FacebookTwitterg+Mail

ਸੰਨੀ ਲਿਓਨ ਤੋਂ ਬਾਅਦ ਇਹ ਐਡਲਟ ਅਦਾਕਾਰਾ ਬਣੇਗੀ 'ਬਿੱਗ ਬੌਸ 12' ਦਾ ਹਿੱਸਾ

shanti dynamite
17 June, 2018 01:41:00 PM

ਨਵੀਂ ਦਿੱਲੀ(ਬਿਊਰੋ)— ਛੋਟੇ ਪਰਦੇ ਦਾ ਸਭ ਤੋਂ ਚਰਚਿਤ ਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੋਸ' ਫਿਰ ਤੋਂ ਵਾਪਸੀ ਕਰਨ ਵਾਲਾ ਹੈ। ਸ਼ੋਅ ਦਾ 12ਵਾਂ ਸੀਜ਼ਨ ਆਪਣੇ ਆਪ 'ਚ ਕਾਫੀ ਕੁਝ ਖਾਸ ਲੈ ਕੇ ਆਉਣ ਵਾਲਾ ਹੈ। ਸ਼ੋਅ ਲਈ ਅਪ੍ਰੈਲ 'ਚ ਲਏ ਗਏ ਆਡੀਸ਼ਨ ਦੀਆਂ ਖਬਰਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਹਾਲ ਹੀ 'ਚ ਖਬਰ ਆਈ ਹੈ ਕਿ ਐਡਲਟ ਸਟਾਰ ਸ਼ਾਂਤੀ ਡਾਇਨਾਮਾਈਟ ਸੀਜ਼ਨ 12 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਕਿ ਸੰਨੀ ਲਿਓਨ ਤੋਂ ਬਾਅਦ ਦੂਜੀ ਐਡਲਟ ਸਟਾਰ ਹੋਵੇਗੀ, ਜੋ ਇਸ ਸ਼ੋਅ 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਨਜ਼ਰ ਆਵੇਗੀ। ਸ਼ਾਂਤੀ ਦਾ ਜਨਮ ਯੁਗਾਂਡਾ 'ਚ ਹੋਇਆ ਹੈ ਤੇ ਉਹ Top 50 Sexiest Women of Asia ਦੀ ਲਿਸਟ 'ਚ ਵੀ ਆ ਚੁੱਕੀ ਹੈ। ਇਸ ਲਿਸਟ ਨੂੰ ਇਕ ਬ੍ਰਿਟਿਸ਼ ਅਖਬਾਰ ਪ੍ਰਕਾਸ਼ਿਤ ਕੀਤਾ ਸੀ। 
ਦੱਸਣਯੋਗ ਹੈ ਕਿ 'ਬਿੱਗ ਬੌਸ 12' ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਮੁਕਾਬਲੇਬਾਜ਼ ਨੂੰ ਉਸ ਦੇ ਕਿਸੇ ਇਕ ਪਸੰਦੀਦਾ ਸ਼ਖਸ ਨਾਲ ਘਰ ਅੰਦਰ ਆਉਣ ਦੀ ਆਗਿਆ ਹੋਵੇਗੀ। ਇਹ ਥੋੜ੍ਹਾ ਵੱਖਰਾ ਕੰਸਪੈਟ ਹੋਵੇਗਾ ਕਿਉਂਕਿ ਹੁਣ ਤੱਕ ਮੁਕਾਬਲੇਬਾਜ਼ ਇਕੱਲੇ ਹੀ ਘਰ ਅੰਦਰ ਜਾਂਦੇ ਰਹੇ ਹਨ। ਇਸ ਵਾਰ ਸ਼ੋਅ ਦੀ ਥੀਮ ਡੱਬਲ ਟ੍ਰਬਲ ਹੋ ਸਕਦੀ ਹੈ। ਸ਼ੋਅ ਨੂੰ ਜ਼ਿਆਦਾ ਵਿਵਾਦਿਤ ਤੇ ਦਿਲਚਸਪ ਬਣਾਉਣ ਲਈ ਮੇਕਰਸ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।


Tags: Shanti DynamiteBigg Boss 12Sunny LeoneBritish Actorਬਿੱਗ ਬੋਸ 12

Edited By

Sunita

Sunita is News Editor at Jagbani.