FacebookTwitterg+Mail

ਕਦੀ ਨਹੀਂ ਨਾਲੋਂ ਦੇਰ ਭਲੀ : ਸ਼ਤਰੂਘਨ ਸਿਨਹਾ

shatrughan sinha
18 January, 2017 09:35:53 AM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਾਪਤ ਕਰਨ 'ਤੇ ਕਿਹਾ ਕਿ ਕਦੀ ਨਹੀਂ ਨਾਲੋਂ ਦੇਰ ਭਲੀ ਹੈ। ਉਨ੍ਹਾਂ ਕਿਹਾ ਕਿ ਆਪਣੇ ਦੋਸਤ ਅਮਿਤਾਭ ਬੱਚਨ ਤੋਂ ਸਨਮਾਨ ਪ੍ਰਾਪਤ ਕਰ ਕੇ ਮੈਨੂੰ ਬਹੁਤ ਹੀ ਚੰਗਾ ਲੱਗਾ, ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਪੁਰਸਕਾਰ ਦੀ ਖੁਸ਼ੀ ਉਦੋਂ ਕਈ ਗੁਣਾ ਵੱਧ ਗਈ ਜਦੋਂ ਇਸ ਨੂੰ ਮੈਨੂੰ ਮੇਰੇ ਦੋਸਤ ਅਤੇ ਮਹਾਨ ਅਭਿਨੇਤਾ ਅਮਿਤਾਭ ਬੱਚਨ ਨੇ ਸੀਨੀਅਰ ਨਿਰਦੇਸ਼ਕ ਸੁਭਾਸ਼ ਘਈ ਅਤੇ ਮੇਰੀ ਪਿਆਰੀ ਬੇਟੀ ਸੋਨਾਕਸ਼ੀ ਸਿਨਹਾ ਦੀ ਮੌਜੂਦਗੀ 'ਚ ਦਿੱਤਾ। ਦੇਵ ਆਨੰਦ ਨਾਲ 'ਪ੍ਰੇਮ ਪੁਜਾਰੀ' ਤੋਂ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਨਹਾ ਨੇ 200 ਤੋਂ ਵੱਧ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ।

Tags: ਸ਼ਤਰੂਘਨ ਸਿਨਹਾ ਸੋਨਾਕਸ਼ੀ ਸਿਨਹਾਅਮਿਤਾਭ ਬੱਚਨShatrughan Sinha Sonakshi Sinha Amitabh Bachchan