FacebookTwitterg+Mail

ਜਦੋਂ ਸ਼ਸ਼ੀ ਕਪੂਰ ਨੇ ਬਚਾਈ ਸੀ ਬਿੱਗ ਬੀ ਦੀ ਜਾਨ, ਫਿਲਮ ਦੇ ਸੈੱਟ 'ਤੇ ਵਾਪਰੀ ਸੀ ਇਹ ਘਟਨਾ

shashi kapoor work with amitabh bachchan
05 December, 2017 02:20:41 PM

ਮੁੰਬਈ(ਬਿਊਰੋ)— ਲੰਬੀ ਬੀਮਾਰੀ ਤੋਂ ਬਾਅਦ ਮਰਹੂਮ ਸ਼ਸ਼ੀ ਕਪੂਰ ਦੀ 79 ਸਾਲ ਦੀ ਉਮਰ 'ਚ ਦਿਹਾਂਤ (4 ਦਸੰਬਰ) ਹੋ ਗਿਆ। ਜਾਣਕਾਰੀ ਮੁਤਾਬਕ ਸ਼ਸ਼ੀ ਕਪੂਰ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ 'ਚੋਂ ਕੁਝ ਫਿਲਮਾਂ ਅਜਿਹੀਆਂ ਵੀ ਹਨ, ਜਿਸ 'ਚ ਉਨ੍ਹਾਂ ਨੇ ਅਮਿਤਾਭ ਬੱਚਨ ਨਾਲ ਕੰਮ ਕੀਤਾ ਹੈ। ਦੋਹਾਂ ਨੇ ਕਰੀਬ 12 ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadkaਦੋਵੇਂ ਪਹਿਲੀ ਫਿਲਮ 'ਰੋਟੀ ਕਪੜਾ ਔਰ ਮਕਾਨ' (1974) 'ਚ ਨਜ਼ਰ ਆਏ ਸਨ ਪਰ ਕੁਝ ਸਾਲਾਂ ਬਾਅਦ ਇਕ ਫਿਲਮ ਅਜਿਹੀ ਵੀ ਆਈ ਸੀ, ਜਿਸ ਤੋਂ ਬਾਅਦ ਅਮਿਤਾਭ ਨੇ ਆਪਣੇ ਕਾਂਟ੍ਰੈਕਟ 'ਚ ਇਕ ਕਲਾਜ ਜੋੜ ਦਿੱਤਾ ਸੀ ਕਿ ਉਹ ਡਬਲ ਹੀਰੋ ਫਿਲਮ 'ਚ ਸ਼ਸ਼ੀ ਕਪੂਰ ਨਾਲ ਹੀ ਕੰਮ ਕਰਨਗੇ। ਇੱਥੇ ਅਸੀਂ ਗੱਲ ਕਰ ਰਹੇ ਹਾਂ ਨਿਰਦੇਸ਼ਕ ਰਾਕੇਸ਼ ਕੁਮਾਰ ਦੀ ਫਿਲਮ 'ਦੋ ਔਰ ਦੋ ਪਾਂਚ' ਦੀ, ਜੋ 1980 'ਚ ਰਿਲੀਜ਼ ਹੋਈ ਸੀ। 

Punjabi Bollywood Tadkaਜ਼ਿਕਰਯੋਗ ਹੈ ਕਿ ਫਿਲਮ ਦਾ ਇਕ ਸੀਨ ਮੁੰਬਈ 'ਚ ਸੀ-ਰਾਕ ਹੋਟਲ 'ਚ ਫਿਲਮਾਇਆ ਜਾਣਾ ਸੀ। ਉਸ ਸਮੇਂ ਅਮਿਤਾਭ ਅਸਥਮਾ ਨਾਲ ਜੂਝ ਰਹੇ ਸਨ। ਸ਼ੂਟਿੰਗ ਦੌਰਾਨ ਅਚਾਨਕ ਅਮਿਤਾਬ ਨੂੰ ਅਸਥਮਾ ਦਾ ਅਟੈਕ ਆਇਆ, ਜਿਸ ਨੂੰ ਉਹ ਸਹਿਨ ਨਹੀਂ ਕਰ ਪਾ ਰਹੇ ਸਨ। ਕਿਹਾ ਜਾਂਦਾ ਹੈ ਕਿ ਉਸ ਸਮੇਂ ਜੇਕਰ ਸ਼ਸ਼ੀ ਕਪੂਰ ਮਦਦ ਲਈ ਅੱਗੇ ਨਾ ਆਉਂਦੇ ਤਾਂ ਕੁਝ ਵੀ ਹੋ ਸਕਦਾ ਸੀ।

Punjabi Bollywood Tadka ਇਸ ਘਟਨਾ ਤੋਂ ਬਾਅਦ ਅਮਿਤਾਭ ਬੱਚਨ ਨੇ ਇਹ ਤੈਅ ਕਰ ਲਿਆ ਕਿ ਦੋ ਹੀਰੋ ਵਾਲੀ ਫਿਲਮ 'ਚ ਉਨ੍ਹਾਂ ਨਾਲ ਸ਼ਸ਼ੀ ਕਪੂਰ ਹੀ ਹੋਣਗੇ। ਖਾਸ ਗੱਲ ਇਹ ਹੈ ਕਿ ਮੇਕਰਸ ਨੇ ਵੀ ਉਨ੍ਹਾਂ ਦੀ ਇਸ ਡਿਮਾਂਡ ਨੂੰ ਮੰਨਿਆ। ਕਥਿਤ ਤੌਰ 'ਤੇ ਅਮਿਤਾਭ ਇਸ ਲਈ ਇਕ ਲੈਟਰ ਫਿਲਮਕਾਰ ਤੋਂ ਸਾਈਨ ਕਰਾਉਂਦੇ ਸਨ। 'ਦੋ ਔਰ ਦੋ ਪਾਂਚ' ਤੋਂ ਬਾਅਦ ਅਮਿਤਾਭ ਤੇ ਸ਼ਸ਼ੀ ਨਾਲ 'ਸ਼ਾਨ' (1980), 'ਸਿਲਸਿਲਾ' (1981) ਤੋ 'ਨਮਕ ਹਲਾਲ' (1982) ਵਰਗੀਆਂ ਫਿਲਮਾਂ 'ਚ ਇੱਕਠੇ ਕੰਮ ਕੀਤਾ।

Punjabi Bollywood Tadka Punjabi Bollywood Tadka


Tags: Shashi kapoorAmitabh bachchanShaanRoti Kapada Aur Makaanਸ਼ਸ਼ੀ ਕਪੂਰਅਮਿਤਾਭ ਬੱਚਨ