FacebookTwitterg+Mail

ਗਾਇਕੀ ਦੇ ਖੇਤਰ 'ਚ ਧੁੰਮਾਂ ਪਾਉਣ ਵਾਲੇ ਸ਼ੈਰੀ ਮਾਨ ਸਿਵਲ ਇੰਜੀਨੀਅਰ ਦੇ ਤੌਰ 'ਤੇ ਵੀ ਕਰ ਚੁੱਕੇ ਨੇ ਕੰਮ

sharry mann happy birthday
12 September, 2017 02:28:37 PM

ਜਲੰਧਰ— ਦੇਸ਼ਾਂ-ਵਿਦੇਸ਼ਾਂ 'ਚ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਨਾਮੀ ਗਾਇਕ ਸ਼ੈਰੀ ਮਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1982 ਨੂੰ ਮੁਹਾਲੀ 'ਚ ਸਰਦਾਰ ਬਲਬੀਰ ਸਿੰਘ ਤੇ ਸਰਦਾਰਨੀ ਹਰਮੇਲ ਕੌਰ ਦੇ ਘਰ ਹੋਇਆ। ਉਨ੍ਹਾਂ ਦੀ ਇਕ ਵੱਡੀ ਭੈਣ ਚੇ ਭਰਾ ਹੈ।

Punjabi Bollywood Tadka

ਉਨ੍ਹਾਂ ਨੇ ਮੁਹਾਲੀ ਤੋਂ ਮੈਟਰਿਕ ਕੀਤੀ ਤੇ ਮੋਗਾ ਤੋਂ ਸਿਵਲ ਇੰਜੀਨੀਅਰਿੰਗ ਕੀਤੀ। ਪੜ੍ਹਾਈ ਖਤਮ ਕਰਨ ਦੇ ਉਪਰੰਤ ਸ਼ੈਰੀ ਮਾਨ ਵਾਪਸ ਮੁਹਾਲੀ ਪਰਤ ਆਏ ਤੇ ਸਿਵਲ ਇੰਜੀਨੀਅਰ ਦਾ ਤੌਰ 'ਤੇ ਕੰਮ ਕਰਨ ਲੱਗੇ।

Punjabi Bollywood Tadka

ਸ਼ੈਰੀ ਮਾਨ ਨੂੰ ਹਮੇਸ਼ਾ ਸੰਗੀਤ ਦਾ ਬਹੁਤ ਸ਼ੌਕ ਸੀ ਤੇ ਉਹ ਆਪਣੇ ਵਿਹਲਾ ਸਮਾਂ ਗਾਉਣ 'ਚ ਹੀ ਬਤੀਤ ਕਰਦੇ ਸਨ।

Punjabi Bollywood Tadka

ਇਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਨੇ ਦੋਸਤਾਂ ਦੀਆਂ ਮਹਿਫਲਾਂ 'ਚ ਗਾਉਣਾ ਸ਼ੁਰੂ ਕੀਤਾ।

Punjabi Bollywood Tadka

ਸ਼ੈਰੀ ਮਾਨ ਦੀ ਆਵਾਜ਼ ਨੂੰ ਦੋਸਤਾਂ ਨੇ ਖੂਬ ਪਸੰਦ ਕੀਤਾ ਤੇ ਉਨ੍ਹਾਂ ਨੂੰ ਪੇਸ਼ੇਵਰ ਗਾਇਕ ਬਣਨ ਲਈ ਉਤਸਾਹਿਤ ਕੀਤਾ। ਉਨ੍ਹਾਂ ਦੀ ਐਲਬਮ ਸਾਲ 2015 ਦੀ ਬਸੰਤ ਰੁੱਤੇ ਆਈ। 

Punjabi Bollywood Tadka
ਸ਼ੈਰੀ ਮਾਨ ਦੀ ਗਾਇਕੀ ਅਤੇ ਉਹਨਾਂ ਦੇ ਲਿਖੇ ਗੀਤਾਂ ਦਾ ਹਰ ਕੋਈ ਮੁਰੀਦ ਹੈ।

Punjabi Bollywood Tadka

ਉਨ੍ਹਾਂ ਦੇ ਗੀਤਾਂ ਦੀ ਖਾਸ ਗੱਲ ਇਹ ਹੈ ਕੇ ਜੇ ਕੋਈ ਪਹਿਲੀ ਵਾਰ ਵੀ ਉਨ੍ਹਾਂ ਦਾ ਗੀਤ ਸੁਣਦਾ ਹੈ ਤਾਂ ਉਨ੍ਹਾਂ ਦਾ ਫੈਨ ਬਣ ਜਾਂਦਾ ਹੈ।

Punjabi Bollywood Tadka

ਸ਼ੈਰੀ ਮਾਨ ਦਾ ਕਹਿਣਾ ਹੈ ਕਿ, ''ਮੈ ਜਿੰਨਾ ਵੀ ਕੰਮ ਕਰਦਾ ਹਾਂ ਪੂਰੀ ਇਮਾਨਦਾਰੀ ਨਾਲ ਕਰਦਾ ਹਾਂ ਅਤੇ ਇਸ ਦੇ ਨਤੀਜਿਆਂ ਨੂੰ ਮੇਰੇ ਗੀਤਾਂ ਨੂੰ ਮਿਲਦੇ ਪਿਆਰ ਵਜੋਂ ਦੇਖਿਆ ਜਾ ਸਕਦਾ ਹੈ।''

Punjabi Bollywood Tadka

ਸ਼ੈਰੀ ਮਾਨ ਦੇ ਹਰੇਕ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਦਾ ਹੈ।


Tags: Punjabi SingerHostel3 PegSada AalaSharry MannBirthdayਸ਼ੈਰੀ ਮਾਨਜਨਮਦਿਨ