FacebookTwitterg+Mail

ਸ਼ਾਹਰੁਖ ਦੀ ਫਿਲਮ ਪ੍ਰਮੋਸ਼ਨ ਦੌਰਾਨ ਮਚੀ ਭੱਜ-ਦੌੜ ਇਕ ਫੈਨ ਦੀ ਹੋਈ ਮੌਤ, ਦੇਖੋ ਦਰਦਨਾਕ ਤਸਵੀਰਾਂ

    1/11
24 January, 2017 12:02:17 PM
ਮੁੰਬਈ—ਹਾਲ ਹੀ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਦੀ ਆਉਣ ਵਾਲੀ ਫਿਲਮ 'ਰਈਸ' ਦਾ ਪ੍ਰਮੋਸ਼ਨ ਕਰਨ ਲਈ ਉਨ੍ਹਾਂ ਨੇ ਟ੍ਰੇਨ ਯਾਤਰਾ ਕੀਤੀ। ਇਹ ਟ੍ਰੇਨ ਮੁੰਬਈ ਤੋਂ ਦਿੱਲੀ ਨਿਕਲੀ। ਉਨ੍ਹਾਂ ਨਾਲ ਇਸ ਮੌਕੇ 'ਤੇ ਸਨੀ ਲਿਓਨ ਅਤੇ ਫਿਲਮ ਦੇ ਡਾਇਰੈਕਟਰ ਰਾਹੁਲ ਢੋਲਕੀਆ ਵੀ ਸਨ। ਹਾਲਾਂਕਿ ਵਡੋਦਰਾ ਸਟੇਸ਼ਨ 'ਤੇ ਉਨ੍ਹਾਂ ਦੀ ਇਹ ਯਾਤਰਾ ਹਾਨੀਕਾਰਨ ਸਾਬਿਤ ਹੋ ਗਈ। ਦਰਅਸਲ ਇੱਥੇ ਇਨ੍ਹਾਂ ਸਿਤਾਰਿਆਂ ਨੂੰ ਦੇਖਣ ਲਈ ਭੀੜ ਇਕੱਠੀ ਹੋਈ। ਜਿਵੇਂ ਹੀ ਸ਼ਾਹਰੁਖ ਦੀ ਟ੍ਰੇਨ ਸਟੇਸ਼ਨ 'ਤੇ ਪਹੁੰਚੀ ਤਾਂ ਲੋਕਾਂ 'ਚ ਭੱਜ ਦੌੜ ਇੰਨੀ ਮਚ ਗਈ ਕਿ ਇਨ੍ਹਾਂ ਲੋਕਾਂ ਨੂੰ ਕਾਬੂ 'ਚ ਕਰਨ ਲਈ ਪੁਲਸ ਨੂੰ ਲਾਠੀ ਚਾਰਜ਼ ਵੀ ਕਰਨਾ ਪਿਆ। ਇਸ ਦੌਰਾਨ ਭੱਜ-ਦੌੜ ਮੱਚਣ ਕਾਰਨ ਫਰੀਦ ਖ਼ਾਨ ਨਾਂ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਤੁਸੀਂ ਅੱਗੇ ਇਸ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: ਸ਼ਾਹਰੁਖਸਨੀ ਲਿਓਨਰਾਹੁਲ ਢੋਲਕੀਆਰਈਸSharukh khan Sunny Leone Rahul dholakia raees