FacebookTwitterg+Mail

ਯਸ਼ ਚੋਪੜਾ ਦੀ ਫਿਲਮ 'Dharmputra' ਨਾਲ ਕੀਤੀ ਸੀ ਇਸ ਅਭਿਨੇਤਾ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ

    1/12
18 March, 2017 01:26:26 PM

ਮੁੰਬਈ—ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਦਾ ਜਨਮ 18 ਮਾਰਚ, 1938 ਨੂੰ ਕਲਕਤਾ 'ਚ ਹੋਇਆ ਸੀ। ਫਿਲਮ ਇੰਡਸਟਰੀ 'ਚ ਉਨ੍ਹਾਂ ਦਾ ਨਾਂ ਰੋਮਾਂਟਿਕ ਅਦਾਕਾਰੀ ਨਾਲ ਪ੍ਰਸ਼ੰਸਕਾਂ 'ਚ ਬਹੁਤ ਮਸ਼ਹੂਰ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਬਾਲ ਕਲਾਕਾਰ ਦੀ ਭੂਮਿਕਾ ਵੀ ਨਿਭਾਈ ਹੈ। ਬਾਲੀਵੁੱਡ 'ਚ ਉਨ੍ਹਾਂ ਦੇ ਕੈਰੀਅਰ ਦੀ ਸ਼ੁਰੂਆਤ 1961 'ਚ ਯਸ਼ ਚੋਪੜਾ ਦੀ ਫਿਲਮ 'ਧਰਮ ਪੁਤਰ' ਤੋਂ ਕੀਤੀ ਸੀ। ਉਨ੍ਹਾਂ ਨੇ ਲਗਭਗ 200 ਫਿਲਮਾਂ 'ਚ ਕੰਮ ਕੀਤਾ ਹੈ। ਸਾਲ 1998 'ਚ ਫਿਲਮ 'ਜੀਨਾ' ਉਨ੍ਹਾਂ ਦੇ ਕਰੀਅਰ ਦੀ ਆਖਰੀ ਫਿਲਮ ਸੀ। 1978 'ਚ ਸ਼ਸ਼ੀ ਨੇ 20 ਸਾਲ ਦੀ ਉਮਰ 'ਚ ਜੇਨੀਫਰ ਕੈਂਡਲ ਨਾਲ ਵਿਆਹ ਕਰ ਲਿਆ। ਉਨ੍ਹਾਂ ਦੇ ਤਿੰਨ ਬੱਚੇ ਕੁਨਾਲ, ਕਰਨ ਤੇ ਸੰਜਨਾ ਹਨ।

ਜ਼ਿਕਰਯੋਗ ਹੈ ਕਿ ਸ਼ਸ਼ੀ ਕਪੂਰ ਨੂੰ ਬਚਪਨ 'ਚ ਬਲਬੀਰ ਰਾਜ ਕਪੂਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਬੱਚਪਨ ਤੋਂ ਸ਼ਸ਼ੀ ਕਪੂਰ ਨੂੰ ਅਦਾਕਾਰੀ ਦਾ ਬਹੁਤ ਸ਼ੋਕ ਸੀ। ਉਨ੍ਹਾਂ ਪਹਿਲੀ ਵਾਰ ਆਪਣੇ ਪਿਤਾ ਦੇ 'ਪ੍ਰਿਥਵੀ ਥੀਏਟਰਸ' 'ਚ ਕੰਮ ਕੀਤਾ ਸੀ। ਸ਼ਸ਼ੀ ਕਪੂਰ ਭਾਰਤ ਦੇ ਇਕ ਅਜਿਹੇ ਅਭਿਨੇਤਾ ਹਨ ਜਿਨ੍ਹਾਂ ਨੇ ਅੰਤਰ ਰਾਸ਼ਟਰੀ ਪੱਧਰ 'ਤੇ ਬ੍ਰਿਟਿਸ਼ ਅਤੇ ਅਮਰੀਕੀ ਫਿਲਮਾਂ 'ਚ ਕੰਮ ਕੀਤਾ ਹੈ। ਹਿੰਦੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।


Tags: Shashi Kapoor Yash Chopra Dharmputra Prithvi Theatre ਸ਼ਸ਼ੀ ਕਪੂਰ ਯਸ਼ ਚੋਪੜਾ ਪ੍ਰਿਥਵੀ ਥੀਏਟਰਸ