FacebookTwitterg+Mail

ਸੁਨੀਲ ਸ਼ੈਟੀ ਦੀ ਆਨਸਕ੍ਰੀਨ ਪਤਨੀ ਨੂੰ ਅੱਜ ਪਛਾਣਨਾ ਹੋਇਆ ਮੁਸ਼ਕਿਲ, ਤਸਵੀਰਾਂ ਉਡਾ ਦੇਣਗੀਆਂ ਹੋਸ਼

sharbani mukherjee
20 January, 2018 04:58:11 PM

ਮੁੰਬਈ(ਬਿਊਰੋ)— ਸੁਪਰਹਿੱਟ ਫਿਲਮ 'ਬਾਰਡਰ' ਦੇਸ਼ਭਗਤੀ 'ਤੇ ਬਣੀ ਸੀ, ਜਿਸ 'ਚ ਸੰਨੀ ਦਿਓਲ ਤੇ ਸੁਨੀਲ ਸ਼ੈਟੀ ਦੇ ਲਾਜਵਾਬ ਅਭਿਨੈ ਨੇ ਸਾਰਿਆ 'ਚ ਇਕ ਵੱਖਰਾ ਹੀ ਜੋਸ਼ ਭਰ ਦਿੱਤਾ ਸੀ। ਇਸ ਫਿਲਮ 'ਚ ਸੰਨੀ ਦਿਓਲ ਤੋਂ ਇਲਾਵਾ ਵੀ ਕਈ ਵੱਡੇ ਸਟਾਰਜ਼ ਨੇ ਕੰਮ ਕੀਤਾ ਸੀ। ਇਸ ਫਿਲਮ 'ਚ ਸੁਨੀਲ ਸ਼ੈਟੀ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ਰਬਾਨੀ ਮੁਖਰਜੀ ਨੂੰ ਵੀ ਤੁਸੀਂ ਨਹੀਂ ਭੁੱਲੇ ਹੋਵੋਗੇ, ਜਿਨ੍ਹਾਂ ਦੀ ਖੂਬਸੂਰਤੀ ਨੇ ਫਿਲਮ ਨੂੰ ਚਾਰ-ਚੰਨ੍ਹ ਲਗਾ ਦਿੱਤੇ ਸਨ।

Punjabi Bollywood Tadka

ਪਰ 'ਬਾਰਡਰ' ਫਿਲਮ ਨੂੰ ਰਿਲੀਜ਼ ਹੋਏ 20 ਸਾਲ ਹੋ ਚੁੱਕੇ ਹਨ ਤੇ ਇਹ ਅਦਾਕਾਰਾ ਇੰਨੀ ਬਦਲ ਚੁੱਕੀ ਹੈ ਕਿ ਇਨ੍ਹਾਂ ਨੂੰ ਪਛਾਣਨਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਸ਼ਰਬਾਨੀ ਕਾਜੋਲ ਦੀ ਕਜ਼ਨ ਹੈ ਤੇ ਉਹ ਦੁਰਗਾ ਪੂਜਾ ਦੌਰਾਨ ਅਕਸਰ ਕਾਜੋਲ ਤੇ ਉਨ੍ਹਾਂ ਦੀ ਫੈਮਿਲੀ ਨਾਲ ਦਿਖਾਈ ਦਿੰਦੀ ਹੈ।

Punjabi Bollywood Tadka

'ਬਾਰਡਰ' ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ ਪਰ ਉਸ ਨਾਲ ਸ਼ਰਬਾਨੀ ਨੂੰ ਜ਼ਿਆਦਾ ਫਾਇਦਾ ਨਹੀਂ ਹੋਇਆ ਸੀ।

Punjabi Bollywood Tadka

ਫਿਲਮ 'ਬਾਰਡਰ' ਤੋਂ ਬਾਅਦ ਇਨ੍ਹਾਂ ਨੇ ਮਲਿਆਲਮ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਸ਼ਰਬਾਨੀ ਪਾਕਿਸਤਾਨੀ ਸਿੰਗਰ ਸ਼ਾਜੀਆ ਮੰਜੂਰ ਦੇ ਮਸ਼ਹੂਰ ਗੀਤ 'ਘਰ ਆਜਾ ਸੋਨੀਓ' 'ਚ ਨਜ਼ਰ ਆਈ ਸੀ।

Punjabi Bollywood Tadka

ਉਨ੍ਹਾਂ ਨਾਲ ਇਸ ਗੀਤ 'ਚ ਸਮੀਰ ਸੋਨੀ ਸਨ। ਸ਼ਰਬਾਨੀ ਦੇ ਭਰਾ ਦਾ ਨਾਂ ਸਮਰਾਟ ਮੁਖਰਜੀ ਹੈ ਤੇ ਬਾਲੀਵੁੱਡ ਦੇ ਨਾਲ-ਨਾਲ ਬੰਗਾਲੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।

Punjabi Bollywood Tadka

1996 'ਚ ਸ਼ਰਬਾਨੀ ਨੇ ਬਾਲੀਵੁੱਡ ਫਿਲਮ 'ਰਾਮ ਔਰ ਸ਼ਾਮ' ਨਾਲ ਡੈਬਿਊ ਕੀਤਾ ਸੀ।

Punjabi Bollywood Tadka

Punjabi Bollywood Tadka


Tags: Sharbani MukherjeeBorderSuniel ShettySunny DeolKajolਬਾਰਡਰ ਸ਼ਰਬਾਨੀ ਮੁਖਰਜੀ

Edited By

Chanda Verma

Chanda Verma is News Editor at Jagbani.