਸਿੰਗਰ

shankar mahadevan
03 March, 2018 07:18:29 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਸਿੰਗਰ, ਕੰਪੋਜਰ ਸ਼ੰਕਰ ਮਹਾਦੇਵਨ ਦਾ ਜਨਮ 3 ਮਾਰਚ 1967 ਨੂੰ ਹੋਇਆ ਸੀ। ਉਹ ਮੁੰਬਈ 'ਚ ਰਹਿਣ ਵਾਲੇ ਤਾਮਿਲ ਅਯੰਗਰ ਪਰਿਵਾਰ 'ਚ ਵੱਡੇ ਹੋਏ ਹਨ। ਸ਼ੰਕਰ ਅਜਿਹੇ ਬਿਰਲੇ ਮਿਊਜਿਕ ਕੰਪੋਜਰਸ 'ਚੋਂ ਇਕ ਹਨ, ਜੋ ਭਾਰਤੀ ਸੰਗੀਤ ਅਤੇ ਕਾਰਨੇਟਿਕ ਮਿਊਜਿਕ ਸਾਇੰਸ ਦੋਵਾਂ 'ਚ ਪ੍ਰਸ਼ਿਕਸ਼ਿਤ ਹਨ।

Punjabi Bollywood Tadka
ਸ਼ੰਕਰ ਨੇ ਸੰਗੀਤਾ ਮਹਾਦੇਵਨ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਦਾ ਨਾਮ ਸਿਧਾਰਥ ਅਤੇ ਸ਼ਿਵਮ ਹੈ। ਦੋਵੇ ਹੀ ਮਿਊਜਿਕ ਇੰਡਸਟਰੀ ਵਿਚ ਸਰਗਰਮ ਹਨ। ਸੰਗੀਤਾ ਨਾਲ ਇਹ ਤਸਵੀਰ ਉਨ੍ਹਾਂ ਨੇ ਇਸ ਸਾਲ ਵੈਲੇਨਟਾਇਨ ਡੇਅ 'ਤੇ ਸ਼ੇਅਰ ਕੀਤੀ ਸੀ।

Punjabi Bollywood Tadka
ਆਪਣੇ 20 ਸਾਲ ਲੰਬੇ ਕਰਿਅਰ ਵਿਚ ਸ਼ੰਕਰ ਨੇ ਤਾਮਿਲ, ਤੇਲਗੂ, ਪੰਜਾਬੀ ਹਿੰਦੀ, ਉਰਦੂ, ਅੰਗਰੇਜ਼ੀ ਆਦਿ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਸ਼ੰਕਰ ਜੀ ਕੋਲ ਇੰਜੀਨੀਅਰਿੰਗ ਦੀ ਡਿੱਗਰੀ ਵੀ ਹੈ। ਸੰਗੀਤ ਵਿਚ ਪੂਰੀ ਤਰ੍ਹਾਂ ਆਪਣਾ ਕਰਿਅਰ ਬਣਾਉਣ ਤੋਂ ਪਹਿਲਾਂ ਸ਼ੰਕਰ ਆਰੇਕਲ ਵਿਚ ਸਾਫਟਵੇਅਰ ਪ੍ਰੋਗਰਾਮਰ ਰੂਪ ਵਿਚ ਕੰਮ ਕਰਦੇ ਸਨ।

Punjabi Bollywood Tadka
ਸ਼ੰਕਰ-ਅਹਿਸਾਨ-ਲਾਏ ਦੀ ਜੋੜੀ ਬਾਲੀਵੁੱਡ ਵਿਚ ਕਾਫੀ ਮਸ਼ਹੂਰ ਹੈ। ਇਹ ਤਿੰਨੋਂ ਮਿਊਜਿਕ ਕੰਪੋਜਰ ਕਈ ਫਿਲਮਾਂ ਨੂੰ ਆਪਣੇ ਸੰਗੀਤ ਨਾਲ ਮਹਾਨ ਬਣਾ ਚੁੱਕੇ ਹਨ। ਅਹਿਸਾਨ ਨੂਰਾਨੀ ਜਿੱਥੇ ਗਿਟਾਰਿਸਟ ਹਨ ਉਥੇ ਹੀ ਲਾਏ ਪਿਆਨਿਸਟ ਹਨ। ਇਹ ਜੋੜੀ 'ਦਿਲ ਚਾਹਤਾ ਹੈ',' ਕੱਲ ਹੋ ਨਾ ਹੋ' ਵਰਗੀਆਂ ਫਿਲਮਾਂ ਵਿਚ ਮਿਊਜਿਕ ਦੇ ਚੁੱਕੇ ਹਨ।

Punjabi Bollywood Tadka
ਸ਼ੰਕਰ ਨੇ 2011 ਵਿਚ ਆਪਣੀ ਅਕੈਡਮੀ ਸ਼ੁਰੂ ਕੀਤੀ ਸੀ। ਇਹ ਕਲਾਸੀਕਲ ਅਤੇ ਕਾਰਨੇਟਿਕ ਮਿਊਜਿਕ ਦੇ ਕੋਰਸ ਕਰਾਉਂਦੀ ਹੈ।

Punjabi Bollywood Tadka
ਸ਼ੰਕਰ ਦੀ ਪਤਨੀ ਸੰਗੀਤਾ ਕਹਿੰਦੀ ਹੈ ਕਿ ਜੇਕਰ ਸ਼ੰਕਰ ਮਿਊਜਿਕ ਕੰਪੋਜਰ ਨਾ ਹੁੰਦੇ ਤਾਂ ਸ਼ੈਫ ਹੁੰਦੇ। ਉਹ ਖਾਨਾ ਬਹੁਤ ਵਧੀਆ ਬਣਾਉਂਦੇ ਹਨ।


Tags: Shankar MahadevanSingerBirthdayEhsaan NooraniLoy MendonsaKal Ho Naa Ho

Edited By

Manju

Manju is News Editor at Jagbani.