FacebookTwitterg+Mail

ਸ਼ਸ਼ੀ ਕਪੂਰ ਦੀ ਕੋ-ਸਟਾਰ ਦਾ ਵੱਡਾ ਖੁਲਾਸਾ, ਪਹਿਲੀ ਵਾਰ ਦੇਖਿਆ ਤਾਂ ਕੰਬਣ ਲੱਗ ਪਏ ਸਨ ਪੈਰ

sharmila tagore
07 December, 2017 05:19:32 PM

ਮੁੰਬਈ(ਬਿਊਰੋ)— ਆਪਣੇ ਦੌਰ ਦੇ ਰੋਮਾਂਟਿਕ ਤੇ ਹੈਂਡਸਮ ਐਕਟਰਜ਼ 'ਚੋਂ ਇਕ ਸ਼ਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਨਾ ਸਿਰਫ ਬਾਲੀਵੁੱਡ 'ਚ ਦੁੱਖ ਦੀ ਲਹਿਰ ਹੈ ਬਲਕਿ ਵਿਦੇਸ਼ 'ਚ ਵੀ ਉਨ੍ਹਾਂ ਨੂੰ ਯਾਦ ਕੀਤਾ ਗਿਆ। ਬਾਲੀਵੁੱਡ ਦੇ ਰੋਮਾਂਟਿਕ ਸਟਾਰ ਦੇ ਤੌਰ 'ਤੇ ਪਛਾਣ ਬਣਾਉਣ ਵਾਲੇ ਸ਼ਸ਼ੀ ਕਪੂਰ ਨੇ ਬਾਲੀਵੁੱਡ ਦੀ ਹਰ ਖੂਬਸੂਰਤ ਤੇ ਸੁਪਰਹਿੱਟ ਅਭਿਨੇਤਰੀ ਨਾਲ ਕੰਮ ਕੀਤਾ। ਸ਼ਸ਼ੀ ਕਪੂਰ ਨਾਲ ਹਿੱਟ ਫਿਲਮਾਂ ਦੇਣ ਵਾਲੀਆਂ 'ਚ ਸ਼ਰਮਿਲਾ ਟੈਗੋਰ ਦਾ ਨਾਂ ਵੀ ਸ਼ਾਮਲ ਹੈ। 

Punjabi Bollywood Tadka
ਸ਼ਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸ਼ਰਮਿਲਾ ਟੈਗੋਰ ਨੇ ਬੀਤੇ ਦੌਰ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਨੇ ਦੱਸਿਆ, ''ਮੈਨੂੰ ਸ਼ਸ਼ੀ ਨਾਲ ਕੰਮ ਕਰਨ 'ਚ ਬੇਹੱਦ ਮਜ਼ਾ ਆਉਂਦਾ ਸੀ। ਮੈਂ ਆਪਣੀ ਪੂਰੀ ਜ਼ਿੰਦਗੀ 'ਚ ਉਨ੍ਹਾਂ ਤੋਂ ਵੱਧ ਹੈਂਡਸਮ ਵਿਅਕਤੀ ਨਹੀਂ ਦੇਖਿਆ। ਮੈਂ ਜਿੰਨਾ ਉਨ੍ਹਾਂ ਨਾਲ ਕੰਮ ਨੂੰ ਇਨਜੁਆਏ ਕੀਤਾ ਹੈ, ਸ਼ਾਇਦ ਹੀ ਕਿਸੇ ਨਾਲ ਕੀਤਾ ਹੋਵੇ।'' ਉਨ੍ਹਾਂ ਅੱਗੇ ਦੱਸਿਆ, ''ਸ਼ਸ਼ੀ ਕਪੂਰ ਆਪਣੇ ਸਮੇਂ ਦੇ ਦੂਜੇ ਸਭ ਤੋਂ ਵੱਧ ਪੇਡ ਕੀਤੇ ਜਾਣ ਵਾਲੇ ਐਕਟਰ  ਸਨ। ਲੋਕ ਉਨ੍ਹਾਂ ਦੀ ਖੂਬਸੂਰਤੀ 'ਤੇ ਮਰਦੇ ਸਨ। ਮੈਂ ਜਦੋਂ ਸਸ਼ੀ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਮੇਰੇ ਪੈਰ ਕੰਬਣ ਲੱਗ ਗਏ ਸਨ।

Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ 'ਚ ਰੋਮਾਂਟਿਕ ਹੀਰੋ ਦੇ ਨਾਂ ਨਾਲ ਮਸ਼ਹੂਰ ਐਕਟਰ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਲੰਬੀ ਬੀਮਾਰੀ ਦੇ ਕਾਰਨ ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਸੋਮਵਾਰ ਨੂੰ ਆਖਰੀ ਸਾਹ ਲਿਆ। ਮੰਗਲਵਾਰ ਸ਼ਸ਼ੀ ਕਪੂਰ ਦਾ ਅੰਤਿਮ ਸੰਸਕਾਰ ਸਾਂਤਾਕਰੂਜ਼ 'ਚ ਕੀਤਾ ਗਿਆ। ਸ਼ਸ਼ੀ ਕਪੂਰ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਮਿਲ ਚੁੱਕੇ ਹਨ। ਸਾਲ 2015 'ਚ ਉਨ੍ਹਾਂ ਨੂੰ 2014 ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਤੋਂ ਸਨਮਾਨਿਤ ਕੀਤਾ ਸੀ।


Tags: Sharmila tagoreShashi kapoorDeathਸ਼ਰਮਿਲਾ ਟੈਗੋਰ ਸ਼ਸ਼ੀ ਕਪੂਰ